04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪੰਜਵਾਂ ਪ੍ਰੋ. ਯੋਗੀ ਯਾਦਗਾਰੀ ਸਨਮਾਨ ਅਵਤਾਰ ਸਿੰਘ ਢਿੱਲੋਂ ਨੂੰ ਮਿਲਿਆ

ਗੁਰਦਾਸਪੁਰ, 3 ਅਕਤੂਬਰ (ਪੰਕਜ ਸ਼ਰਮਾ)- ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਵਲੋਂ ਸਰਕਾਰੀ ਕਾਲਜ ਦੇ ਸਹਿਯੋਗ ਨਾਲ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਪੰਜਵਾਂ ਯਾਦਗਾਰੀ ਸਨਮਾਨ ਸਮਾਰੋਹ ਕਰਵਾਇਆ ਗਿਆ । ਪ੍ਰੋਗਰਾਮ ਦਾ ਆਗਾਜ਼ ਪ੍ਰੋਫੈਸਰ ਡਾ: ਸੰਦੀਪ ਕੌਰ ਅਤੇ ਡਾ: ਸੰਦੀਪ ਵਲੋਂ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਦੇ ਜੀਵਨ ਸਬੰਧੀ ਇਕ ਸੰਖੇਪ ਡਾਕੂਮੈਂਟਰੀ ਰਾਹੀਂ ਪੇਸ਼ ਕੀਤਾ ਗਿਆ ।

Ad Position 21
No active advertisement
ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਸਕੂਲ ਅਧਿਆਪਕ। ਅਜੀਤ ਤਸਵੀਰ 04-11-2026
ਗੁਰਦਾਸਪੁਰ, 3 ਅਕਤੂਬਰ (ਪੰਕਜ ਸ਼ਰਮਾ)- ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਵਲੋਂ ਸਰਕਾਰੀ ਕਾਲਜ ਦੇ ਸਹਿਯੋਗ ਨਾਲ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਪੰਜਵਾਂ ਯਾਦਗਾਰੀ ਸਨਮਾਨ ਸਮਾਰੋਹ ਕਰਵਾਇਆ ਗਿਆ । ਪ੍ਰੋਗਰਾਮ ਦਾ ਆਗਾਜ਼ ਪ੍ਰੋਫੈਸਰ ਡਾ: ਸੰਦੀਪ ਕੌਰ ਅਤੇ ਡਾ: ਸੰਦੀਪ ਵਲੋਂ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਦੇ ਜੀਵਨ ਸਬੰਧੀ ਇਕ ਸੰਖੇਪ ਡਾਕੂਮੈਂਟਰੀ ਰਾਹੀਂ ਪੇਸ਼ ਕੀਤਾ ਗਿਆ । ਚੰਡੀਗੜ੍ਹ ਤੋਂ ਪਹੰਚੇ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਦੇ ਵਿਦਿਆਰਥੀ ਡਾ: ਗੁਰਮੀਤ ਸਿੰਘ ਨੇ ਕਾਲਜ ਪੜ੍ਹਦੇ ਸਮੇਂ ਪ੍ਰੋਫੈਸਰ ਯੋਗੀ ਕੋਲੋਂ ਲਈ ਅਗਵਾਈ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਡਾ: ਸੁਰਿੰਦਰ ਸ਼ਾਂਤ, ਵਾਈਸ ਪ੍ਰਿੰਸੀਪਲ ਡਾ: ਕਰਨਜੀਤ ਸ਼ਰਮਾ, ਡਾ: ਲੇਖ ਰਾਜ, ਡਾ: ਬਲਦੇਵ ਸਿੰਘ ਬੱਦਨ, ਪ੍ਰੋਫੈਸਰ ਰਾਜ ਕੁਮਾਰ ਸ਼ਰਮਾ, ਮੱਖਣ ਕੋਹਾੜ ਨੇ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਨਾਲ ਬਿਤਾਏ ਜੀਵਨ ਦੇ ਪਲ ਸਾਂਝੇ ਕੀਤੇ। ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਯਾਦਗਾਰੀ ਸਨਮਾਨ ਸਾਬਕਾ ਨਿਊਜ਼ ਰੀਡਰ ਅਵਤਾਰ ਸਿੰਘ ਢਿੱਲੋਂ ਨੂੰ ਦਿੱਤਾ ਗਿਆ । ਇਸ ਮੌਕੇ ਪ੍ਰਿੰਸੀਪਲ ਡਾ: ਅਸ਼ਵਨੀ ਕੁਮਾਰ ਭੱਲਾ, ਬਲਦੇਵ ਸਿੰਘ ਬੱਦਨ ਸਾਬਕਾ ਡਾਇਰੈਕਟਰ ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ, ਲੇਖਕ ਤੇ ਚਿੰਤਕ ਮਹਿੰਦਰ ਸਿੰਘ ਸੋਢੀ, ਕਹਾਣੀਕਾਰ ਤੇ ਕਵੀ ਕੰਵਲਜੀਤ ਸਿੰਘ ਭੁੱਲਰ, ਹਰਪ੍ਰੀਤ ਕੌਰ, ਤ੍ਰਿਪਤ ਕੌਰ ਢਿੱਲੋਂ, ਪ੍ਰੋਫੈਸਰ ਰਾਜ ਕੁਮਾਰ ਸ਼ਰਮਾ, ਕਾਮਰੇਡ ਮੁਲਖ ਰਾਜ ਅਤੇ ਸਰਦੂਲਗੜ੍ਹ ਤੋਂ ਪਹੁੰਚੇ ਸਾਹਿਤ ਪ੍ਰੇਮੀ ਵਿਜੇ ਕੁਮਾਰ ਸਚਦੇਵਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਆ ਗਿਆ । ਇਸ ਤੋਂ ਬਾਅਦ ਕਵੀ ਦਰਬਾਰ ਦੀ ਸ਼ੁਰੂਆਤ ਵਿਜੇ ਅਗਨੀਹੋਤਰੀ ਦੇ ਇਨਕਲਾਬੀ ਗੀਤ ਨਾਲ ਹੋਈ । ਬਲਦੇਵ ਸਿੱਧੂ ਨੇ ਗੀਤ ਨਾਲ ਪ੍ਰੋਫੈਸਰ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ, ਕਨਵੀਨਰ ਸੁਭਾਸ਼ ਦੀਵਾਨਾ, ਜਨਰਲ ਸਕੱਤਰ ਪ੍ਰਤਾਪ ਪਾਰਸ, ਬਿਸ਼ਨ ਦਾਸ਼, ਪਾਲ ਗੁਰਦਾਸਪੁਰੀ, ਡਾ: ਸੁਖਵਿੰਦਰ ਸਿੰਘ, ਗੋਪਾਲ ਸ਼ਰਮਾ, ਬਟਾਲਾ ਤੋਂ ਸੁਲਤਾਨ ਭਾਰਤੀ, ਬਲਵੀਰ ਕਲਸੀ, ਸੀਤਲ ਗੁੰਨੋਪੁਰੀ, ਬੂਟਾ ਰਾਮ,ਮੰਗਤ ਚੰਚਲ, ਮਾਸਟਰ ਨਵਨੀਤ ਕੁਮਾਰ, ਰਾਜਨ ਤਰੇੜੀਆ, ਪਵਨ ਘਰੋਟੀਆਂ, ਪ੍ਰਿੰਸੀਪਲ ਸੁਖਬੀਰ ਸਿੰਘ, ਗੁਰਦਿਆਲ ਚੰਦ ਰਾਹੀ, ਹਰਪਾਲ ਬੈਂਸ, ਕੁਲਦੀਪ ਘਾਂਗਲਾ, ਕੁਲਜੀਤ ਰੰਧਾਵਾ, ਹਰਪ੍ਰੀਤ ਕੌਰ, ਸੁਨੀਲ ਕੁਮਾਰ, ਰਜਨੀਸ਼ ਵਸ਼ਿਸ਼ਟ, ਪ੍ਰੀਤ ਰਾਣਾ, ਅਮਨ ਹੈਪੀ, ਜੱਗੀ ਠਾਕਰ, ਗੁਰਦੇਵ ਭੁੱਲਰ, ਰਜਿੰਦਰ ਸਿੰਘ ਛੀਨਾ, ਅਤੇ ਅਸ਼ਵਨੀ ਕੁਮਾਰ ਨੇ ਹਾਜ਼ਰੀ ਲਵਾਈ । ਮੰਚ ਦੀ ਕਾਰਵਾਈ ਪ੍ਰਤਾਪ ਪਾਰਸ ਨੇ ਬਾਖੂਬੀ ਨਿਭਾਈ । ਇਸ ਮੌਕੇ ਡਾ: ਚਿਰੰਜੀਵ ਸਿੰਘ ਸੋਹਣ ਸਿੰਘ, ਸਨੇਹ ਲਤਾ, ਇੰ. ਗੁਰਦੀਪ ਸਿੰਘ, ਡਾ: ਚੇਤਨਾ ਬਜਾਜ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਮਿੰਨੀ ਹੈਂਡਬਾਲ ’ਚ ਸੁਖਜਿੰਦਰ ਸਕੂਲ ਬੱਬਰੀ ਦੇ ਵਿਦਿਆਰਥੀਆਂ ਨੇ ਜਿੱਤੇ ਸੋਨ ਤਗਮੇ ਅਗਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ ਵਿਚ ‘ਮੈਗਾ ਕਵਿਜ਼’ ਮੁਕਾਬਲਾ ਕਰਵਾ ਕੇ ਵਿਦਿਆਰਥੀਆਂ ਦੇ ਗਿਆਨ ਨੂੰ ਪਰਖਿਆ
Ad Position 24