16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਸਰਬ ਧਰਮ ਵੈਲਫੇਅਰ ਸੁਸਾਇਟੀ ਰਾਮ ਲੀਲ੍ਹਾ ਕਲੱਬ ਵਲੋਂ ਰਾਮ ਲੀਲ੍ਹਾ ਦਾ ਆਯੋਜਨ

ਘਰੋਟਾ, 15 ਅਕਤੂਬਰ (ਸੰਜੀਵ ਗੁਪਤਾ)-ਸਰਕਲ ਘਰੋਟਾ ਦੇ ਪਿੰਡ ਜੰਗਲਾ ਵਿਖੇ ਸਰਬ ਧਰਮ ਵੈਲਫੇਅਰ ਸੁਸਾਇਟੀ ਰਾਮ ਲੀਲਾ ਕਲੱਬ ਵਲੋਂ ਰਾਮ ਲੀਲਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸ.

Ad Position 21
No active advertisement
ਅਜੀਤ ਡੈਸਕ 16-10-2026
ਘਰੋਟਾ, 15 ਅਕਤੂਬਰ (ਸੰਜੀਵ ਗੁਪਤਾ)-ਸਰਕਲ ਘਰੋਟਾ ਦੇ ਪਿੰਡ ਜੰਗਲਾ ਵਿਖੇ ਸਰਬ ਧਰਮ ਵੈਲਫੇਅਰ ਸੁਸਾਇਟੀ ਰਾਮ ਲੀਲਾ ਕਲੱਬ ਵਲੋਂ ਰਾਮ ਲੀਲਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸ.ਸੀ ਮੋਰਚਾ ਦੇ ਪ੍ਰਧਾਨ ਰਾਕੇਸ਼ ਕੁਮਾਰ ਮਾਜਰਾ ਸ਼ਾਮਿਲ ਹੋਏ। ਉਨਾਂ ਨਾਲ ਮੰਡਲ ਪ੍ਰਧਾਨ ਸੰਜੀਵ ਪਠਾਣੀਆ ਵੀ ਹਾਜ਼ਰ ਸਨ। ਪ੍ਰਧਾਨ ਰਕੇਸ਼ ਕੁਮਾਰ ਮਾਜਰਾ ਵਲੋਂ ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਚੰਦਰ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਤੇ ਦੀਪ ਪ੍ਰਜਵਲਿਤ ਕਰਕੇ ਰਾਮ ਲੀਲਾ ਦਾ ਸ਼ੁਭ ਆਰੰਭ ਕਰਵਾਇਆ ਗਿਆ। ਰਕੇਸ਼ ਕੁਮਾਰ ਨੇ ਸ਼੍ਰੀ ਰਾਮ ਚੰਦਰ ਦੇ ਜੀਵਨ ਤੇ ਸਿੱਖਿਆਵਾਂ ’ਤੇ ਚਾਨਣਾ ਪਾਇਆ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਕਲ ਤਾਰਾਗੜ੍ਹ ਦੇ ਪ੍ਰਧਾਨ ਸੰਜੀਵ ਜੱਗੀ, ਉਪ ਪ੍ਰਧਾਨ ਸੱਜਣ ਸਿੰਘ, ਜਨਰਲ ਸਕੱਤਰ ਤੇ ਸਾਬਕਾ ਸਰਪੰਚ ਸੁਰਿੰਦਰ ਕੁਮਾਰ, ਸਰਕਲ ਘਰੋਟਾ ਦੇ ਉਪ ਪ੍ਰਧਾਨ ਪਰਸ਼ੋਤਮ ਸਿੰਘ, ਦੇਸ਼ ਰਾਜ, ਯਗੇਸ਼ਵਰ ਸਲਾਰੀਆ, ਕਲੱਬ ਦੇ ਸਮੂਹ ਅਹੁਦੇਦਾਰ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮਨਿੰਦਰ ਸਿੰਘ, ਚੇਅਰਮੈਨ ਅਨਿਲ ਮਹਾਜਨ ਮਾਨਸਾ ਘਟਨਾ ਨੂੰ ਲੈ ਕੇ ਵਪਾਰ ਮੰਡਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ... ਅਗਲੀ ਖ਼ਬਰ ਸਪਰਸ਼ ਮਹਿਰਾ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਗੋਲਡ ਮੈਡਲ ਜਿੱਤਿਆ
Ad Position 24