ਐਲੀਮੈਂਟਰੀ ਟੀਚਰਜ਼ ਯੂਨੀਅਨ ਨੇ ਬੀ.ਪੀ.ਈ.ਓ. ਬਟਾਲਾ-2 ਤੇ ਦਫਤਰੀ ਅਮਲੇ ਨੂੰ ਮੁਸ਼ਕਿਲਾਂ ਸੰਬੰਧੀ ਜਾਣੂ ਕਰਵਾਇਆ
ਬਟਾਲਾ, 21 ਅਕਤੂਬਰ (ਸਤਿੰਦਰ ਸਿੰਘ)-ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਜੌਲੀ ਸੁਖਦੀਪ ਸਿੰਘ ਤੇ ਰਮਿੰਦਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਬੀ. ਪੀ.
ਬਟਾਲਾ, 21 ਅਕਤੂਬਰ (ਸਤਿੰਦਰ ਸਿੰਘ)-ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਜੌਲੀ ਸੁਖਦੀਪ ਸਿੰਘ ਤੇ ਰਮਿੰਦਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਬੀ.ਪੀ.ਈ.ਓ. ਲਖਵਿੰਦਰ ਸਿੰਘ ਸੇਖੋਂ ਤੇ ਲਵਪ੍ਰੀਤ ਸਿੰਘ ਕਲਰਕ ਨੂੰ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦੇ ਏਰੀਅਰ, ਬਕਾਇਆ ਮੈਡੀਕਲ ਬਿੱਲ, ਬਕਾਇਆ ਸਾਲਾਨ ਇੰਕਰੀਮੈਂਟ, ਮਿਡ ਡੇ ਮੀਲ ਦੀ ਬਕਾਇਆ ਰਾਸ਼ੀ ਤੇ ਹੋਰ ਸਮੱਸਿਆਵਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬੀ.ਪੀ.ਈ.ਓ. ਸ: ਲਖਵਿੰਦਰ ਸਿੰਘ ਸੇਖੋਂ ਨੇ ਵਿਸ਼ਵਾਸ ਦਿਵਾਇਆ ਕਿ ਉਪਰੋਕਤ ਸਾਰੇ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ ਅਤੇ ਭਵਿੱਖ ’ਚ ਅਧਿਆਪਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ। ਇਸ ਮੌਕੇ ਜੌਲੀ ਸੁਖਦੀਪ ਸਿੰਘ, ਰਣਜੀਤ ਸਿੰਘ ਛੀਨਾ, ਰਮਿੰਦਰਜੀਤ ਸਿੰਘ ਸੰਧੂ, ਪਰਮਜੀਤ ਸਿੰਘ ਸੀ.ਐਚ.ਟੀ., ਰਮਨਦੀਪ ਸਿੰਘ ਸੀ.ਐਚ.ਟੀ., ਨਰੋਤਮਪਾਲ ਕੌਰ ਸੀ.ਐਚ.ਟੀ., ਦੀਪਕ ਭਾਰਦਵਾਜ ਸੀ.ਐਚ.ਟੀ., ਪਰਮਵੀਰ ਸਿੰਘ ਤੁੰਗ, ਪਰਵੇਸ਼ ਕੁਮਾਰ ਐਚ.ਟੀ., ਕਰਮਜੀਤ ਸਿੰਘ ਕਾਹਲੋਂ, ਸੁਖਦੀਪ ਸਿੰਘ, ਜਸ਼ਨਦੀਪ ਗੋਰਾਇਆ, ਰਾਜੇਸ਼ ਨਰਮੋਤਰਾ, ਗੁਰਮੀਤਪਾਲ ਐਚ.ਟੀ., ਅਯਾਦਵਿੰਦਰ ਸਿੰਘ ਭੁੱਲਰ, ਵਿਕਾਸ ਸ਼ਰਮਾ, ਅੰਕੁਰ ਸ਼ਰਮਾ ਆਦਿ ਹਾਜ਼ਰ ਸਨ।