ਬੈਂਕ ’ਚੋਂ ਪੈਸੇ ਕਢਵਾ ਕੇ ਜਾ ਰਹੀ ਬਜ਼ੁਰਗ ਔਰਤ ਕੋਲੋਂ ਲੁੱਟਖੋਹ ਕਰਨ ਵਾਲੇ ਪੁਲਿਸ ਨੇ ਦਬੋਚੇ
ਗੁਰਦਾਸਪੁਰ, 7 ਅਕਤੂਬਰ (ਚੱਕਰਾਜਾ)-ਬੀਤੇ ਦਿਨ ਜਹਾਜ ਚੌਕ ਵਿਖੇ ਇਕ ਬੈਂਕ ਵਿਚੋਂ ਪੈਸੇ ਕਢਵਾ ਕੇ ਵਾਪਸ ਜਾ ਰਹੀ ਬਜੁਰਗ ਔਰਤ ਕੋਲੋਂ ਪੈਸਿਆਂ ਨਾਲ ਭਰਿਆ ਲਿਫਾਫਾ ਖੋਹਣ ਵਾਲੇ ਦੋ ਮੋਟਰਸਾਈਕਲ ਸਵਾਰਾਂ ਨੂੰ ਥਾਣਾ ਸਿਟੀ ਪੁਲਿਸ ਨੇ ਦੋ ਘੰਟਿਆਂ ਵਿਚ ਹੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਦੱਸ ਦਈਏ ਕਿ ਬਜ਼ੁਰਗ ਔਰਤ ਕਮਲਾ ਰਾਣੀ ਇਕ ਬੈਂਕ ਤੋਂ 10 ਹਜਾਰ ਕਢਵਾ ਕੇ ਵਾਪਸ ਜਾ ਰਹੀ ਸੀ ਕਿ ਜਦੋਂ ਉਹ ਪੁਲਿਸ ਲਾਈਨ ਨੇੜੇ ਪਹੁੰਚੀ ਸੀ ਤਾਂ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਤੇਜੀ ਨਾਲ ਉਸ ਬਜੁਰਗ ਦਾ ਲਿਫਾਫਾ ਖੋਹ ਲਿਆ ਅਤੇ ਫਰਾਰ ਹੋ ਗਏ।
ਲ
ਲੁੱਟਖੋਹ ਸੰਬੰਧੀ ਜਾਣਕਾਰੀ ਦਿੰਦੇ ਹੋਈ ਬਜੁਰਗ ਮਹਿਲਾ। ਤਸਵੀਰ ਵਿਸ਼ਾਲ ਮੁੰਨਾ
08-10-2026
ਗੁਰਦਾਸਪੁਰ, 7 ਅਕਤੂਬਰ (ਚੱਕਰਾਜਾ)-ਬੀਤੇ ਦਿਨ ਜਹਾਜ ਚੌਕ ਵਿਖੇ ਇਕ ਬੈਂਕ ਵਿਚੋਂ ਪੈਸੇ ਕਢਵਾ ਕੇ ਵਾਪਸ ਜਾ ਰਹੀ ਬਜੁਰਗ ਔਰਤ ਕੋਲੋਂ ਪੈਸਿਆਂ ਨਾਲ ਭਰਿਆ ਲਿਫਾਫਾ ਖੋਹਣ ਵਾਲੇ ਦੋ ਮੋਟਰਸਾਈਕਲ ਸਵਾਰਾਂ ਨੂੰ ਥਾਣਾ ਸਿਟੀ ਪੁਲਿਸ ਨੇ ਦੋ ਘੰਟਿਆਂ ਵਿਚ ਹੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਦੱਸ ਦਈਏ ਕਿ ਬਜ਼ੁਰਗ ਔਰਤ ਕਮਲਾ ਰਾਣੀ ਇਕ ਬੈਂਕ ਤੋਂ 10 ਹਜਾਰ ਕਢਵਾ ਕੇ ਵਾਪਸ ਜਾ ਰਹੀ ਸੀ ਕਿ ਜਦੋਂ ਉਹ ਪੁਲਿਸ ਲਾਈਨ ਨੇੜੇ ਪਹੁੰਚੀ ਸੀ ਤਾਂ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਤੇਜੀ ਨਾਲ ਉਸ ਬਜੁਰਗ ਦਾ ਲਿਫਾਫਾ ਖੋਹ ਲਿਆ ਅਤੇ ਫਰਾਰ ਹੋ ਗਏ। ਬਜੁਰਗ ਔਰਤ ਦੇ ਰੌਲਾ ਪਾਉਣ ’ਤੇ ਕੁਝ ਲੋਕਾਂ ਵਲੋਂ ਉਨ੍ਹਾਂ ਦਾ ਪਿੱਛਾ ਵੀ ਕੀਤਾ ਗਿਆ। ਪਰ ਲੁਟੇਰੇ ਕਾਬੂ ਨਹੀਂ ਆਏ । ਜਿਸ ਤੋਂ ਬਾਅਦ ਥਾਣਾ ਸਿਟੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਔਰਤ ਦੇ ਦੱਸੇ ਹੁਲੀਏ ਅਤੇ ਨਜ਼ਦੀਕ ਦੇ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਦੋਹਾਂ ਝਪਟਮਾਰਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਜਾਂਚ ਅਧਿਕਾਰੀ ਜੈ ਸਿੰਘ ਦਾ ਕਹਿਣਾ ਹੈ ਇਸ ਮਾਮਲੇ ਸਬੰਧੀ ਕਾਬੂ ਕੀਤੇ ਚੋਰਾਂ ਤੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ ।