ਦੂਲਾਨੰਗਲ ’ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਵਡਾਲਾ ਬਾਂਗਰ, 27 ਨਵੰਬਰ (ਭੁੰਬਲੀ)- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪਿੰਡ ਦੂਲਾਨੰਗਲ ਦੀ ਸਮੂਹ ਸਾਧ ਸੰਗਤ ਵਲੋਂ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪਹਿਲਾਂ ਗੁਰਦੁਆਰਾ ਸਾਹਿਬ ਵਿਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਵਡਾਲਾ ਬਾਂਗਰ, 27 ਨਵੰਬਰ (ਭੁੰਬਲੀ)- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪਿੰਡ ਦੂਲਾਨੰਗਲ ਦੀ ਸਮੂਹ ਸਾਧ ਸੰਗਤ ਵਲੋਂ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪਹਿਲਾਂ ਗੁਰਦੁਆਰਾ ਸਾਹਿਬ ਵਿਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦਾ ਥਾਂ-ਥਾਂ ’ਤੇ ਪੜਾਅਵਾਰ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ। ਨਗਰ ਕੀਰਤਨ ਮੌਕੇ ਜਥੇ ਵਲੋਂ ਸ਼ਬਦ ਗਾਇਨ ਕੀਤੇ ਗਏ। ਇਹ ਨਗਰ ਕੀਰਤਨ ਪਿੰਡ ਦੂਲਾਨੰਗਲ ਤੋਂ ਸ਼ੁਰੂ ਹੋ ਕੇ ਪਿੰਡ ਦੀ ਪ੍ਰੀਕਰਮਾ ਕਰਦਾ ਹੋਇਆ ਨੇੜਲੇ ਪਿੰਡ ਭੋਜਰਾਜ, ਡੇਰੇ ਭੋਜਰਾਜ, ਡੇਰੇ ਭੰਡਾਲ, ਡੇਰੇ ਕਾਲਾ ਗੁਰਾਇਆ, ਡੇਰੇ ਉਗੜੂਖੈੜਾ ਰਸਤੇ ਹੁੰਦਾ ਹੋਇਆ ਮੁੜ ਪਿੰਡ ਦੂਲਾਨੰਗਲ ਵਿਖੇ ਸਮਾਪਤ ਹੋਇਆ। ਇਸ ਮੌਕੇ ਨਗਰ ਕੀਰਤਨ ਵਿਚ ਐੱਸ.ਡੀ.ਓ. ਜੋਗਿੰਦਰ ਸਿੰਘ, ਗਿਆਨੀ ਮਹਿੰਦਰ ਸਿੰਘ, ਬਾਬਾ ਸੁਖਦੇਵ ਸਿੰਘ ਅਰਦਾਸੀਆ, ਸਰਪੰਚ ਸੁਰਿੰਦਰਪਾਲ ਸਿੰਘ, ਸਾ. ਸਰਪੰਚ ਰਵਿੰਦਰ ਸਿੰਘ ਰਵੀ, ਨੰਬਰਦਾਰ ਸੁਖਬਰਿੰਦਰ ਸਿੰਘ, ਸੈਕਟਰੀ ਭੁਪਿੰਦਰ ਸਿੰਘ, ਹੈੱਡ ਪ੍ਰਭਜੋਤ ਸਿੰਘ, ਹਰਦੇਵ ਸਿੰਘ ਦੂਲਾਨੰਗਲ, ਅਮਨਦੀਪ ਸਿੰਘ, ਮਲਕੀਤ ਸਿੰਘ, ਜਤਿੰਦਰ ਸਿੰਘ, ਭੁਪਿੰਦਰ ਸਿੰਘ, ਸੁਖਦੀਪ ਸਿੰਘ, ਹੀਰਾ ਸਿੰਘ, ਨਿਹੰਗ ਕੁਲਦੀਪ ਸਿੰਘ, ਥਾਣੇਦਾਰ ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਨਿਹੰਗ, ਕਸ਼ਮੀਰ ਸਿੰਘ, ਬਿਕਰਮ ਸਿੰਘ,ਨੰਬਰਦਾਰ ਗਗਨਦੀਪ ਸਿੰਘ, ਬਲਵਿੰਦਰ ਸਿੰਘ ਐੱਮ.ਡੀ., ਰਮਨਦੀਪ ਸਿੰਘ, ਗਿਆਨੀ ਗੁਰਭੇਜ ਸਿੰਘ, ਰਾਜਪਾਲ ਸਿੰਘ, ਐੱਨ.ਆਰ.ਆਈ. ਪਰਮਜੀਤ ਸਿੰਘ, ਜਸਪਾਲ ਸਿੰਘ ਫ਼ੌਜੀ, ਥਾਣੇਦਾਰ ਹਰਦੇਵ ਸਿੰਘ ਵਿਜੀਲੈਂਸ ਵਾਲੇ, ਪ੍ਰਧਾਂਨ ਸੁਖਵਿੰਦਰ ਸਿੰਘ ਬਿਜਲੀ ਬੋਰਡ ਸਮੇਤ ਪਿੰਡ ਦੇ ਮੋਹਤਬਰ, ਸੇਵਾਦਾਰ ਤੇ ਬੀਬੀਆਂ ਵੱਡੀ ਗਿਣਤੀ ਵਿਚ ਸ਼ਾਮਿਲ ਸਨ।