29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕਣਕ ਦੀ ਬਿਜਾਈ ਵਾਸਤੇ ਡੀ.ਏ.ਪੀ. ਖਾਦ ਨਾ ਮਿਲਣ ਕਰਕੇ ਕਿਸਾਨਾਂ ’ਚ ਮਚੀ ਹਾਹਾਕਾਰ-ਪੰਜਗਰਾਈਆਂ

ਊਧਨਵਾਲ, 29 ਅਕਤੂਬਰ (ਪਰਗਟ ਸਿੰਘ)-ਹਰ ਵਾਰ ਕਿਸਾਨਾਂ ਨੂੰ ਕਣਕ ਝੋਨੇ ਦੀ ਬਿਜਾਈ ਲਈ ਡੀਏਪੀ ਖਾਦ ਲਈ ਮੁਸ਼ਕਲਾਂ ਨਾਲ ਜੂਝਣਾ ਪੈਂਦਾ ਹੈ, ਹੁਣ ਕਣਕ ਦੀ ਬਿਜਾਈ ਕਰਨ ਦਾ ਢੁਕਵਾਂ ਸਮਾਂ ਚੱਲ ਰਿਹਾ ਹੈ ਤੇ ਇਸ ਵਾਰ ਵੀ ਕਿਸਾਨਾਂ ਨੂੰ ਡੀਏਪੀ ਖਾਦ ਨਾ ਮਿਲਣ ਕਰਕੇ ਹਾਹਾਕਾਰ ਮੱਚੀ ਹੋਈ ਹੈ, ਜੇ ਖਾਦ ਮਿਲਦੀ ਹੈ ਤਾਂ ਹਰੇਕ ਡੀਲਰ ਵਲੋਂ ਡੀਏਪੀ ਖਾਦ ਦੇ ਨਾਲ ਧੱਕੇ ਨਾਲ ਇਕ ਬੈਗ ਪੋਟਾਸ਼ ਦਾ ਦਿੱਤਾ ਜਾ ਰਿਹਾ ਹੈ। ਇਥੇ ਹੀ ਬੱਸ ਨਹੀਂ ਇਸੇ ਤਰ੍ਹਾਂ ਹੀ ਇਕ ਮਾਈਕੋਰਾਜਾ ਨਾਂਅ ਦਾ ਪ੍ਰੋਡਕਟ ਆਇਆ ਹੈ, ਉਹ ਵੀ ਦਿੱਤਾ ਜਾ ਰਿਹਾ ਤੇ ਕਈ ਜਗ੍ਹਾ ਉੱਤੇ ਸਲਫਰ ਜਾਂ ਹੋਰ ਬੇਲੋੜੀਆਂ ਵਸਤੂਆਂ ਉਹ ਧੱਕੇ ਨਾਲ ਦਿੱਤੀਆ ਜਾ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 30-10-2026
ਊਧਨਵਾਲ, 29 ਅਕਤੂਬਰ (ਪਰਗਟ ਸਿੰਘ)-ਹਰ ਵਾਰ ਕਿਸਾਨਾਂ ਨੂੰ ਕਣਕ ਝੋਨੇ ਦੀ ਬਿਜਾਈ ਲਈ ਡੀਏਪੀ ਖਾਦ ਲਈ ਮੁਸ਼ਕਲਾਂ ਨਾਲ ਜੂਝਣਾ ਪੈਂਦਾ ਹੈ, ਹੁਣ ਕਣਕ ਦੀ ਬਿਜਾਈ ਕਰਨ ਦਾ ਢੁਕਵਾਂ ਸਮਾਂ ਚੱਲ ਰਿਹਾ ਹੈ ਤੇ ਇਸ ਵਾਰ ਵੀ ਕਿਸਾਨਾਂ ਨੂੰ ਡੀਏਪੀ ਖਾਦ ਨਾ ਮਿਲਣ ਕਰਕੇ ਹਾਹਾਕਾਰ ਮੱਚੀ ਹੋਈ ਹੈ, ਜੇ ਖਾਦ ਮਿਲਦੀ ਹੈ ਤਾਂ ਹਰੇਕ ਡੀਲਰ ਵਲੋਂ ਡੀਏਪੀ ਖਾਦ ਦੇ ਨਾਲ ਧੱਕੇ ਨਾਲ ਇਕ ਬੈਗ ਪੋਟਾਸ਼ ਦਾ ਦਿੱਤਾ ਜਾ ਰਿਹਾ ਹੈ। ਇਥੇ ਹੀ ਬੱਸ ਨਹੀਂ ਇਸੇ ਤਰ੍ਹਾਂ ਹੀ ਇਕ ਮਾਈਕੋਰਾਜਾ ਨਾਂਅ ਦਾ ਪ੍ਰੋਡਕਟ ਆਇਆ ਹੈ, ਉਹ ਵੀ ਦਿੱਤਾ ਜਾ ਰਿਹਾ ਤੇ ਕਈ ਜਗ੍ਹਾ ਉੱਤੇ ਸਲਫਰ ਜਾਂ ਹੋਰ ਬੇਲੋੜੀਆਂ ਵਸਤੂਆਂ ਉਹ ਧੱਕੇ ਨਾਲ ਦਿੱਤੀਆ ਜਾ ਰਹੀਆਂ ਹਨ। ਕਿਸਾਨਾਂ ਨੂੰ ਖਾਦ ਦੀ ਆ ਰਹੀ ਮੁਸ਼ਕਲ ਸੰਬੰਧੀ ਪੰਜਾਬ ਸਰਕਾਰ, ਖੇਤੀਬਾੜੀ ਮੰਤਰੀ ਤੇ ਡੀ.ਸੀ. ਗੁਰਦਾਸਪੁਰ ਨੂੰ ਅਪੀਲ ਕਰਦਿਆਂ ਕਸਬਾ ਪੰਜਗਰਾਈਆਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੀਏਸੀ ਮੈਂਬਰ ਸਾਬਕਾ ਸਰਪੰਚ ਝਿਰਮਲ ਸਿੰਘ, ਸਰਕਲ ਪ੍ਰਧਾਨ ਧਰਮਿੰਦਰ ਸਿੰਘ ਅਤੇ ਸਾਥੀਆਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਡੀਏਪੀ ਖਾਦ ਲੈਣ ਵਾਸਤੇ ਬਹੁਤ ਤਰਲੋਮੱਛੀ ਹੋਣਾ ਪੈ ਰਿਹਾ ਹੈ, ਉੱਪਰੋਂ ਵਾਧੂ ਦੀਆਂ ਬੇਲੋੜੀਆਂ ਵਸਤਾਂ ਨਾਲ ਉਸ ਦੀ ਆਰਥਿਕਤਾ ਉੱਤੇ ਵੱਡਾ ਬੋਝ ਪੈ ਰਿਹਾ ਹੈ, ਜਿਸ ਨੂੰ ਬੰਦ ਕਰਵਾਇਆ ਜਾਵੇ। ਉਨ੍ਹਾਂ ਜ਼ਿਲ੍ਹੇ ਦੇ ਖੇਤੀਬਾੜੀ ਅਧਿਕਾਰੀਆਂ ਵਲੋਂ ਦਿੱਤੇ ਬਿਆਨਾਂ ’ਤੇ ਤੰਜ ਕਸਦਿਆਂ ਕਿਹਾ ਕਿ ਕਹਿੰਦੇ ਸਨ ਕਿ ਕਿਸਾਨਾਂ ਨੂੰ ਡੀਏਪੀ ਖਾਦ ਨਿਰਵਿਘਨ ਢੰਗ ਨਾਲ ਮਿਲੇਗੀ ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ ਸਕੂਲ ਦੀਨਾਨਗਰ ਵਿਖੇ ਮਹਿੰਦੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਪਰਮਜੀਤ ਸਿੰਘ ਪੰਮਾ ਬਣੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ
Ad Position 24