ਡੀ.ਏ.ਵੀ. ਸੈਨੇਟਰੀ ਸਕੂਲ ਦੇ ਨਵਰਾਜ ਸਿੰਘ ਲੱਧਰ ਨੇ ਰਾਜ ਪੱਧਰੀ ਮੁਕਾਬਲੇ ’ਚ ਜਿੱਤਿਆ ਚਾਂਦੀ ਦਾ ਤਗਮਾ
ਬਟਾਲਾ, 27 ਅਕਤੂਬਰ (ਸਤਿੰਦਰ ਸਿੰਘ)-ਡਾ. ਦੌਲਤ ਰਾਮ ਭੱਲਾ, ਡੀ.
ਬਟਾਲਾ, 27 ਅਕਤੂਬਰ (ਸਤਿੰਦਰ ਸਿੰਘ)-ਡਾ. ਦੌਲਤ ਰਾਮ ਭੱਲਾ, ਡੀ.ਏ.ਵੀ. ਸੈਨੇਟਰੀ ਪਬਲਿਕ ਸਕੂਲ ਬਟਾਲਾ ਦੇ ਹੋਣਹਾਰ ਵਿਦਿਆਰਥੀ ਨਵਰਾਜ ਸਿੰਘ ਲੁਧਰ ਨੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਨਾਲ ਸਕੂਲ ਦਾ ਨਾਂਅ ਸੂਬੇ ਭਰ ’ਚ ਰੌਸ਼ਨ ਕੀਤਾ ਹੈ। ਨਵਰਾਜ ਨੇ ‘ਖੇਡਾਂ ਵਤਨ ਪੰਜਾਬ ਦੀਆਂ, ਸੀਜ਼ਨ-4 ਤਹਿਤ ਕਰਵਾਏ ਗਏ ਓਪਨ ਸਟੇਟ ਲੈਵਲ ਮੁਕਾਬਲੇ ’ਚ ਚਾਂਦੀ ਦਾ ਤਮਗਾ ਜਿੱਤਿਆ ਹੈ। ਇਹ ਮੁਕਾਬਲਾ ਬੀਤੇ ਦਿਨੀਂ ਗੁਰਦਾਸਪੁਰ ਵਿਖੇ ਕਰਵਾਇਆ ਗਿਆ। 12ਵੀਂ ਕਾਮਰਸ ‘ਏ’ ਜਮਾਤ ਦੇ ਵਿਦਿਆਰਥੀ ਨਵਰਾਜ ਸਿੰਘ ਲੁਧਰ ਨੇ ਅੰਡਰ-21 ਤੋਂ 30 ਵਰਗ ਦੀ ਸੀਨੀਅਰ ਸ਼੍ਰੇਣੀ ਵਿਚ 80 ਕਿਲੋਗ੍ਰਾਮ ਭਾਰ ਵਰਗ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮਾਣਮੱਤੀ ਪ੍ਰਾਪਤੀ ‘ਤੇ ਸਕੂਲ ਦੇ ਪ੍ਰਿੰਸੀਪਲ ਜੀਵਨ ਸ਼ਰਮਾ ਨੇ ਨਵਰਾਜ ਨੂੰ ਦਿਲੋਂ ਵਧਾਈ ਦਿੱਤੀ। ਪ੍ਰਿੰਸੀਪਲ ਨੇ ਖੇਡ ਵਿਭਾਗ ਦੇ ਅਧਿਆਪਕਾਂ ਰਜਵੰਤ ਕੌਰ ਚਾਹਲ, ਰਵਿੰਦਰ ਸਿੰਘ, ਪਾਰਸ ਅਤੇ ਮਲਕਨਪ੍ਰੀਤ ਕੌਰ ਦੀ ਅਗਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਸਕੂਲ, ਪਰਿਵਾਰ ਨੇ ਨਵਰਾਜ ਸਿੰਘ ਲੁਧਰ ਨੂੰ ਇਸ ਸ਼ਾਨਦਾਰ ਸਫ਼ਲਤਾ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।