30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕਰਮਚਾਰੀਆਂ ਦੀ ਸਮੱਸਿਆ ਨੂੰ ਲੈ ਕੇ ਯੂਨੀਅਨ ਦਾ ਵਫ਼ਦ ਕਾਰਜਕਾਰੀ ਇੰਜੀਨੀਅਰ ਨੂੰ ਮਿਲਿਆ

ਪਠਾਨਕੋਟ, 29 ਅਕਤੂਬਰ (ਵਿਨੋਦ)-ਪੀ. ਡਬਲਯੂ.

Ad Position 21
No active advertisement
ਕਾਰਜਕਾਰੀ ਇੰਜੀਨੀਅਰ ਨਾਲ ਮੁਲਾਕਾਤ ਕਰਦੇ ਹੋਏ ਯੂਨੀਅਨ ਵਰਕਰ। ਤਸਵੀਰ: ਵਿਨੋਦ 30-10-2026
ਪਠਾਨਕੋਟ, 29 ਅਕਤੂਬਰ (ਵਿਨੋਦ)-ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਜ਼ਿਲ੍ਹਾ ਪਠਾਨਕੋਟ ਦੀਆਂ ਮੰਗਾਂ ਨੂੰ ਲੈ ਕੇ ਵਾਟਰ ਸਪਲਾਈ ਸੈਨੀਟੇਸ਼ਨ ਪਠਾਨਕੋਟ ਦੇ ਕਾਰਜਕਾਰੀ ਇੰਜੀਨੀਅਰ ਸੁਖਜੀਤ ਸਿੰਘ ਨਾਲ ਯੂਨੀਅਨ ਦੀ ਮੀਟਿੰਗ ਹੋਈ । ਜਿਸ ’ਚ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਆਊਟਸੋਰਸ ਕਰਮਚਾਰੀਆਂ ਦਾ ਡੀ.ਸੀ. ਰੇਟ ਰਿਵਾਈਜ਼ਡ ਬਕਾਇਆ ਦਿੱਤਾ ਜਾਵੇਗਾ, ਜਿਸ ਦੇ ਫੰਡ ਵਜੋਂ 22.80 ਲੱਖ ਰੁਪਏ ਦੀ ਰਾਸ਼ੀ ਆ ਗਈ ਹੈ । 1 ਜਨਵਰੀ 2016 ਤੋਂ ਬਾਅਦ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਲੀਵ ਇਨਕੈਸ਼ਮੈਂਟ ਦੇ ਬਕਾਏ ਦੀਆਂ 4 ਕਿਸ਼ਤਾਂ ਦਿੱਤੀਆਂ ਜਾਣਗੀਆਂ । ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ ਸੇਵਾ ਮੁਕਤ ਕਰਮਚਾਰੀਆਂ ਨੂੰ ਪੇਅ ਕਮਿਸ਼ਨ ਦੀ ਅਕਤੂਬਰ ’ਚ ਮਿਲਣ ਵਾਲੀ ਕਿਸ਼ਤ ਦਾ ਬਿੱਲ ਜਲਦ ਤਿਆਰ ਕਰਕੇ ਖਜ਼ਾਨਾ ਦਫ਼ਤਰ ਨੂੰ ਭੇਜ ਦਿੱਤਾ ਜਾਵੇਗਾ । ਵਾਟਰ ਸਪਲਾਈ ਕਾਲੋਨੀ ਕੋਠੇ ਦੀ ਮੇਂਟੇਨੈਂਸ ਕਰਵਾਈ ਜਾਵੇਗੀ । ਬਾਕੀ ਰਹਿੰਦੇ ਕੰਮਾਂ ਲਈ ਯੂਨੀਅਨ ਨਾਲ ਬੁੱਧਵਾਰ ਨੂੰ ਮੀਟਿੰਗ ਕੀਤੀ ਜਾਵੇਗੀ । ਇਸ ਮੌਕੇ ਰਾਜਿੰਦਰ ਕੁਮਾਰ ਪ੍ਰਧਾਨ, ਸਤੀਸ਼ ਸ਼ਰਮਾ ਚੇਅਰਮੈਨ, ਮੋਹਨ ਸਿੰਘ ਖਜ਼ਾਨਚੀ, ਸੁਰਿੰਦਰ ਕੁਮਾਰ, ਸਵਰਨ ਸਿੰਘ ਸੁਪਰਡੈਂਟ, ਅੰਮ੍ਰਿਤਪਾਲ ਸ਼ਰਮਾ ਸੀਨੀਅਰ ਅਸਿਸਟੈਂਟ, ਸੁਰਿੰਦਰ ਸੈਣੀ, ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ’ਚ 38 ਨੌਜਵਾਨਾਂ ਨੂੰ ਰਾਸ਼ਨ ਡਿਪੂਆਂ ਦੇ ਲਾਇਸੈਂਸ ਵੰਡੇ ਅਗਲੀ ਖ਼ਬਰ ਪਠਾਨਕੋਟ ਦੇ ਸਿਵਲ ਹਸਪਤਾਲ ’ਚ ਵਿਜੀਲੈਂਸ ਬਿਊਰੋ ਵਲੋਂ ਜਾਗਰੂਕਤਾ ਕੈਂਪ
Ad Position 24