ਲੜਕੀ ਦੇ ਹੱਥੋ ਫੋਨ ਖੋਹ ਕੇ ਫਰਾਰ ਹੋਇਆ ਨੌਜਵਾਨ ਕਾਬੂ
ਬਟਾਲਾ, 19 ਨਵੰਬਰ (ਰਾਕੇਸ਼ ਰੇਖੀ)- ਬੱਸ ਵਿਚ ਬੈਠੀ ਲੜਕੀ ਦੇ ਹੱਥੋਂ ਮੋਬਾਇਲ ਫੋਨ ਖੋਹ ਕੇ ਦੋੜੇ ਨੌਜਵਾਨ ਨੂੰ ਬਾਅਦ ਵਿਚ ਪੁਲਿਸ ਨੇ ਕਾਬੂ ਲਿਆ। ਥਾਣਾ ਕਾਦੀਆਂ ਦੇ ਏ.
ਬਟਾਲਾ, 19 ਨਵੰਬਰ (ਰਾਕੇਸ਼ ਰੇਖੀ)- ਬੱਸ ਵਿਚ ਬੈਠੀ ਲੜਕੀ ਦੇ ਹੱਥੋਂ ਮੋਬਾਇਲ ਫੋਨ ਖੋਹ ਕੇ ਦੋੜੇ ਨੌਜਵਾਨ ਨੂੰ ਬਾਅਦ ਵਿਚ ਪੁਲਿਸ ਨੇ ਕਾਬੂ ਲਿਆ। ਥਾਣਾ ਕਾਦੀਆਂ ਦੇ ਏ.ਐਸ.ਆਈ. ਮੰਗਲ ਸਿੰਘ ਨੇ ਦੱਸਿਆ ਕਿ ਕਾਦੀਆਂ ਦੇ ਮਹੁੱਲਾ ਭਗਤਪੁਰਾ ਦੀ ਰਹਿਣ ਵਾਲੀ ਅੰਜਲੀ ਨੇ ਸ਼ਿਕਾਇਤ ਦਰਜ਼ ਕਰਵਾਈ ਕਿ ਉਹ ਬਟਾਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਨੌਕਰੀ ਕਰਦੀ ਹੈ। ਨੌਕਰੀ ਲਈ ਉਹ ਰੋਜ਼ਾਨਾ ਬਸ ਰਾਹੀਂ ਬਟਾਲਾ ਜਾਂਦੀ ਹੈ। ਬੀਤੇ ਦਿਨ ਸਵੇਰੇ 8 ਵਜੇ ਬਟਾਲਾ ਜਾਣ ਲਈ ਬਸ ਸਟੈਂਡ ਕਾਦੀਆਂ ਤੋਂ ਬਸ ਵਿਚ ਬੈਠੀ ਹੋਈ ਸੀ ਤੇ ਮੋਬਾਈਲ ਫੋਨ ’ਤੇ ਪਾਠ ਕਰ ਰਹੀ ਸੀ। ਜਦੋਂ ਬਸ ਬਟਾਂਲਾ ਰੋਡ ’ਤੇ ਐਸ.ਬੀ.ਆਈ. ਬੈਂਕ ਨੇੜੇ ਪਹੁੰਚੀ ਤਾਂ ਬੱਸ ਵਿਚ ਬੈਠਾ ਇਕ ਨੌਜਵਾਨ ਉਸਦੇ ਹੱਥੋਂ ਮੋਬਾਈਲ ਫੋਨ ਖੋਹ ਕੇ ਬਸ ’ਚੋਂ ਉਤਰ ਕੇ ਦੌੜ ਗਿਆ। ਅੰਜਲੀ ਨੇ ਪੁਲਿਸ ਨੂੰ ਦੱਸਿਆ ਕਿ ਫਰਾਰ ਹੋਏ ਨੌਜਵਾਨ ਨੂੰ ਉਹ ਪਹਿਲਾਂ ਤੋਂ ਜਾਣਦੀ ਹੈ। ਕ੍ਰਿਸ਼ਨਾ ਨਗਰ ਦਾ ਰਹਿਣ ਵਾਲਾ ਇਸ਼ਾਂਤ ਉਸ ਨਾਲ ਪੜ੍ਹਦਾ ਰਿਹਾ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਇਸ਼ਾਂਤ ਨੂੰ ਗ੍ਰਿਫਤਾਰ ਕਰ ਲਿਆ ਹੈ।