03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਯੂ.ਪੀ.ਆਈ. ਫੀਸ ਦੇ ਵਿਰੋਧ ’ਚ ਵਪਾਰ ਮੰਡਲ ਨੇ ਮਨਾਇਆ ਰਾਸ਼ਟਰੀ ਵਿਰੋਧ ਦਿਵਸ

ਪਠਾਨਕੋਟ, 2 ਅਕਤੂਬਰ (ਸੰਧੂ/ਸੁਮਿਤ)-ਯੂ. ਪੀ.

Ad Position 21
No active advertisement
ਗਾਂਧੀ ਜੈਅੰਤੀ ਮਨਾਉਂਦੇ ਹੋਏ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ । ਤਸਵੀਰ: ਸ਼ਸ਼ੀ ਕੁਮਾਰ 03-10-2026
ਪਠਾਨਕੋਟ, 2 ਅਕਤੂਬਰ (ਸੰਧੂ/ਸੁਮਿਤ)-ਯੂ.ਪੀ.ਆਈ. ਭੁਗਤਾਨ ’ਤੇ ਪ੍ਰਸਤਾਵਿਤ 0.4 ਫੀਸਦੀ ਵਪਾਰੀ ਫੀਸ ਦੇ ਵਿਰੋਧ ’ਚ ਵਪਾਰ ਮੰਡਲ ਪਠਾਨਕੋਟ ਵਲੋਂ ਰਾਸ਼ਟਰੀ ਵਿਰੋਧ ਦਿਵਸ ਮਨਾਇਆ ਗਿਆ । ਪ੍ਰਧਾਨ ਦਪਿੰਦਰ ਅਰੋੜਾ ਦੀ ਅਗਵਾਈ ਹੇਠ ਵਪਾਰ ਮੰਡਲ ਦੇ ਆਗੂਆਂ ਨੇ ਭਾਜਪਾ ਪੰਜਾਬ ਕਾਰਜਕਾਰੀ ਪ੍ਰਧਾਨ ਤੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਕੇਂਦਰ ਸਰਕਾਰ ਦੇ ਨਾਂਅ ਮੰਗ ਪੱਤਰ ਸੌਂਪ ਕੇ ਪ੍ਰਸਤਾਵਿਤ ਫੀਸ ਵਾਪਸ ਲੈਣ ਦੀ ਮੰਗ ਕੀਤੀ । ਵਪਾਰੀਆਂ ਨੇ ਕਿਹਾ ਕਿ ਵਪਾਰੀ ਵਰਗ ਪਹਿਲਾਂ ਹੀ ਕਿਰਾਏ, ਬਿਜਲੀ ਬਿੱਲਾਂ, ਕਰਮਚਾਰੀਆਂ ਦੀਆਂ ਤਨਖਾਹਾਂ, ਬੈਂਕ ਵਿਆਜ ਅਤੇ ਟੈਕਸਾਂ ਸਮੇਤ ਕਈ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ । ਉਹ ਡਿਜ਼ੀਟਲ ਭੁਗਤਾਨ ਦੇ ਸਮਰਥਕ ਹਨ, ਪਰ ਯੂ.ਪੀ.ਆਈ. ’ਤੇ ਵਾਧੂ ਫੀਸ ਲਗਾਉਣ ਨਾਲ ਵਪਾਰੀਆਂ ’ਤੇ ਹੋਰ ਆਰਥਿਕ ਬੋਝ ਪਵੇਗਾ । ਵਿਧਾਇਕ ਅਸ਼ਵਨੀ ਸ਼ਰਮਾ ਨੇ ਵਪਾਰੀਆਂ ਦੀਆਂ ਮੰਗਾਂ ਸੁਣਦਿਆਂ ਮੰਗ ਪੱਤਰ ਕੇਂਦਰੀ ਵਿੱਤ ਮੰਤਰਾਲੇ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ । ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਯੂ.ਪੀ.ਆਈ. ਫੀਸ ਸਬੰਧੀ ਜਾਗਰੂਕਤਾ ਬੋਰਡ ਵੀ ਲਗਾਏ ਗਏ । ਇਸ ਮੌਕੇ ਪ੍ਰਦੇਸ਼ ਜਨਰਲ ਸਕੱਤਰ ਐਲ.ਆਰ. ਸੋਢੀ, ਜ਼ਿਲ੍ਹਾ ਇੰਚਾਰਜ ਭਾਰਤ ਮਹਾਜਨ, ਚੇਅਰਮੈਨ ਰਾਜੇਸ਼ ਪੁਰੀ, ਅਮਿਤ ਨੈਅਰ, ਰਮਨ ਹਾਂਡਾ, ਰਜਨੀਸ਼ ਮਹਾਜਨ, ਰਾਮਪਾਲ ਭੰਡਾਰੀ, ਪ੍ਰਿੰਸ ਅਰੋੜਾ, ਰਾਜੇਸ਼ ਭਾਟੀਆ, ਰਾਜੀਵ ਮਹਾਜਨ ਅਤੇ ਸ਼ਿਵਮ ਗੁਲਾਟੀ ਸਮੇਤ ਹੋਰ ਮੈਂਬਰ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਵਲੋਂ ਗਾਂਧੀ ਜੈਅੰਤੀ ਮੌਕੇ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਨਰੋਟ ਜੈਮਲ ਸਿੰਘ ਵਿਖੇ ਗਾਂਧੀ ਜੈਅੰਤੀ ਮਨਾਈ
Ad Position 24