ਕਿਸਾਨਾਂ ਨੂੰ ਗੰਨੇ ਦੇ ਪੂਰੇ ਪੈਸੇ ਇਕਸਾਰ ਦਿੱਤੇ ਜਾਣ : ਰਮਨ ਸਿੰਘ, ਨਿਸ਼ਾਨ ਸਿੰਘ
ਸ੍ਰੀ ਹਰਿਗੋਬਿੰਦਪੁਰ, 13 ਨਵੰਬਰ (ਕੰਵਲਜੀਤ ਸਿੰਘ)- ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਵਰਸਾਲਚੱਕ ਤੋਂ ਕਿਸਾਨ ਰਮਨ ਸਿੰਘ ਤੇ ਪਿੰਡ ਖੋਜਕੀਪੁਰ ਤੋਂ ਕਿਸਾਨ ਨਿਸ਼ਾਨ ਸਿੰਘ ਖੱਖ ਨੇ ਪੰਜਾਬ ਸਰਕਾਰ ਅਤੇ ਗੰਨਾਂ ਮਿੱਲ ਮਾਲਕਾਂ ਨੂੰ ਪੁਰਜ਼ੋਰ ਸ਼ਬਦਾਂ ’ਚ ਅਪੀਲ ਕੀਤੀ ਹੈ ਕਿ ਗੰਨਾਂ ਕਾਸ਼ਤਕਾਰ ਕਿਸਾਨਾਂ ਨੂੰ 2026 -27 ਦੇ ਗੰਨੇ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਗੰਨਾ ਮਿੱਲਾਂ ਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ। ਉਨ੍ਹਾਂ ਨੇ ਸਰਕਾਰ ਤੇ ਨਿੱਜੀ ਖੰਡ ਮਿੱਲ ਮਾਲਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਗੰਨੇ ਦੀ ਫ਼ਸਲ ਇਕ ਸਾਲ ਦੀ ਬਿਜਾਈ ਹੈ ਤੇ ਗੰਨੇ ਦਾ ਭਾਅ ਵੀ ਕਿਸਾਨਾਂ ਨੂੰ ਲਾਗਤ ਮੁੱਲ ਨਾਲੋਂ ਘੱਟ ਮਿਲਣ ਕਾਰਨ ਕਿਸਾਨਾਂ ਦਾ ਗੰਨੇ ਦੀ ਫ਼ਸਲ ਬੀਜਣ ਤੋਂ ਮੋਹ ਭੰਗ ਹੋ ਰਿਹਾ ਹੈ ਜਿਸ ਕਾਰਨ ਗੰਨੇ ਦਾ ਰਕਬਾ ਦਿਨੋਂ-ਦਿਨ ਘੱਟ ਹੋ ਰਿਹਾ ਹੈ ਕਿਉਂਕਿ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਵੇਚਣ ਤੋਂ ਬਾਅਦ ਕਈ ਦਿਨਾਂ ਤੱਕ ਆਪਣੇ ਪੈਸੇ ਲੈਣ ਲਈ ਉਡੀਕ ਕਰਨੀ ਪੈਂਦੀ ਹੈ।
ਕ
ਕਿਸਾਨ ਨਿਸ਼ਾਨ ਸਿੰਘ ਅਤੇ ਰਮਨ ਸਿੰਘ ਜਾਣਕਾਰੀ ਦੇਣ ਸਮੇਂ। ਤਸਵੀਰ : ਕੰਵਲਜੀਤ ਸਿੰਘ ਚੀਮਾ
14-11-2026
ਸ੍ਰੀ ਹਰਿਗੋਬਿੰਦਪੁਰ, 13 ਨਵੰਬਰ (ਕੰਵਲਜੀਤ ਸਿੰਘ)- ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਵਰਸਾਲਚੱਕ ਤੋਂ ਕਿਸਾਨ ਰਮਨ ਸਿੰਘ ਤੇ ਪਿੰਡ ਖੋਜਕੀਪੁਰ ਤੋਂ ਕਿਸਾਨ ਨਿਸ਼ਾਨ ਸਿੰਘ ਖੱਖ ਨੇ ਪੰਜਾਬ ਸਰਕਾਰ ਅਤੇ ਗੰਨਾਂ ਮਿੱਲ ਮਾਲਕਾਂ ਨੂੰ ਪੁਰਜ਼ੋਰ ਸ਼ਬਦਾਂ ’ਚ ਅਪੀਲ ਕੀਤੀ ਹੈ ਕਿ ਗੰਨਾਂ ਕਾਸ਼ਤਕਾਰ ਕਿਸਾਨਾਂ ਨੂੰ 2026 -27 ਦੇ ਗੰਨੇ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਗੰਨਾ ਮਿੱਲਾਂ ਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ। ਉਨ੍ਹਾਂ ਨੇ ਸਰਕਾਰ ਤੇ ਨਿੱਜੀ ਖੰਡ ਮਿੱਲ ਮਾਲਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਗੰਨੇ ਦੀ ਫ਼ਸਲ ਇਕ ਸਾਲ ਦੀ ਬਿਜਾਈ ਹੈ ਤੇ ਗੰਨੇ ਦਾ ਭਾਅ ਵੀ ਕਿਸਾਨਾਂ ਨੂੰ ਲਾਗਤ ਮੁੱਲ ਨਾਲੋਂ ਘੱਟ ਮਿਲਣ ਕਾਰਨ ਕਿਸਾਨਾਂ ਦਾ ਗੰਨੇ ਦੀ ਫ਼ਸਲ ਬੀਜਣ ਤੋਂ ਮੋਹ ਭੰਗ ਹੋ ਰਿਹਾ ਹੈ ਜਿਸ ਕਾਰਨ ਗੰਨੇ ਦਾ ਰਕਬਾ ਦਿਨੋਂ-ਦਿਨ ਘੱਟ ਹੋ ਰਿਹਾ ਹੈ ਕਿਉਂਕਿ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਵੇਚਣ ਤੋਂ ਬਾਅਦ ਕਈ ਦਿਨਾਂ ਤੱਕ ਆਪਣੇ ਪੈਸੇ ਲੈਣ ਲਈ ਉਡੀਕ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਜੋ ਪੈਸੇ ਕਿਸਾਨਾਂ ਨੂੰ ਮਿਲਦੇ ਵੀ ਹਨ, ਉਨ੍ਹਾਂ ਵਿਚੋਂ ਪ੍ਰਤੀ ਕੁਵਿੰਟਲ ਦੇ ਹਿਸਾਬ ਨਾਲ 347 ਰੁਪਏ 50 ਪੈਸੇ ਗੰਨਾਂ ਮਿੱਲ ਮਾਲਕਾਂ ਵਲੋਂ ਗੰਨਾਂ ਕਾਸ਼ਤਕਾਰ ਕਿਸਾਨਾਂ ਦੇ ਖ਼ਾਤੇ ਵਿਚ ਪਾਏ ਜਾਂਦੇ ਨੇ ਤੇ ਗੰਨੇ ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ 68 ਰੁਪਏ 50 ਪੈਸੇ ਸਰਕਾਰ ਵਲੋਂ ਕਿਸਾਨਾਂ ਨੂੰ ਸਬਸਿਡੀ ਦੇ ਰੂਪ ਵਿਚ ਦਿੱਤੇ ਜਾਂਦੇ ਹਨ ਜਿਸ ਕਾਰਨ ਕਿਸਾਨਾਂ ਨੂੰ ਮਿਲਣ ਵਾਲੀ ਪੂਰੀ ਗੰਨੇ ਦੀ ਰਕਮ ਖ਼ਰਾਬ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਗੰਨੇ ਦਾ ਜੋ ਚਾਲੂ ਸੀਜ਼ਨ ਹੋ ਰਿਹਾ ਹੈ ਉਸ ਵਿਚ ਪੰਜਾਬ ਸਰਕਾਰ ਤੇ ਗੰਨਾਂ ਮਿੱਲ ਮਾਲਕਾਂ ਨੂੰ ਆਪਸੀ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਇਕਸਾਰ ਪੈਸੇ ਦਿੱਤੇ ਜਾਣ।