ਮੋਟਰਸਾਈਕਲ ਦੀ ਟੱਕਰ ਨਾਲ ਸਕੂਟੀ ਚਾਲਕ ਮਹਿਲਾ ਗੰਭੀਰ ਜ਼ਖ਼ਮੀ
ਬਟਾਲਾ, 24 ਨਵੰਬਰ (ਰਾਕੇਸ਼ ਰੇਖੀ)-ਬਟਾਲਾ-ਗੁਰਦਾਸਪੁਰ ਰੋਡ ’ਤੇ ਮੋਟਰਸਾਈਕਲ ਨਾਲ ਟੱਕਰ ਹੋ ਜਾਣ ਨਾਲ ਸਕੂਟੀ ਚਾਲਕ ਮਹਿਲਾ ਗੰਭੀਰ ਜਖ਼ਮੀ ਹੋ ਗਈ। ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੀ ਟੀਮ ਇੰਚਾਰਜ ਏ.
ਬਟਾਲਾ, 24 ਨਵੰਬਰ (ਰਾਕੇਸ਼ ਰੇਖੀ)-ਬਟਾਲਾ-ਗੁਰਦਾਸਪੁਰ ਰੋਡ ’ਤੇ ਮੋਟਰਸਾਈਕਲ ਨਾਲ ਟੱਕਰ ਹੋ ਜਾਣ ਨਾਲ ਸਕੂਟੀ ਚਾਲਕ ਮਹਿਲਾ ਗੰਭੀਰ ਜਖ਼ਮੀ ਹੋ ਗਈ। ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੀ ਟੀਮ ਇੰਚਾਰਜ ਏ.ਐਸ.ਆਈ. ਦਲਬੀਰ ਸਿੰਘ ਕਾਂਸਟੇਬਲ ਸੰਨੀ ਨੇ ਦੱਸਿਆ ਕਿ ਟੀਮ ਬਟਾਲਾ-ਗੁਰਦਾਸਪੁਰ ਰੋਡ ’ਤੇ ਡਿਊਟੀ ’ਤੇ ਮੌਜੂਦ ਸੀ ਕਿ ਹਾਦਸੇ ਦੀ ਸੂਚਨਾ ਮਿਲਣ ’ਤੇ ਤਰੁੰਤ ਮੌਕੇ ’ਤੇ ਪਹੁੰਚੀ। ਮੌਕੇ ’ਤੇ ਪਹੁੰਚ ਕੇ ਪਤਾ ਚੱਲਿਆ ਸ਼ਬਨਮ ਪਤਨੀ ਨਵਾਜ਼ ਮਸੀਹ ਆਪਣੀ ਸਕੂਟੀ ’ਤੇ ਕਿਤੇ ਜਾ ਰਹੀ ਸੀ, ਕਿ ਰਸਤੇ ਵਿਚ ਇਕ ਮੋਟਰਸਾਇਕਲ ਚਾਲਕ ਨੇ ਲਾਪਰਵਾਹੀ ਕਰਦਿਆਂ ਉਸ ਦੀ ਸਕੂਟੀ ਨੂੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਮੋਟਰਸਾਈਕਲ ਚਾਲਕ ਫਰਾਰ ਹੋ ਗਿਆ। ਜ਼ਖਮੀ ਹੋਈ ਸ਼ਬਨਮ ਦੇ ਪਰਿਵਾਰ ਦੇ ਕਹਿਣ ’ਤੇ ਉਸਨੂੰ ਇਲਾਜ ਲਈ ਨੇੜੇ ਦੇ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ਨਾਲ ਸੰਬੰਧਿਤ ਕਾਰਵਾਈ ਐਸ.ਐਸ.ਐਫ ਵਲੋਂ ਥਾਣਾ ਸਿਵਿਲ ਲਾਈਨ ਦੇ ਹਵਾਲੇ ਕਰ ਦਿੱਤੀ ਗਈ।