ਪੀ.ਐੱਮ ਸ੍ਰੀ ਸਰਕਾਰੀ ਸੀਨੀ.ਸੈਕੰ.ਸਕੂਲ ਜੰਗਲ ਵਿਖੇ ਕਿਸ਼ੋਰ ਅਵਸਥਾ ਸਿੱਖਿਆ ਸਮਾਗਮ ਕਰਵਾਇਆ
ਘਰੋਟਾ, 15 ਅਕਤੂਬਰ (ਸੰਜੀਵ ਗੁਪਤਾ)-ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਕੈਪਟਨ ਜੀ. ਐੱਸ ਸਲਾਰੀਆ ਪੀ.
ਘਰੋਟਾ, 15 ਅਕਤੂਬਰ (ਸੰਜੀਵ ਗੁਪਤਾ)-ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਕੈਪਟਨ ਜੀ.ਐੱਸ ਸਲਾਰੀਆ ਪੀ.ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਵਿਖੇ ਕਿਸ਼ੋਰ ਅਵਸਥਾ ਸਿੱਖਿਆ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਨੋਡਲ ਇੰਚਾਰਜ ਮੈਡਮ ਪੂਨਮ ਜਸਰੋਟੀਆ (ਲੈਕਚਰਾਰ ਬਾਇਓਲੋਜੀ) ਤੇ ਸਕੂਲ ਇੰਚਾਰਜ ਸਿਧਾਰਥ ਚੰਦਰ ਵਲੋਂ ਵਿਦਿਆਰਥਣਾਂ ਨੂੰ ਕਿਸ਼ੋਰ ਅਵਸਥਾ ਸਿੱਖਿਆ ਤੇ ਬਾਲੜੀ ਦਿਵਸ ਦੀ ਮਹੱਤਤਾ ਬਾਰੇ ਜਾਗਰੂਕਤਾ ਲੈਕਚਰ ਦਿੱਤਾ ਗਿਆ। ਇਸ ਦੌਰਾਨ ਵਿਦਿਆਰਥਣਾਂ ’ਚ ਜਾਗਰੂਕਤਾ ਫੈਲਾਉਣ ਲਈ ਏ.ਈ.ਪੀ ਨਾਲ ਸਬੰਧਤ ਪੰਫਲਿਟ ਵੀ ਵੰਡੇ ਗਏ। ਇਸ ਪ੍ਰੋਗਰਾਮ ਵਿਚ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ।