ਬਾਬਾ ਭੂਰੀਵਾਲੇ ਦੀ ਯਾਦ ’ਚ ਤਿੰਨ ਰੋਜ਼ਾ ਸਾਲਾਨਾ ਪੜੇਵੀ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ
ਕੋਟਲੀ ਸੂਰਤ ਮੱਲ੍ਹੀ, 13 ਨਵੰਬਰ (ਕੁਲਦੀਪ ਸਿੰਘ ਨਾਗਰਾ)-ਨੇੜਲੇ ਅੱਡਾ ਬੋਹੜੀ ਵਿਖੇ ਬਾਬਾ ਭੂਰੀਵਾਲਾ ਦੀ ਯਾਦ ’ਚ ਤਿੰਨ ਰੋਜ਼ਾ ਸਾਲਾਨਾ ਪੜੇਵੀ ਜੋੜ ਮੇਲਾ ਪੂਰੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪਿੰਡ ਅਲੀਨੰਗਲ, ਜੀਵਨ ਨੰਗਲ, ਡੇਰਾ ਪਠਾਣਾ ਤੇ ਸ਼ਿਕਾਰ ਮਾਛੀਆਂ ਦੀਆਂ ਸੰਗਤਾਂ ਵਲੋਂ ਇਲਾਕੇ ਦੇ ਸਹਿਯੋਗ ਨਾਲ ਅੱਡਾ ਬੋਹੜੀ ਵਿਖੇ ਕਰਵਾਏ ਗਏ ਸਾਲਾਨਾ ਜੋੜ ਮੇਲੇ ਦੌਰਾਨ ਜਿੱਥੇ ਤਿੰਨੇ ਦਿਨ ਧਾਰਮਿਕ ਦੀਵਾਨ ਸਜਾਏ ਗਏ ਉਥੇ ਕਬੱਡੀ ਦੇ ਸ਼ੋਅ ਮੈਚ ਤੇ ਇਨਾਮੀ ਪਹਿਲਵਾਨਾਂ ਦੀਆਂ ਕੁਸ਼ਤੀਆਂ ਦਾ ਲੋਕਾਂ ਨੇ ਆਨੰਦ ਲਿਆ।
ਕੋਟਲੀ ਸੂਰਤ ਮੱਲ੍ਹੀ, 13 ਨਵੰਬਰ (ਕੁਲਦੀਪ ਸਿੰਘ ਨਾਗਰਾ)-ਨੇੜਲੇ ਅੱਡਾ ਬੋਹੜੀ ਵਿਖੇ ਬਾਬਾ ਭੂਰੀਵਾਲਾ ਦੀ ਯਾਦ ’ਚ ਤਿੰਨ ਰੋਜ਼ਾ ਸਾਲਾਨਾ ਪੜੇਵੀ ਜੋੜ ਮੇਲਾ ਪੂਰੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪਿੰਡ ਅਲੀਨੰਗਲ, ਜੀਵਨ ਨੰਗਲ, ਡੇਰਾ ਪਠਾਣਾ ਤੇ ਸ਼ਿਕਾਰ ਮਾਛੀਆਂ ਦੀਆਂ ਸੰਗਤਾਂ ਵਲੋਂ ਇਲਾਕੇ ਦੇ ਸਹਿਯੋਗ ਨਾਲ ਅੱਡਾ ਬੋਹੜੀ ਵਿਖੇ ਕਰਵਾਏ ਗਏ ਸਾਲਾਨਾ ਜੋੜ ਮੇਲੇ ਦੌਰਾਨ ਜਿੱਥੇ ਤਿੰਨੇ ਦਿਨ ਧਾਰਮਿਕ ਦੀਵਾਨ ਸਜਾਏ ਗਏ ਉਥੇ ਕਬੱਡੀ ਦੇ ਸ਼ੋਅ ਮੈਚ ਤੇ ਇਨਾਮੀ ਪਹਿਲਵਾਨਾਂ ਦੀਆਂ ਕੁਸ਼ਤੀਆਂ ਦਾ ਲੋਕਾਂ ਨੇ ਆਨੰਦ ਲਿਆ। ਜੋੜ ਮੇੇਲੇ ਦੌਰਾਨ ਖੁੱਲੇ ਪੰਡਾਲ ’ਚ ਸਜਾਏ ਧਾਰਮਿਕ ਦੀਵਾਨਾਂ ਵਿਚ ਪੰਥ ਦੇ ਪ੍ਰਸਿੱਧ ਗੋਲਡ ਮੈਡਲਿਸਟ ਕਵੀਸ਼ਰ ਭਾਈ ਸੁੱਚਾ ਸਿੰਘ ਡੇਰਾ ਪਠਾਣਾ, ਭਾਈ ਸਰੂਪ ਸਿੰਘ ਕੰਡਿਆਲ, ਕਵੀਸ਼ਰ ਭਾਈ ਮਨਜੀਤ ਸਿੰਘ ਸੋਰੀ, ਲੋਕ ਗਾਇਕ ਅਮਰੀਕ ਸਿੰਘ ਗਾਜੀਨੰਗਲ, ਕਵੀਸ਼ਰ ਭਾਈ ਹਰਵੰਤ ਸਿੰਘ ਬਰਿਆਰ ਜਥਿਆਂ ਨੇ ਸੰਗਤਾਂ ਨਾਲ ਸ਼ਾਨਾਮੱਤੇ ਸਿੱਖ ਇਤਿਹਾਸ ਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ, ਜਦੋਂ ਕਿ ਤਿੰਨੇ ਦਿਨ ਆਥਣ ਵੇਲੇ ਸੱਜੇ ਖੇਡ ਮੈਦਾਨ ’ਚ ਬਾਬਾ ਦੀਪ ਸਿੰਘ ਕਬੱਡੀ ਕਲੱਬ ਤੇ ਬਾਬਾ ਭੂਰੀਵਾਲਾ ਕਬੱਡੀ ਕਲੱਬ ਦੀਆਂ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਸਜੀਆਂ ਕਬੱਡੀ ਟੀਮਾਂ ਦਰਮਿਆਨ ਹੋਏ ਪ੍ਰਦਰਸ਼ਨੀ ਮੈਚ ਦਾ ਸੰਗਤਾਂ ਨੇ ਲੁਤਫ਼ ਲਿਆ। ਇਨਾਮੀ ਪਹਿਲਵਾਨਾਂ ਦੀਆਂ ਕੁਸ਼ਤੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਜੋੜ ਮੇਲੇ ਦੇ ਅਖੀਰਲੇ ਦਿਨ ਜਿਥੇ ਅੰਤਰਰਾਸ਼ਟਰੀ ਕਬੱਡੀ ਕਲੱਬਾ ਦਰਮਿਆਨ ਸ਼ੋਅ ਮੈਚ ਦੇਖਣ ਲਈ ਲੋਕਾਂ ’ਚ ਭਾਰੀ ਉਤਸ਼ਾਹ ਰਿਹਾ। ਇਸ ਮੌਕੇ ਬੀਰ ਸਿੰਘ ਪ੍ਰਧਾਨ, ਬਾਵਾ ਸਿੰਘ, ਸਵਿੰਦਰ ਸਿੰਘ ਨਾਗਰਾ, ਜਥੇਦਾਰ ਗੁਰਪ੍ਰੀਤ ਸਿੰਘ ਡੇਰਾ ਪਠਾਣਾ, ਸੁਖਦੇਵ ਸਿੰਘ, ਪ੍ਰੀਤਮ ਸਿੰਘ, ਸਰਪੰਚ ਸਾਹਿਬ ਸਿੰਘ ਜੀਵਨ ਨੰਗਲ, ਕਸ਼ਮੀਰ ਸਿੰਘ ਅਲੀਨੰਗਲ, ਮਨਮੋਹਨ ਸਿੰਘ ਸਾਬਕਾ ਸਰਪੰਚ ਸ਼ਿਕਾਰ, ਪੂਰਨ ਸਿੰਘ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਜੀਵਨ ਨੰਗਲ, ਨਰਿੰਦਰ ਸਿੰਘ ਖਾਲਸਾ, ਨਿਰਮਲ ਸਿੰਘ, ਕੁਲਵਿੰਦਰ ਸਿੰਘ, ਬਖਸ਼ੀਸ਼ ਸਿੰਘ, ਹਰਦੀਪ ਸਿੰਘ, ਹਰਭਜਨ ਸਿੰਘ, ਪੂਰਨ ਸਿੰਘ ਡੇਰਾ ਪਠਾਣਾ, ਗੁਰਮੇਜ ਸਿੰਘ ਡੇਰਾ ਪਠਾਣਾ, ਬਲਵੰਤ ਸਿੰਘ ਸਾਬਕਾ ਸਰਪੰਚ, ਗੁਰਦਿਆਲ ਸਿੰਘ ਸ਼ਿਕਾਰ, ਸਰਪੰਚ ਤੇਜਬੀਰ ਸਿੰਘ ਭਿੱਟੇਵੱਢ, ਜਗਦੀਪ ਸਿੰਘ ਜੱਗਾ ਸ਼ਿਕਾਰ, ਰਜਿੰਦਰ ਸਿੰਘ, ਗੁਰਮੁੱਖ ਸਿੰਘ, ਪ੍ਰਭਜੀਤ ਸਿੰਘ, ਉੱਘੇ ਸਮਾਜ ਸੇਵਕ ਗੁਰਦੀਪ ਸਿੰਘ ਨੰਬਰਦਾਰ ਸ਼ਿਕਾਰ, ਰਤਨ ਸਿੰਘ, ਅਰਜਨ ਸਿੰਘ ਸ਼ਿਕਾਰ, ਹਰਭੇਜ ਸਿੰਘ ਨੰਬਰਦਾਰ, ਸਵਿੰਦਰ ਸਿੰਘ, ਸਰਪੰਚ ਬਲਵਿੰਦਰ ਸਿੰਘ ਸੱਬਾ, ਗੁਰਦਿਆਲ ਸਿੰਘ, ਸਰਬਜੀਤ ਸਿੰਘ ਅਲੀਨੰਗਲ ਸਾਬਕਾ ਸਰਪੰਚ, ਪਰਮਜੀਤ ਸਿੰਘ ਘੁੰਮਣ, ਸੁਰਜੀਤ ਸਿੰਘ ਘੁੰਮਣ, ਕਸ਼ਮੀਰ ਸਿੰਘ ਘੁੰਮਣ, ਕੁਲਵੰਤ ਸਿੰਘ ਪ੍ਰਧਾਨ, ਬੇਅੰਤ ਸਿੰਘ, ਬਾਬਾ ਲਖਬੀਰ ਸਿੰਘ, ਹਰਜਿੰਦਰ ਸਿੰਘ, ਸੰਪੂਰਨ ਸਿੰਘ, ਮੱਖਣ ਸਿੰਘ, ਗੁਰਦੀਪ ਸਿੰਘ ਸਮੇਤ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।