06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਐਸ. ਐਸ. ਪੀ. ਵਲੋਂ ਐਸ.ਐਚ.ਓ. ਸਮੇਤ 9 ਪੁਲਿਸ ਅਧਿਕਾਰੀਆਂ ਦੇ ਤਬਾਦਲੇ

ਘਰੋਟਾ, 5 ਅਕਤੂਬਰ (ਸੰਜੀਵ ਗੁਪਤਾ)- ਬਲਾਕ ਦੇ ਪਿੰਡ ਬਗਿਆਲ ਵਿਚ ਬਾਬਾ ਪਰਗਲ ਨਾਥ ਅਤੇ ਬਾਬਾ ਨਾਗ ਦੇਵਤਾ ਦੀ ਯਾਦ ਵਿਚ ਕਰਵਾਇਆ ਗਿਆ 35ਵਾਂ ਸਾਲਾਨਾ ਕੁਸ਼ਤੀ-ਕਬੱਡੀ ਮੇਲਾ ਧੂਮਧਾਮ ਨਾਲ ਸੰਪੰਨ ਹੋਇਆ । ਮੇਲੇ ਵਿਚ ਇਲਾਕੇ ਤੋਂ ਇਲਾਵਾ ਦੂਰ-ਦੁਰਾਡੇ ਤੋਂ ਪਹੁੰਚੇ ਖਿਡਾਰੀਆਂ ਨੇ ਕਬੱਡੀ ਅਤੇ ਕੁਸ਼ਤੀ ਦੇ ਮੁਕਾਬਲਿਆਂ ਵਿਚ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ।

Ad Position 21
No active advertisement
ਅਜੀਤ ਡੈਸਕ 06-10-2026
ਘਰੋਟਾ, 5 ਅਕਤੂਬਰ (ਸੰਜੀਵ ਗੁਪਤਾ)- ਬਲਾਕ ਦੇ ਪਿੰਡ ਬਗਿਆਲ ਵਿਚ ਬਾਬਾ ਪਰਗਲ ਨਾਥ ਅਤੇ ਬਾਬਾ ਨਾਗ ਦੇਵਤਾ ਦੀ ਯਾਦ ਵਿਚ ਕਰਵਾਇਆ ਗਿਆ 35ਵਾਂ ਸਾਲਾਨਾ ਕੁਸ਼ਤੀ-ਕਬੱਡੀ ਮੇਲਾ ਧੂਮਧਾਮ ਨਾਲ ਸੰਪੰਨ ਹੋਇਆ । ਮੇਲੇ ਵਿਚ ਇਲਾਕੇ ਤੋਂ ਇਲਾਵਾ ਦੂਰ-ਦੁਰਾਡੇ ਤੋਂ ਪਹੁੰਚੇ ਖਿਡਾਰੀਆਂ ਨੇ ਕਬੱਡੀ ਅਤੇ ਕੁਸ਼ਤੀ ਦੇ ਮੁਕਾਬਲਿਆਂ ਵਿਚ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਅਤੇ ਖੇਡ ਪ੍ਰੇਮੀਆਂ ਨੇ ਮੁਕਾਬਲਿਆਂ ਦਾ ਆਨੰਦ ਮਾਣਿਆ । ਮੇਲੇ ਦੀ ਅਗਵਾਈ ਸਰਪੰਚ ਮਲਕੀਤ ਸਿੰਘ ਲੱਡਾ ਦੀ ਪ੍ਰਧਾਨਗੀ ਹੇਠ ਕਮੇਟੀ ਅਤੇ ਪਿੰਡ ਵਾਸੀਆਂ ਵਲੋਂ ਕੀਤੀ ਗਈ । ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਨੌਜਵਾਨ ਆਗੂ ਰੋਬਨ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ । ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪਿੰਡਾਂ ਵਿਚ ਕਰਵਾਏ ਜਾਂਦੇ ਰਵਾਇਤੀ ਮੇਲੇ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਸਾਡੀ ਅਮੀਰ ਵਿਰਾਸਤ, ਸੱਭਿਆਚਾਰ ਅਤੇ ਸਮਾਜਿਕ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਮਹੱਤਵਪੂਰਨ ਮਾਧਿਅਮ ਹਨ । ਅਜਿਹੇ ਸਮਾਗਮਾਂ ਰਾਹੀਂ ਨੌਜਵਾਨ ਪੀੜ੍ਹੀ ਆਪਣੀਆਂ ਰਵਾਇਤੀ ਖੇਡਾਂ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਜੁੜਦੀ ਹੈ । ਉਨ੍ਹਾਂ ਕਿਹਾ ਕਿ ਕੁਸ਼ਤੀ ਅਤੇ ਕਬੱਡੀ ਵਰਗੀਆਂ ਪੇਂਡੂ ਖੇਡਾਂ ਪੰਜਾਬ ਦੀ ਪਹਿਚਾਣ ਰਹੀਆਂ ਹਨ । ਅਜਿਹੇ ਆਯੋਜਨਾਂ ਨਾਲ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਨਾ ਮਿਲਦੀ ਹੈ । ਕਬੱਡੀ ਦੇ ਰੋਮਾਂਚਿਕ ਮੁਕਾਬਲੇ ਵਿਚ ਬਾਬਾ ਹਜ਼ਾਰਾ ਸਿੰਘ ਕਲੱਬ ਨਾਡਾਵਾਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼੍ਰੀ ਹਰਿਕ੍ਰਿਸ਼ਨ ਕਲੱਬ ਬਾਗੜੀਆ ਨੂੰ ਹਰਾ ਦਿੱਤਾ । ਮੁਕਾਬਲੇ ਦੌਰਾਨ ਖਿਡਾਰੀਆਂ ਨੇ ਰੇਡ ਅਤੇ ਡਿਫੈਂਸ ਵਿਚ ਬਿਹਤਰੀਨ ਪ੍ਰਦਰਸ਼ਨ ਕਰਕੇ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ । ਇਸ ਤੋਂ ਇਲਾਵਾ ਹੋਰ ਕਬੱਡੀ ਮੁਕਾਬਲੇ ਵੀ ਖਿੱਚ ਦਾ ਕੇਂਦਰ ਰਹੇ । ਕੁਸ਼ਤੀ ਮੁਕਾਬਲਿਆਂ ਵਿਚ ਵੀ ਪਹਿਲਵਾਨਾਂ ਨੇ ਆਪਣੇ ਸ਼ਾਨਦਾਰ ਦਾਅ-ਪੇਚ ਦਿਖਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ । ਸੰਨੀ ਬਿਆਨਪੁਰ ਅਤੇ ਸ਼ੁਭਮ ਪਠਾਨਕੋਟ ਵਿਚਕਾਰ ਹੋਇਆ ਮੁਕਾਬਲਾ ਬਰਾਬਰੀ ’ਤੇ ਰਿਹਾ । ਉੱਥੇ ਹੀ ਮਸਾਲ ਝੜੋਲੀ ਅਤੇ ਸੋਨੂੰ ਪਠਾਨਕੋਟ ਵਿਚਕਾਰ ਵੀ ਸਖ਼ਤ ਮੁਕਾਬਲਾ ਹੋਇਆ, ਜੋ ਬਰਾਬਰੀ ’ਤੇ ਸਮਾਪਤ ਹੋਇਆ । ਮੁਕਾਬਲਿਆਂ ਤੋਂ ਬਾਅਦ ਜੇਤੂ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਰਣਜੀਤ ਸਿੰਘ, ਪ੍ਰਸ਼ੋਤਮ ਸਿੰਘ, ਸਰਪੰਚ ਸੁਖਜਿੰਦਰ ਸਿੰਘ, ਇਨਫੋਰਸਮੈਂਟ ਅਫਸਰ ਨਵਦੀਪ ਸਿੰਘ, ਕੁਲਦੀਪ ਸਿੰਘ, ਪ੍ਰਤਾਪ ਸਿੰਘ, ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ, ਅਸ਼ਵਨੀ, ਰਵੀ ਬਾਬਾ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ, ਖੇਡ ਪ੍ਰੇਮੀ ਅਤੇ ਪਤਵੰਤੇ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਆਰਿਆ ਵਿਦਿਆ ਸਭਾ ਵਲੋਂ ਸ਼ੋਕ ਸਭਾ ਦੌਰਾਨ ਸਵ: ਰਮੇਸ਼ ਅਗਰਵਾਲ ਨੂੰ ਸ਼ਰਧਾਂਜਲੀ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ ਆਰਿਆ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ
Ad Position 24