ਗੁਰਦਾਸਪੁਰ ’ਚ ਵਧਾਈ ਮੰਗਣ ਨੂੰ ਲੈ ਕੇ ਕਿੰਨਰ ਮਹੰਤ ਬਾਬਿਆਂ ਦੇ ਦੋ ਧਿਰ ਆਪਸ ’ਚ ਭਿੜੇ
ਗੁਰਦਾਸਪੁਰ, 16 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਵਿਸ਼ਾਲ ਮੈਗਾ ਮਾਰਟ ਨੇੜੇ ਇਕ ਘਰ ਵਿਚੋਂ ਵਧਾਈ ਮੰਗਣ ਨੂੰ ਲੈ ਕੇ ਕਿੰਨਰਾਂ ਦੇ ਦੋ ਗੁੱਟ ਆਪਸ ’ਚ ਭਿੜ ਗਏ ਤੇ ਜ਼ਬਰਦਸਤ ਲੜਾਈ ਹੋਈ । ਇਸ ਖੂਨੀ ਝੜਪ ਦੌਰਾਨ ਦੋਹਾਂ ਧਿਰਾਂ ਦੇ ਕੁੱਲ 7 ਕਿੰਨਰ ਬਾਬੇ ਜ਼ਖ਼ਮੀ ਹੋਏ ਹਨ, ਜਿਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
ਗੁਰਦਾਸਪੁਰ, 16 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਵਿਸ਼ਾਲ ਮੈਗਾ ਮਾਰਟ ਨੇੜੇ ਇਕ ਘਰ ਵਿਚੋਂ ਵਧਾਈ ਮੰਗਣ ਨੂੰ ਲੈ ਕੇ ਕਿੰਨਰਾਂ ਦੇ ਦੋ ਗੁੱਟ ਆਪਸ ’ਚ ਭਿੜ ਗਏ ਤੇ ਜ਼ਬਰਦਸਤ ਲੜਾਈ ਹੋਈ । ਇਸ ਖੂਨੀ ਝੜਪ ਦੌਰਾਨ ਦੋਹਾਂ ਧਿਰਾਂ ਦੇ ਕੁੱਲ 7 ਕਿੰਨਰ ਬਾਬੇ ਜ਼ਖ਼ਮੀ ਹੋਏ ਹਨ, ਜਿਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸ ਦਈਏ ਕਿ ਕਿੰਨਰਾਂ ਦੇ ਇਹ ਵਿਰੋਧੀ ਗੁੱਟ ਪਹਿਲਾਂ ਵੀ ਆਪਸ ਵਿਚ ਕਈ ਵਾਰ ਉਲਝ ਚੁੱਕੇ ਹਨ । ਦੋਹੇਂ ਧਿਰ ਇਕ ਦੂਜੇ ਕੋਲੋਂ ਜਾਨ ਦੇ ਖਤਰੇ ਦੇ ਗੰਭੀਰ ਦੋਸ਼ ਲਗਾਉਣ ਦੇ ਨਾਲ ਨਾਲ ਐਸ.ਐਸ.ਪੀ ਗੁਰਦਾਸਪੁਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾ ਰਹੇ ਹਨ । ਉਧਰ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਿਚ ਤਾਇਨਾਤ ਡਾਕਟਰ ਦਾ ਕਹਿਣਾ ਕਿ ਸਾਰੇ ਜਖਮੀ ਮਹੰਤ ਬਾਬਿਆਂ ਦੀ ਐਮ.ਐਲ ਰਿਪੋਰਟ ਸਿਟੀ ਪੁਲਿਸ ਥਾਣੇ ਭੇਜ ਦਿੱਤੀ ਹੈ ਤੇ ਉਨ੍ਹਾਂ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਵੀ ਸਿਵਲ ਹਸਪਤਾਲ ਵਿਚ ਜਾਂਚ ਪੜਤਾਲ ਲਈ ਪਹੁੰਚੇ। ਪਰ ਉਨ੍ਹਾਂ ਕੈਮਰੇ ਦੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ।