17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪਿੰਡ ਕੋਟਲਾ ਮੂਸਾ ਵਿਖੇ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੀ ਮੀਟਿੰਗ

ਕਾਦੀਆਂ, 16 ਅਕਤੂਬਰ (ਕੁਲਵਿੰਦਰ ਸਿੰਘ)-ਕ੍ਰਿਸ਼ਚੀਅਨ ਨੈਸ਼ਨਲ ਫਰੰਟ (ਸੀਐਨਐਫ) ਵਲੋਂ ਹਲਕਾ ਬਟਾਲਾ ਦੇ ਪਿੰਡ ਕੋਟਲਾ ਮੂਸਾ ਵਿਖੇ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਯੂਥ ਪ੍ਰਧਾਨ ਰਾਕੇਸ਼ ਗਿੱਲ ਨੇ ਜਗਦੀਸ਼ ਮਸੀਹ ਦੇ ਸਹਿਯੋਗ ਨਾਲ ਕੀਤੀ। ਮੀਟਿੰਗ ਦੌਰਾਨ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜਗਦੀਸ਼ ਮਸੀਹ ਨੂੰ ਯੂਥ ਵਿੰਗ ਦਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਸ਼ਰਨਜੀਤ ਨੂੰ ਕਾਦੀਆਂ ਬਲਾਕ ਦਾ ਯੂਥ ਪ੍ਰਧਾਨ ਤੇ ਲਿਆਸ ਮਸੀਹ ਨੂੰ ਪੰਜਗਰਾਈ ਬਲਾਕ ਦਾ ਯੂਥ ਪ੍ਰਧਾਨ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 17-10-2026
ਕਾਦੀਆਂ, 16 ਅਕਤੂਬਰ (ਕੁਲਵਿੰਦਰ ਸਿੰਘ)-ਕ੍ਰਿਸ਼ਚੀਅਨ ਨੈਸ਼ਨਲ ਫਰੰਟ (ਸੀਐਨਐਫ) ਵਲੋਂ ਹਲਕਾ ਬਟਾਲਾ ਦੇ ਪਿੰਡ ਕੋਟਲਾ ਮੂਸਾ ਵਿਖੇ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਯੂਥ ਪ੍ਰਧਾਨ ਰਾਕੇਸ਼ ਗਿੱਲ ਨੇ ਜਗਦੀਸ਼ ਮਸੀਹ ਦੇ ਸਹਿਯੋਗ ਨਾਲ ਕੀਤੀ। ਮੀਟਿੰਗ ਦੌਰਾਨ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜਗਦੀਸ਼ ਮਸੀਹ ਨੂੰ ਯੂਥ ਵਿੰਗ ਦਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਸ਼ਰਨਜੀਤ ਨੂੰ ਕਾਦੀਆਂ ਬਲਾਕ ਦਾ ਯੂਥ ਪ੍ਰਧਾਨ ਤੇ ਲਿਆਸ ਮਸੀਹ ਨੂੰ ਪੰਜਗਰਾਈ ਬਲਾਕ ਦਾ ਯੂਥ ਪ੍ਰਧਾਨ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ। ਸੀਐਨਐਫ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਲਾਰੈਂਸ ਚੌਧਰੀ ਨੇ ਐਲਾਨ ਕੀਤਾ ਕਿ ਸੀਐਨਐਫ ਦੀ ਅਗਵਾਈ ਹੇਠ ਫਤਹਿਗੜ੍ਹ ਚੂੜੀਆਂ ਤੇ ਬਟਾਲਾ ਹਲਕੇ ਵਿਚ ਰੈਲੀ ਕੀਤੀ ਜਾਵੇਗੀ, ਜਿਸ ਰਾਹੀਂ ਭਾਈਚਾਰੇ ਤੇ ਆਮ ਲੋਕਾਂ ਨਾਲ ਸਬੰਧਤ ਅਹਿਮ ਮੰਗਾਂ ਨੂੰ ਉਭਾਰਿਆ ਜਾਵੇਗਾ। ਇਸ ਮੌਕੇ ਸੰਤ ਸਤਪਾਲ, ਬਿਸ਼ਪ ਰੌਬਰਟ ਜੇਮਸ, ਪਾਸਟਰ ਸ਼ੈਮੁਅਲ, ਪਾਸਟਰ ਮਨਦੀਪ, ਪਾਸਟਰ ਸੰਦੀਪ, ਸਰਬਜੀਤ ਸਾਬੀ, ਹਰਪਾਲ, ਗੌਤਮ ਪ੍ਰਧਾਨ ਕਾਦੀਆਂ ਰਾਜਪੂਤ, ਸਰਦੂਲ ਮਸੀਹ ਫੌਜੀ, ਵਾਰਿਸ ਮਸੀਹ, ਹਰਪ੍ਰੀਤ (ਹੈਪੀ), ਗੁਰਪ੍ਰੀਤ ਮਸੀਹ, ਕੁਲਦੀਪ ਗਿੱਲ, ਸਰਬਜੀਤ ਗਿੱਲ, ਜੈਮਲ ਅਤੇ ਪ੍ਰੀਤ ਸਿੰਘ (ਰਿੰਕੂ) ਆਦਿ ਨੇ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਚੇਅਰਪਰਸਨ ਅਮਨਦੀਪ ਕੌਰ ਦਾ ਪਿੰਡ ਸਲਾਹਪੁਰ ਵਿਖੇ ਪੁੱਜਣ ’ਤੇ ਸਵਾਗਤ ਅਗਲੀ ਖ਼ਬਰ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਦੇ ਵਿਦਿਆਰਥੀ ਨੇ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ’ਚ ਜਿੱਤਿਆ ਕਾਂਸੀ ਦਾ ਤਗਮਾ
Ad Position 24