ਆਰ.ਡੀ.ਖੋਸਲਾ ਸਕੂਲ ਦੇ ਵਿਦਿਆਰਥੀਆਂ ਦੀ ਰਾਸ਼ਟਰੀ ਪੱਧਰ ਦੇ ਯੋਗ ਮੁਕਾਬਲੇ ਲਈ ਚੋਣ
ਬਟਾਲਾ, 21 ਅਕਤੂਬਰ (ਸਤਿੰਦਰ ਸਿੰਘ)-ਯੋਗ ਸਪੋਰਟਸ ਡੇਵਲਪਮੈਂਟ ਐਸੋਸੀਏਸ਼ਨ ਪੰਜਾਬ ਦੁਆਰਾ ਐਨ. ਡਬਲਯੂ.
ਬਟਾਲਾ, 21 ਅਕਤੂਬਰ (ਸਤਿੰਦਰ ਸਿੰਘ)-ਯੋਗ ਸਪੋਰਟਸ ਡੇਵਲਪਮੈਂਟ ਐਸੋਸੀਏਸ਼ਨ ਪੰਜਾਬ ਦੁਆਰਾ ਐਨ.ਡਬਲਯੂ.ਡਬਲਯੂ ਰੇਵੇਨਵੁੱਡ ਇੰਟਰਨੈਸ਼ਨਲ ਸਕੂਲ (ਸੇਤੁ ਰੋਡ, ਅਬੋਹਰ) ਵਿਖੇ ਆਯੋਜਿਤ ਪੰਜਾਬ ਰਾਜ ਯੋਗ ਮੁਕਾਬਲੇ ’ਚ ਆਰ.ਡੀ.ਖੋਸਲਾ ਡੀ.ਏ.ਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਦੇ ਵਿਦਿਆਰਥੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਤਗਮੇ ਆਪਣੇ ਨਾਂਅ ਕੀਤੇ। ਯੋਗਾਚਾਰੀਆ ਵਿਨੈ ਪੁਸ਼ਕਰਨਾ ਦੇ ਨਿਰਦੇਸ਼ਨ ਹੇਠ ਵਿਦਿਆਰਥੀਆਂ ਨੇ ਵੱਖ-ਵੱਖ ਗਤੀ ਵਿਧੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਅਤੇ ਜ਼ਿਲ੍ਹੇ ਦਾ ਨਾਂਅ ਰੋਸ਼ਨ ਕੀਤਾ। ਪ੍ਰਿੰ.ਬਿੰਦੂ ਭੱਲਾ ਨੇ ਦੱਸਿਆ ਕਿ ਟੀਮ ਗਰੁੱਪ (ਅੰਡਰ 12-15 ਉਮਰ ਵਰਗ)’ਚ ਗੁਰਲੀਨ, ਸ਼ਿਵਾਂਸ਼ੀ , ਜੈਸਮੀਨ ਅਤੇ ਰਾਜਵੀਰ ਨੇ ਤੀਜਾ ਸਥਾਨ ,ਆਰਟਿਕਸ ਸੋਲੋ (ਅੰਡਰ 12-15 ਉਮਰ ਵਰਗ) ’ਚ ਦੂਜਾ ਸਥਾਨ, ਟਰੇਡਿਸ਼ਨਲ (ਅੰਡਰ 15-18 ਉਮਰ ਵਰਗ) ’ਚ ਮਨੁਲੀਨ ਨੇ ਪਹਿਲਾ ਅਤੇ ਖੁਸ਼ਮੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਆਰਟਿਕਸ ਜੋੜੀ (ਅੰਡਰ 15-18 ਉਮਰ ਵਰਗ) ’ਚ ਖੁਸ਼ਮੀਤ ਕੌਰ ਅਤੇ ਮਨੁਲੀਨ ਕੌਰ ਦੀ ਜੋੜੀ ਨੇ ਪਹਿਲੇ ਸਥਾਨ ’ਤੇ ਕਬਜ਼ਾ ਕੀਤਾ। ਟਰੇਡਿਸ਼ਨਲ (ਅੰਡਰ 18-21 ਉਮਰ ਵਰਗ) ’ਚ ਅਨੁਰੀਤ ਕੌਰ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਆਰਟਿਕਸ ਏਕਲ (15 ਸਾਲ ਤੋਂ ਵੱਧ) ’ਚ ਅਨੁਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਟਰੇਡਿਸ਼ਨਲ ਲੜਕੇ (ਅੰਡਰ 18-21 ਉਮਰ ਵਰਗ) ’ਚ ਚਿਰਾਗ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ। ਟਰੇਡਿਸ਼ਨਲ ਲੜਕੇ (ਅੰਡਰ 12-15 ਉਮਰ ਵਰਗ) ’ਚ ਸਕਸ਼ਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਪਹੁੰਚਣ ’ਤੇ ਵਿਦਿਆਰਥੀਆਂ ਨੂੰ ਸਕੂਲ ਚੇਅਰਮੈਨ ਅਰਵਿੰਦ ਖੋਸਲਾ, ਪ੍ਰੈਜੀਡੈਂਟ ਅਜੈ ਖੋਸਲਾ ਤੇ ਪ੍ਰਿੰਸੀਪਲ ਡਾ. ਬਿੰਦੂ ਭੱਲਾ ਨੇ ਸਾਰੇ ਜੇਤੂਆਂ ਤੇ ਉਨ੍ਹਾਂ ਦੇ ਮਾਪਿਆਂ ਅਤੇ ਯੋਗ ਆਚਾਰੀਆ ਵਿਨੇ ਪੁਸ਼ਕਰਨਾ ਦਾ ਸਵਾਗਤ ਕਰਦਿਆਂ ਹਾਰਦਿਕ ਸ਼ੁਭਕਾਮਨਾਵਾਂ ਭੇਂਟ ਕੀਤੀਆਂ।