11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਬਲਵਿੰਦਰ ਸਿੰਘ ਲਾਡੀ ਨੇ ਅੱਡਾ ਧੰਦੋਈ ਵਿਖੇ ਬਟਾਲਾ-ਸ੍ਰੀ ਹਰਿਗੋਬਿੰਦਪੁਰ ਸਾਹਿਬ ਸੜਕ ਦਾ ਕੀਤਾ ਉਦਘਾਟਨ

ਊਧਨਵਾਲ, 10 ਅਕਤੂਬਰ (ਪਰਗਟ ਸਿੰਘ)-ਬਟਾਲਾ ਤੋਂ ਸ੍ਰੀ ਹਰਿਗੋਬਿੰਦਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਨੂੰ ਆਵਾਜਾਈ ਸਚਾਰੂ ਢੰਗ ਨਾਲ ਚਲਾਉਣ ਲਈ 35 ਫੁੱਟ ਚੌੜਾ ਕੀਤਾ ਜਾ ਰਿਹਾ ਹੈ। ਅੱਡਾ ਧੰਦੋਈ ਵਿਖੇ ਇਕ ਅਹਿਮ ਸਮਾਗਮ ਕਰਵਾਇਆ।

Ad Position 21
No active advertisement
ਅਜੀਤ ਡੈਸਕ 11-10-2026
ਊਧਨਵਾਲ, 10 ਅਕਤੂਬਰ (ਪਰਗਟ ਸਿੰਘ)-ਬਟਾਲਾ ਤੋਂ ਸ੍ਰੀ ਹਰਿਗੋਬਿੰਦਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਨੂੰ ਆਵਾਜਾਈ ਸਚਾਰੂ ਢੰਗ ਨਾਲ ਚਲਾਉਣ ਲਈ 35 ਫੁੱਟ ਚੌੜਾ ਕੀਤਾ ਜਾ ਰਿਹਾ ਹੈ। ਅੱਡਾ ਧੰਦੋਈ ਵਿਖੇ ਇਕ ਅਹਿਮ ਸਮਾਗਮ ਕਰਵਾਇਆ। ਇਸ ਮੌਕੇ ਸਾਬਕਾ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਸੜਕ ’ਤੇ ਲੁੱਕ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਇਲਾਕੇ ਦੇ ਲੋਕਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ। ਬਟਾਲਾ ਤੋਂ ਸ੍ਰੀ ਹਰਿਗੋਬਿੰਦਪੁਰ ਸਾਹਿਬ ਤੱਕ ਆਉਣ-ਜਾਣ ਵਾਲੇ ਲੋਕਾਂ, ਦੁਕਾਨਦਾਰਾਂ, ਵਪਾਰੀਆਂ ਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਇਹ ਰਸਤਾ ਵਿਸ਼ੇਸ਼ ਮਹੱਤਵ ਰੱਖਦਾ ਹੈ। ਸੜਕ ਦੇ ਕੰਮ ਨਾਲ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣ ਦੀ ਉਮੀਦ ਹੈ। ਇਸ ਮੌਕੇ ਐਸ. ਡੀ. ਓ. ਕੰਵਲਜੀਤ ਸਿੰਘ, ਜੇ. ਈ. ਪ੍ਰਭਜੋਤ ਸਿੰਘ, ਬਲਵੰਤ ਸਿੰਘ ਗੋਲਡੀ, ਮੁਕੇਸ਼, ਸੂਬਾ ਸਿੰਘ ਖਹਿਰਾ, ਸਰਪੰਚ ਹਰਪ੍ਰੀਤ ਸਿੰਘ ਥਰੀਏਵਾਲ, ਸਰਪੰਚ ਲਖਬੀਰ ਸਿੰਘ ਧੰਦੋਈ, ਸਰਪੰਚ ਦਵਿੰਦਰ ਸਿੰਘ ਧੀਰਾ, ਸਰਪੰਚ ਮਨਦੀਪ ਸਿੰਘ ਹਰਪੁਰਾ, ਹਰਦੀਪ ਸਿੰਘ ਕਲੇਰ, ਸੁਖਵਿੰਦਰ ਸਿੰਘ, ਮੈਂਬਰ ਕੁਲਤਾਰ ਸਿੰਘ, ਸੁਖਦੇਵ ਸਿੰਘ ਹੈਪੀ, ਹਰਕ੍ਰਿਸ਼ਨ ਸਿੰਘ ਧੰਦੋਈ, ਪਰਮਜੀਤ ਸਿੰਘ ਧੰਦੋਈ, ਹਰਦਿਆਲ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਵੈ-ਜੀਵਨੀ ‘ਇਕ ਸੀ ਹਰਜਿੰਦਰ’ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਲੋਕ ਅਰਪਣ ਅਗਲੀ ਖ਼ਬਰ ਕਾਦੀਆਂ ਵਿਖੇ ਗੁਰਦਿਆਲ ਸਿੰਘ ਨੇ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ
Ad Position 24