30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਐਕਸੈਲਸ਼ੀਅਰ ਸਕੂਲ ਬਿਜਲੀਵਾਲ ’ਚ ਕਰਵਾ ਚੌਥ ਦੇ ਮੌਕੇ ਮਹਿੰਦੀ ਮੁਕਾਬਲਾ ਕਰਵਾਇਆ

ਕਿਲ੍ਹਾ ਲਾਲ ਸਿੰਘ, 29 ਅਕਤੂਬਰ (ਬਲਬੀਰ ਸਿੰਘ)-ਕਰਵਾ ਚੌਥ ਦੇ ਪਵਿੱਤਰ ਤਿਉਹਾਰ ਦੇ ਮੌਕੇ ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਵਿਖੇ ਵਿਦਿਆਰਥਣਾਂ ਦੀ ਕਲਾ ਤੇ ਸਿਰਜਣਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਮਹਿੰਦੀ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ’ਚ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਤੇ ਚਾਅ ਨਾਲ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 30-10-2026
ਕਿਲ੍ਹਾ ਲਾਲ ਸਿੰਘ, 29 ਅਕਤੂਬਰ (ਬਲਬੀਰ ਸਿੰਘ)-ਕਰਵਾ ਚੌਥ ਦੇ ਪਵਿੱਤਰ ਤਿਉਹਾਰ ਦੇ ਮੌਕੇ ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਵਿਖੇ ਵਿਦਿਆਰਥਣਾਂ ਦੀ ਕਲਾ ਤੇ ਸਿਰਜਣਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਮਹਿੰਦੀ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ’ਚ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਤੇ ਚਾਅ ਨਾਲ ਭਾਗ ਲਿਆ। ਵਿਦਿਆਰਥਣਾਂ ਨੇ ਆਪਣੇ ਹੱਥਾਂ ’ਤੇ ਸੁੰਦਰ ਤੇ ਮਨਮੋਹਕ ਮਹਿੰਦੀ ਦੇ ਡਿਜਾਇਨ ਬਣਾਏ। ਕਿਸੇ ਨੇ ਰਵਾਇਤੀ ਨਮੂਨਿਆਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਤੇ ਕਿਸੇ ਨੇ ਆਧੁਨਿਕ ਡਿਜਾ਼ਇਨਾਂ ਨਾਲ ਸਭ ਦਾ ਮਨ ਮੋਹ ਲਿਆ। ਮੁਕਾਬਲੇ ਦੌਰਾਨ ਵਿਦਿਆਰਥਣਾਂ ਦੀ ਕਲਾਤਮਕ ਸੋਚ ਸੂਖਮਤਾ ਤੇ ਰਚਨਾਤਮਕ ਦੇਖਣਯੋਗ ਸੀ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥਣਾਂ ’ਚ ਛੁਪੀ ਪ੍ਰਤਿਭਾ ਨੂੰ ਨਿਖਾਰਨਾ ਭਾਰਤੀ ਸੱਭਿਆਚਾਰ ਤੇ ਰਵਾਇਤੀ ਕਲਾਵਾਂ ਪ੍ਰਤੀ ਰੁਚੀ ਪੈਦਾ ਕਰਨਾ ਤੇ ਉਨ੍ਹਾਂ ਵਿਚ ਆਤਮ ਵਿਸ਼ਵਾਸ ਵਧਾਉਣਾ ਸੀ। ਮੁਕਾਬਲੇ ਦੌਰਾਨ ਜੂਨੀਅਰ ਗਰੁੱਪ ’ਚ ਮਹਿਕਪ੍ਰੀਤ ਕੌਰ ਨੇ ਪਹਿਲਾ, ਏਕਮਪ੍ਰੀਤ ਕੌਰ ਤੇ ਮਨਵਿੰਦਰ ਕੌਰ ਨੇ ਦੂਸਰਾ ਅਨੁਰੀਤ ਕੌਰ ਤੇ ਸੁਖਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਗਰੁੱਪ ’ਚ ਸਾਰਕਾ ਤੇ ਹਿਮਾਂਸ਼ੀ ਨੇ ਪਹਿਲਾ, ਮਨਸਿਮਰਨ ਕੌਰ ਤੇ ਮਨਪ੍ਰੀਤ ਕੌਰ ਨੇ ਦੂਸਰਾ, ਸੁਖਮਨਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਤੇਜਿੰਦਰ ਕੌਰ ਨੇ ਵਿਦਿਆਰਥੀਆਂ ਦੇ ਉਤਸ਼ਾਹ ਤੇ ਮਿਹਨਤ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ 3 ਘੰਟੇ ਚੱਲੇ ਰੋਸ ਪ੍ਰਦਰਸ਼ਨ ’ਚ ਸੈਂਕੜੇ ਕਾਂਗਰਸੀਆਂ ਵਲੋਂ ਪੁਲਿਸ ਖ਼ਿਲਾਫ ਨਾਅਰੇਬਾਜ਼ੀ ਅਗਲੀ ਖ਼ਬਰ ਇੰਗਲਿਸ਼ ਪਲਾਨਟ ਹੁਣ ਨਿਊਜ਼ੀਲੈਂਡ ਦੇ ਬਿਜ਼ਨੈੱਸ ਟੂਰਿਸਟ ਵੀਜ਼ੇ ਲਗਵਾ ਰਿਹੈ : ਐਮ.ਡੀ. ਜਤਿੰਦਰ ਸਿੰਘ ਰੰਧਾਵਾ ਯੂ.ਕੇ. ਜਾਣ...
Ad Position 24