ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ ਨੇ ਏ-ਪਲੱਸ ਗ੍ਰੇਡ ਹਾਸਲ ਕੀਤਾ
ਧਾਰੀਵਾਲ, 13 ਨਵੰਬਰ (ਸਵਰਨ ਸਿੰਘ)- ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਨਿਖਾਰਨ ਲਈ ਯਤਨਸ਼ੀਲ ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ ਲਹਿਲ ਧਾਰੀਵਾਲ ਦੇ ਵਿਦਿਆਰਥੀਆਂ ਨੇ ਗ੍ਰੀਨ ਇੰਡੀਆ ਮਿਸ਼ਨ ਤਹਿਤ ਕਰਵਾਏ ਗਏ ਆਰਟ ਮੁਕਾਬਲਾ 2026 (ਰਾਜ ਪੱਧਰੀ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਏ-ਪਲੱਸ ਗ੍ਰੇਡ ਪ੍ਰਾਪਤ ਕੀਤਾ। ਨੈਸ਼ਨਲ ਅਕੈਡਮੀ ਫਾਰ ਆਰਟ ਐਜੂਕੇਸ਼ਨ ਪੁਨੇ ਵੱਲੋਂ ਇਸ ਮੁਕਾਬਲੇ ’ਚ ਸਕੂਲ ਵਿਦਿਆਰਥੀ ਗੁਰਬਾਜ਼ ਸਿੰਘ, ਗੌਰਵੀ ਕੈਥ, ਜਸਕੀਰਤ ਕੌਰ, ਦਿਲਸ਼ਾਨ ਸਿੰਘ, ਆਰੀਅਨ ਕੁਮਾਰ, ਹਰਗੁਨ ਕੌਰ, ਰੋਜ਼ਲੀਨ, ਅਨਮੋਲ ਨਾਹਰ ਤੇ ਕੇਸ਼ਵੀ ਨੇ ਏ-ਪਲੱਸ ਗ੍ਰੇਡ ਹਾਸਲ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ।
ਅਜੀਤ ਡੈਸਕ
14-11-2026