04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸ੍ਰੀ ਗੁਰੂ ਰਾਮ ਦਾਸ ਨਰਸਿੰਗ ਇੰਸਟੀਚਿਊਟ ਪੰਧੇਰ ਵਿਖੇ ਮਾਨਸਿਕ ਸਿਹਤ ਸੰਬੰਧੀ ਸੀ.ਐੱਨ.ਈ. ਕਾਨਫਰੰਸ ਸਮਾਪਤ

ਫ਼ਤਹਿਗੜ੍ਹ ਚੂੜੀਆਂ, 2 ਅਕਤਬੂਰ (ਐਮ ਐਸ ਫੁੱਲ)-ਸ੍ਰੀ ਗੁਰੂ ਰਾਮਦਾਸ ਨਰਸਿੰਗ ਇੰਸਟੀਚਿਊਟ, ਪੰਧੇਰ ਵਿਖੇ ’ਅਦਿੱਖ ਸੰਕਟ ਨੂੰ ਸਮਝਣਾ: ਤਨਾਅ , ਨਿਊਰੋਬਾਇਓਲੋਜੀ ਤੇ ਸਮੁੱਚੀਆਂ ਮਾਨਸਿਕ ਸਿਹਤ ਦਖ਼ਲਅੰਦਾਜ਼ੀਆਂ ਵਿਸ਼ੇ ’ਤੇ ਕਰਵਾਈ ਗਈ ਸੀ. ਐੱਨ.

Ad Position 21
No active advertisement
ਜੋਤੀ ਜਗਾ ਕੇ ਸੈਮੀਨਾਰ ਦਾ ਉਦਘਾਟਨ ਕਰਦੇ ਹੌਏ ਮੁੱਖ ਮਹਿਮਾਨ, ਵਿਸ਼ੇਸ ਮਹਿਮਨ, ਕਾਲਜ ਪ੍ਰਬੰਧਕ ਤੇ ਹੋਰ। ਤਸਵੀਰ: ਐਮ.ਐਸ.ਫੁੱਲ 03-10-2026
ਫ਼ਤਹਿਗੜ੍ਹ ਚੂੜੀਆਂ, 2 ਅਕਤਬੂਰ (ਐਮ ਐਸ ਫੁੱਲ)-ਸ੍ਰੀ ਗੁਰੂ ਰਾਮਦਾਸ ਨਰਸਿੰਗ ਇੰਸਟੀਚਿਊਟ, ਪੰਧੇਰ ਵਿਖੇ ’ਅਦਿੱਖ ਸੰਕਟ ਨੂੰ ਸਮਝਣਾ: ਤਨਾਅ , ਨਿਊਰੋਬਾਇਓਲੋਜੀ ਤੇ ਸਮੁੱਚੀਆਂ ਮਾਨਸਿਕ ਸਿਹਤ ਦਖ਼ਲਅੰਦਾਜ਼ੀਆਂ ਵਿਸ਼ੇ ’ਤੇ ਕਰਵਾਈ ਗਈ ਸੀ.ਐੱਨ.ਈ. ਕਾਨਫਰੰਸ ਸਫਲਤਾਪੂਰਵਕ ਸਮਾਪਤ ਹੋ ਗਈ। ਕਾਨਫਰੰਸ ’ਚ ਮੁੱਖ ਮਹਿਮਾਨ ਵਜੋਂ ਏਮਜ਼ ਅਵੰਤੀਪੋਰਾ (ਜੰਮੂ-ਕਸ਼ਮੀਰ) ਦੇ ਕਾਰਜਕਾਰੀ ਨਿਰਦੇਸ਼ਕ ਡਾ. ਸਚਿਦਾਨੰਦ ਮੋਹੰਤੀ ਐੱਮ.ਡੀ. ਅਵਤਾਰ ਸਿੰਘ ਕੰਗ, ਵਾਈਸ ਪ੍ਰੈਜ਼ੀਡੈਂਟ ਗੁਲਵਤਨ ਸਿੰਘ ਕੰਗ ਤੇ ਮੁੰਬਈ ਵਿਖੇ ਹੋਏ 26/11 ਅੱਤਵਾਦੀ ਹਮਲਿਆਂ ਦੌਰਾਨ ਦਲੇਰੀ ਨਾਲ ਆਪਣੀ ਡਿਊਟੀ ਨਿਭਾਉਣ ਵਾਲੀ ਨਰਸ ਅੰਜਲੀ ਵਿਜ਼ੇ ਕੁਲਥੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਅੰਜਲੀ ਵਿਜ਼ੇ ਕੁਲਥੇ ਨੂੰ ਉਨ੍ਹਾਂ ਦੀ ਬਹਾਦਰੀ, ਸੇਵਾ-ਭਾਵਨਾ ਤੇ ਔਖੇ ਹਾਲਾਤ ਵਿਚ ਮਰੀਜ਼ਾਂ ਦੀ ਸੇਵਾ ਪ੍ਰਤੀ ਸਮਰਪਣ ਲਈ ਵਿਸ਼ੇਸ਼ ਤੌਰ ’ਤੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਸੋਸਾਇਟੀ ਤੇ ਨਰਸਿੰਗ ਸਕਾਲਰ ਸੁਸਾਇਟੀ ਵਲੋਂ ਸਨਮਾਨਿਤ ਕੀਤਾ ਗਿਆ। ਕਾਨਫਰੰਸ ਦੀ ਸ਼ੁਰੂਆਤ ਸ਼ਬਦ ਗਾਇਨ ਉਪਰੰਤ ਹੋਈ। ਸੰਸਥਾ ਦੀ ਡਾਇਰੈਕਟਰ ਤੇ ਪ੍ਰਿੰਸੀਪਲ ਡਾ. ਹਰਜਿੰਦਰਪਾਲ ਕੌਰ ਨੇ ਪੁੱਜੇ ਮਾਹਿਰਾਂ, ਮਹਿਮਾਨਾਂ, ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਪਰੰਤ ਡਾ. ਆਨੰਦਜੀਤ ਕੌਰ ਨੇ ਮੁੱਖ ਭਾਸ਼ਣ ਦਿੰਦਿਆਂ ਮਾਨਸਿਕ ਸਿਹਤ ਸੰਬੰਧੀ ਜਾਗਰੂਕਤਾ ਤੇ ਸਮਾਜ ’ਚ ਇਸ ਵਿਸ਼ੇ ਪ੍ਰਤੀ ਸੰਵੇਦਨਸ਼ੀਲ ਪਹੁੰਚ ਅਪਣਾਉਣ ’ਤੇ ਜ਼ੋਰ ਦਿੱਤਾ। ਇਸੇ ਦੌਰਾਨ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਅੰਮ੍ਰਿਤਸਰ ਦੇ ਕਾਲਜ ਆਫ਼ ਨਰਸਿੰਗ ਦੀ ਪ੍ਰੋਫੈਸਰ ਤੇ ਵਾਈਸ ਪ੍ਰਿੰਸੀਪਲ ਡਾ. ਅਮਨਦੀਪ ਕੌਰ ਬਾਜਵਾ ਨੇ ਆਤਮਹੱਤਿਆ ਦੇ ਯਤਨਾਂ ਤੋਂ ਬਚੇ ਵਿਅਕਤੀਆਂ ਤੇ ਗੰਭੀਰ ਡਿਪ੍ਰੈਸ਼ਨ ਤੋਂ ਪੀੜਤ ਵਿਅਕਤੀਆਂ ਲਈ ਤੁਰੰਤ ਸੰਕਟਕਾਲੀਨ ਦਖ਼ਲਅੰਦਾਜ਼ੀ ਤੇ ਪੁਨਰਵਾਸ ਬਾਰੇ ਜਾਣਕਾਰੀ ਦਿੱਤੀ। ਕਾਨਫਰੰਸ ਦੇ ਵੱਖ-ਵੱਖ ਤਕਨੀਕੀ ਸੈਸ਼ਨਾਂ ਦੀ ਚੇਅਰਪਰਸਨ ਵਜੋਂ ਡਾ. ਭੁਵੇਸ਼ ਸ਼ੁਕਲਾ, ਪ੍ਰਿੰਸੀਪਲ, ਸਰਕਾਰੀ ਨਰਸਿੰਗ ਕਾਲਜ ਅੰਮ੍ਰਿਤਸਰ, ਡਾ. ਅਮਨਦੀਪ ਕੌਰ, ਐੱਮ.ਡੀ., ਵਿਦਿਆਸਾਗਰ ਇੰਸਟੀਚਿਊਟ ਆਫ਼ ਮੈਂਟਲ ਹੈਲਥ ਸਾਇੰਸ, ਡਾ. ਗੁਲਵਤਨ ਸਿੰਘ ਕੰਗ (ਸੀਨੀਅਰ ਰੈਜ਼ੀਡੈਂਟ, ਜੀ. ਐੱਮ. ਸੀ. ਅੰਮ੍ਰਿਤਸਰ), ਡਾ. ਆਨੰਦਜੀਤ ਕੌਰ (ਗਾਇਨੇਕੋਲੋਜਿਸਟ, ਐਸ.ਜੀ.ਆਰ.ਜੀ. ਹਸਪਤਾਲ ਅਤੇ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ), ਅਵਨੀਤ ਕੌਰ (ਨਰਸਿੰਗ ਟਿਊਟਰ, ਗੋਇੰਦਵਾਲ ਨਰਸਿੰਗ ਕਾਲਜ), ਨੂਤਨ, ਪ੍ਰਿੰਸੀਪਲ, ਅਮਨ ਭੱਲਾ ਕਾਲਜ ਆਫ਼ ਨਰਸਿੰਗ, ਡਾ. ਯਸ਼ਪ੍ਰੀਤ ਕੌਰ, ਪ੍ਰਿੰਸੀਪਲ, ਸੀ.ਕੇ.ਡੀ. ਨਰਸਿੰਗ ਕਾਲਜ ਅਤੇ ਰੰਜਨਾ ਦੇਵੀ, ਅਸਿਸਟੈਂਟ ਪ੍ਰੋਫੈਸਰ, ਸ੍ਰੀ ਗੁਰੂ ਰਾਮਦਾਸ ਨਰਸਿੰਗ ਕਾਲਜ, ਪੰਧੇਰ ਨੇ ਆਪਣੀ ਭੂਮਿਕਾ ਨਿਭਾਈ। ਇਸ ਮੌਕੇ ਸ੍ਰੀਮਤੀ ਸੋਨੀਆ ਨੰਦਾ, ਵਾਈਸ ਪ੍ਰਿੰਸੀਪਲ, ਦਾਤਾ ਰਣਪਤ ਦੇਵ ਕਾਲਜ ਆਫ਼ ਨਰਸਿੰਗ, ਜੰਮੂ, ਡਾ. ਅਵਿਨਾਸ਼ ਕੁਮਾਵਤ, ਪ੍ਰਿੰਸੀਪਲ; ਇੰਦਰਾ, ਪ੍ਰਿੰਸੀਪਲ, ਐਸਕੌਨ ਕਾਲਜ ਆਫ਼ ਨਰਸਿੰਗ; ਗੁਰਜੀਤ ਕੌਰ ਅਤੇ ਪਵਨ ਕੁਮਾਰ, ਐਸੋਸੀਏਟ ਪ੍ਰੋਫੈਸਰ, ਸੁਖਜਿੰਦਰਾ ਨਰਸਿੰਗ ਕਾਲਜ, ਗੁਰਦਾਸਪੁਰ, ਪਰਜਿੰਦਰ ਕੌਰ ਸੰਗਰੂਰ, ਵੀ. ਐੱਮ. ਐੱਸ. ਕਾਲਜ ਪੱਟੀ, ਭਾਈ ਘਈਆ ਕਾਲਜ ਸਮੇਤ ਵੱਖ-ਵੱਖ ਨਰਸਿੰਗ ਕਾਲਜਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਐਸ.ਜੀ.ਆਈ. ਦੀਨਾਨਗਰ ਵਲੋਂ ਵੇਸਟ ਟੂ ਆਰਟ ਵਿਸ਼ੇ ’ਤੇ ਬਹਿਸ ਮੁਕਾਬਲੇ ਕਰਵਾਏ ਅਗਲੀ ਖ਼ਬਰ ਗਲੀ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ
Ad Position 24