ਸੰਤ ਬਾਬਾ ਗੁਰਵਿੰਦਰ ਸਿੰਘ ਦੀ ਪੰਜਵੀਂ ਬਰਸੀ ਸ਼ਰਧਾ ਨਾਲ ਮਨਾਈ
ਕਾਹਨੂੰਵਾਨ, 29 ਅਕਤੂਬਰ (ਨਿਸ਼ਾਨ ਸਿੰਘ ਚਾਹਲ)-ਤਪ ਅਸਥਾਨ ਬੰਦੀ ਛੋੜ ਕਬੀਰ ਆਸ਼ਰਮ ਕਾਹਨੂੰਵਾਨ ਵਿਖੇ ਬ੍ਰਹਮਲੀਨ ਸੰਤ ਬਾਬਾ ਗੁਰਵਿੰਦਰ ਸਿੰਘ ਦੀ ਪੰਜਵੀਂ ਬਰਸੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਬਾਬਾ ਗੁਰਵਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਤੋਂ ਸੰਗਤਾਂ ਵੱਡੀ ਗਿਣਤੀ ’ਚ ਪਹੁੰਚੀਆਂ।
ਸ
ਸੰਤ ਬਾਬਾ ਗੁਰਵਿੰਦਰ ਸਿੰਘ
30-10-2026
ਕਾਹਨੂੰਵਾਨ, 29 ਅਕਤੂਬਰ (ਨਿਸ਼ਾਨ ਸਿੰਘ ਚਾਹਲ)-ਤਪ ਅਸਥਾਨ ਬੰਦੀ ਛੋੜ ਕਬੀਰ ਆਸ਼ਰਮ ਕਾਹਨੂੰਵਾਨ ਵਿਖੇ ਬ੍ਰਹਮਲੀਨ ਸੰਤ ਬਾਬਾ ਗੁਰਵਿੰਦਰ ਸਿੰਘ ਦੀ ਪੰਜਵੀਂ ਬਰਸੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਬਾਬਾ ਗੁਰਵਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਤੋਂ ਸੰਗਤਾਂ ਵੱਡੀ ਗਿਣਤੀ ’ਚ ਪਹੁੰਚੀਆਂ। ਬਰਸੀ ਸਮਾਗਮਾਂ ’ਚ ਸਤਿਗੁਰ ਕਬੀਰ ਸਭਾਵਾਂ ਜਲੰਧਰ, ਅੰਮ੍ਰਿਤਸਰ, ਪਠਾਨਕੋਟ, ਧਰਮਕੋਟ ਬੰਗਾ, ਦੀਨਾਨਗਰ, ਗੁਰਦਾਸਪੁਰ, ਤਿੱਬੜੀ, ਸੈਦੋਵਾਲ ਕਲਾਂ, ਚੱਕ ਸ਼ਰੀਫ, ਬਸੰਤਗੜ੍ਹ, ਸੇਖਵਾਂ, ਮਜੀਠਾ, ਕਾਦੀਆਂ, ਧਾਰੀਵਾਲ, ਬਟਾਲਾ ਤੋਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜਗਦੀਸ਼ ਰਾਜ ਜਲੰਧਰ, ਪਾਠੀ ਰਾਮਪਾਲ ਅਨਹਦ ਕੀਰਤਨ ਜਥਾ ਜਲੰਧਰ ਅਤੇ ਬਾਬਾ ਮੱਖਣ ਸਿੰਘ ਗੁਰਦੁਆਰਾ ਪਿਪਲੀ ਸਾਹਿਬ ਵਾਲਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਇਸ ਸਮਾਗਮਾਂ ਦੌਰਾਨ ਹਾਜ਼ਰੀ ਭਰਦਿਆਂ ਕਬੀਰ ਆਸ਼ਰਮ ਲਈ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਆਪਣੇ ਪਾਰਟੀ ਫੰਡ ਵਿਚੋਂ ਆਸ਼ਰਮ ਲਈ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸਰਪੰਚ ਸਤਨਾਮ ਸਿੰਘ ਲਵਲੀ ਵਾਲਿਆਂ ਵਲੋਂ ਵੀ ਆਸ਼ਰਮ ਲਈ 10 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਸਮਾਗਮ ਦੌਰਾਨ ਕਮੇਟੀ ਮੈਂਬਰ ਪ੍ਰੇਮ ਚੰਦ ਭਗਤ, ਸੁਖਦੇਵ ਰਾਜ ਭਗਤ, ਰਜਿੰਦਰ ਕੁਮਾਰ, ਹੰਸ ਰਾਜ, ਬੰਸੀ ਲਾਲ, ਕ੍ਰਿਸ਼ਨ ਭਗਤ, ਨਵ ਭਗਤ, ਮੋਹਨ ਲਾਲ, ਸੁਖਵਿੰਦਰ ਭਗਤ, ਧਰਮਪਾਲ, ਕਮਲਜੀਤ, ਅਸ਼ੋਕ ਕੁਮਾਰ, ਅਸ਼ਵਨੀ ਅਤੇ ਨਰੇਸ਼ ਕੁਮਾਰ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ।