26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਵਡਾਲਾ ਗ੍ਰੰਥੀਆਂ ਮੰਡੀ ’ਚ ਕਿਸਾਨਾਂ ਦੀ ਹੋ ਰਹੀ ਲੁੱਟ ਸਰਕਾਰੀ ਰੇਟ ਤੋਂ 300 ਰੁਪਏ ਪ੍ਰਤੀ ਕੁਇੰਟਲ ਘੱਟ ਭਾਅ ’ਤੇ ਝੋਨਾ ਖਰੀਦਣ ਦੇ ਦੋਸ਼

ਵਡਾਲਾ ਗ੍ਰੰਥੀਆਂ, 25 ਅਕਤੂਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਵਡਾਲਾ ਗ੍ਰੰਥੀਆਂ ਦੀ ਅਨਾਜ ਮੰਡੀ ’ਚ ਝੋਨੇ ਦੀ ਫਸਲ ਦੀ ਖਰੀਦ ਸਮੇਂ ਕਿਸਾਨਾਂ ਦੀ ਵੱਡੀ ਲੁੱਟ ਹੋ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਕਾਦੀਆਂ ਦੇ ਪ੍ਰਧਾਨ ਰਣਜੋਧ ਸਿੰਘ ਰੰਧਾਵਾ ਨੇ ਕਥਿਤ ਦੋਸ਼ ਲਗਾਉਂਦਿਆਂ ਦੱਸਿਆ ਕਿ ਮੰਡੀ ਵਿੱਚ ਕਿਸਾਨਾਂ ਦਾ ਝੋਨਾ ਸਰਕਾਰੀ ਨਿਰਧਾਰਤ ਰੇਟ ਨਾਲੋਂ ਲਗਭਗ 300 ਰੁਪਏ ਪ੍ਰਤੀ ਕੁਇੰਟਲ ਘੱਟ ਭਾਅ ’ਤੇ ਖਰੀਦਿਆ ਜਾ ਰਿਹਾ ਹੈ, ਪਰ ਕਿਸਾਨਾਂ ਨੂੰ ਅਸਲ ਖਰੀਦ ਮੁੱਲ ਅਨੁਸਾਰ ਪੱਕੇ ਬਿੱਲ ਨਹੀਂ ਦਿੱਤੇ ਜਾਂਦੇ।

Ad Position 21
No active advertisement
ਸਿਕੰਦਰਬੀਰ ਸਿੰਘ ਹੁੰਦਲ ਪਿਤਾ: ਅਮਰਦੀਪ ਸਿੰਘ ਮਾਤਾ: ਮਨਦੀਪ ਕੌਰ ਵਾਸੀ: ਬੱਬੇਹਾਲੀ । 26-10-2026
ਵਡਾਲਾ ਗ੍ਰੰਥੀਆਂ, 25 ਅਕਤੂਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਵਡਾਲਾ ਗ੍ਰੰਥੀਆਂ ਦੀ ਅਨਾਜ ਮੰਡੀ ’ਚ ਝੋਨੇ ਦੀ ਫਸਲ ਦੀ ਖਰੀਦ ਸਮੇਂ ਕਿਸਾਨਾਂ ਦੀ ਵੱਡੀ ਲੁੱਟ ਹੋ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਕਾਦੀਆਂ ਦੇ ਪ੍ਰਧਾਨ ਰਣਜੋਧ ਸਿੰਘ ਰੰਧਾਵਾ ਨੇ ਕਥਿਤ ਦੋਸ਼ ਲਗਾਉਂਦਿਆਂ ਦੱਸਿਆ ਕਿ ਮੰਡੀ ਵਿੱਚ ਕਿਸਾਨਾਂ ਦਾ ਝੋਨਾ ਸਰਕਾਰੀ ਨਿਰਧਾਰਤ ਰੇਟ ਨਾਲੋਂ ਲਗਭਗ 300 ਰੁਪਏ ਪ੍ਰਤੀ ਕੁਇੰਟਲ ਘੱਟ ਭਾਅ ’ਤੇ ਖਰੀਦਿਆ ਜਾ ਰਿਹਾ ਹੈ, ਪਰ ਕਿਸਾਨਾਂ ਨੂੰ ਅਸਲ ਖਰੀਦ ਮੁੱਲ ਅਨੁਸਾਰ ਪੱਕੇ ਬਿੱਲ ਨਹੀਂ ਦਿੱਤੇ ਜਾਂਦੇ। ਉਨ੍ਹਾਂ ਅਨੁਸਾਰ, ਪਹਿਲਾਂ ਕਿਸਾਨ ਤੋਂ ਘੱਟ ਰੇਟ ’ਤੇ ਝੋਨਾ ਖਰੀਦਿਆ ਜਾਂਦਾ ਹੈ ਤੇ ਕੁਝ ਦਿਨਾਂ ਬਾਅਦ ਸਰਕਾਰੀ ਰੇਟ ਅਨੁਸਾਰ ਬਿੱਲ ਬਣਾ ਕੇ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਇਹ ਕਿਸਾਨਾਂ ਦੀ ਆਰਥਿਕ ਲੁੱਟ ਦੇ ਨਾਲ-ਨਾਲ ਸਰਕਾਰੀ ਖਰੀਦ ਦੇ ਰਿਕਾਰਡ ਵਿੱਚ ਵੀ ਗੰਭੀਰ ਬੇਨਿਯਮੀਆਂ ਦਾ ਮਾਮਲਾ ਹੈ। ਕਾਗਜ਼ਾਂ ਵਿੱਚ ਸਰਕਾਰੀ ਰੇਟ ’ਤੇ ਖਰੀਦ ਦਿਖਾ ਕੇ ਕਿਸਾਨ ਨੂੰ ਅਸਲ ਵਿੱਚ ਘੱਟ ਰਕਮ ਮਿਲਣੀ ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਬਰਾਬਰ ਹੈ। ਪ੍ਰਧਾਨ ਰੰਧਾਵਾ ਨੇ ਇਸ ਮਾਮਲੇ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸ਼ੈਲਰ ਮਾਲਕਾਂ ਨੂੰ ਵੀ ਜ਼ਿੰਮੇਵਾਰ ਠਹਿਰਾਉਂਦਿਆਂ ਮੰਗ ਕੀਤੀ ਕਿ ਖਰੀਦ ਦੇ ਰਿਕਾਰਡ, ਕਿਸਾਨਾਂ ਨੂੰ ਕੀਤੀਆਂ ਅਦਾਇਗੀਆਂ ਅਤੇ ਜਾਰੀ ਕੀਤੇ ਬਿੱਲਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆ ਰਹੇ ਹਨ ਕਿ ਮੰਡੀਆਂ ਵਿਚ ਪਏ ਝੋਨੇ ਵਿਚੋਂ ਸੈਂਕੜੇ ਕੁਇੰਟਲ ਝੋਨਾ ਕਥਿਤ ਤੌਰ ’ਤੇ ਸੜ ਕੇ ਬਦਬੂ ਮਾਰ ਰਿਹਾ ਹੈ ਤੇ ਇਸ ਖਰਾਬ ਹੋਏ ਝੋਨੇ ਦਾ ਨੁਕਸਾਨ ਸਰਕਾਰ ਦੇ ਖਾਤੇ ਪਾਉਣ ਲਈ ਕੁਝ ਲੋਕਾਂ ਵਲੋਂ ਕਥਿਤ ਤੌਰ ’ਤੇ ਮਿਲੀਭੁਗਤ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਮਾਮਲੇ ਦੀ ਜਾਂਚ ਕਰਕੇ ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਝੋਨਾ ਕਦੋਂ ਖਰੀਦਿਆ ਗਿਆ, ਉਸ ਦੀ ਗੁਣਵੱਤਾ ਦੀ ਜਾਂਚ ਕਿਸ ਨੇ ਕੀਤੀ, ਫ਼ਸਲ ਖਰਾਬ ਹੋਣ ਲਈ ਕੌਣ ਜ਼ਿੰਮੇਵਾਰ ਹੈ ਤੇ ਇਸ ਦਾ ਨੁਕਸਾਨ ਕਿਸ ਦੇ ਖਾਤੇ ਪਾਇਆ ਜਾਣਾ ਹੈ। ਮੰਡੀ ’ਚ ਖਰੀਦ ਏਜੰਸੀਆਂ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਨਿਯਮਤ ਮੌਜੂਦਗੀ ਨਾ ਹੋਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਨਿਗਰਾਨੀ ਪ੍ਰਬੰਧਾਂ ’ਤੇ ਸਵਾਲ ਉੱਠ ਰਹੇ ਹਨ। ਸਥਾਨਕ ਲੋਕਾਂ ਤੇ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਵਡਾਲਾ ਗ੍ਰੰਥੀਆਂ ਮੰਡੀ ਵਿੱਚ ਤੁਰੰਤ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਕਿਸਾਨਾਂ ਨੂੰ ਘੱਟ ਭਾਅ ’ਤੇ ਝੋਨਾ ਵੇਚਣ ਲਈ ਮਜਬੂਰ ਕੀਤੇ ਜਾਣ ਦੇ ਦੋਸ਼ਾਂ ਦੀ ਪੜਤਾਲ ਕੀਤੀ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਆਲੋਵਾਲ ਵਲੋਂ ਸੂਬਾ ਮੀਡੀਆ ਇੰਚਾਰਜ ਪੰਨੂ ਤੇ ਸਹਿ ਪ੍ਰਭਾਰੀ ਆਦਿਲ ਖਾਨ ਨਾਲ ਮੀਟਿੰਗ ਅਗਲੀ ਖ਼ਬਰ ਸੀਨੀਅਰ ਅਕਾਲੀ ਆਗੂ ਹੇਮ ਸਿੰਘ ਮੰਡ ਨੂੰ ਸਦਮਾ, ਚਾਚੇ ਦਾ ਦਿਹਾਂਤ
Ad Position 24