04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਮਹਾਜਨ ਯੂਥ ਸਭਾ ਬਟਾਲਾ ਵਲੋਂ ਮੁਫ਼ਤ ਮੈਡੀਕਲ ਸੇਵਾ ਕੈਂਪ ਵੀ ਲੱਗੇਗਾ

ਬਟਾਲਾ, 2 ਅਕਤੂਬਰ (ਸਤਿੰਦਰ ਸਿੰਘ)-ਕੇਂਦਰੀ ਮਹਾਜਨ ਸਭਾ ਬਟਾਲਾ ਦੀ ਕਾਰਜਕਾਰਨੀ ਦੀ ਵਿਸ਼ੇਸ਼ ਮੀਟਿੰਗ ਕਾਰਜਕਾਰੀ ਪ੍ਰਧਾਨ ਰਾਕੇਸ਼ ਮਹਾਜਨ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਮੀਟਿੰਗ ਦੌਰਾਨ ਮਹਾਜਨ ਸਭਾ ਦੇ ਸੰਸਥਾਪਕ ਮਹਾਨ ਤੇ ਸਤਿਕਾਰਯੋਗ ਲਾਲਾ ਹੰਸ ਰਾਜ ਮਹਾਜਨ ਜੀ ਦੇ ਜਨਮ ਉਤਸਵ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 03-10-2026
ਬਟਾਲਾ, 2 ਅਕਤੂਬਰ (ਸਤਿੰਦਰ ਸਿੰਘ)-ਕੇਂਦਰੀ ਮਹਾਜਨ ਸਭਾ ਬਟਾਲਾ ਦੀ ਕਾਰਜਕਾਰਨੀ ਦੀ ਵਿਸ਼ੇਸ਼ ਮੀਟਿੰਗ ਕਾਰਜਕਾਰੀ ਪ੍ਰਧਾਨ ਰਾਕੇਸ਼ ਮਹਾਜਨ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਮੀਟਿੰਗ ਦੌਰਾਨ ਮਹਾਜਨ ਸਭਾ ਦੇ ਸੰਸਥਾਪਕ ਮਹਾਨ ਤੇ ਸਤਿਕਾਰਯੋਗ ਲਾਲਾ ਹੰਸ ਰਾਜ ਮਹਾਜਨ ਜੀ ਦੇ ਜਨਮ ਉਤਸਵ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਨਰੇਸ਼ ਮਹਾਜਨ ਤੇ ਸਭਾ ਦੇ ਜਨਰਲ ਸਕੱਤਰ ਸੁਰੇਸ਼ ਮਹਾਜਨ ਨੇ ਦੱਸਿਆ ਕਿ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਮਹਾਜਨ ਸਭਾ ਦੇ ਸੰਸਥਾਪਕ ਮਹਾਨ ਲਾਲਾ ਹੰਸ ਰਾਜ ਮਹਾਜਨ ਜੀ ਦਾ ਜਨਮ ਉਤਸਵ ਸਮਾਗਮ 4 ਅਕਤੂਬਰ ਨੂੰ ਮਹਾਜਨ ਭਵਨ ਠਠਿਆਰੀ ਗੇਟ, ਬਟਾਲਾ ਵਿਖੇ ਸ਼ਰਧਾ, ਪ੍ਰੇਮ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ, ਜਿਸ ਦੀ ਸ਼ੁਰੂਆਤ ਸਵੇਰੇ 9 ਵਜੇ ਹਵਨ ਯੱਗ ਨਾਲ ਹੋਵੇਗੀ। ਇਸ ਮੌਕੇ ਮਹਾਜਨ ਯੂਥ ਸਭਾ ਬਟਾਲਾ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਸੇਵਾ ਕੈਂਪ ਲਗਾਇਆ ਜਾਵੇਗਾ। ਮੀਟਿੰਗ ’ਚ ਸੁਸ਼ੀਲ ਮਹਾਜਨ, ਰਾਜਿੰਦਰ ਮਹਾਜਨ, ਕਿਸ਼ੋਰ ਮਹਾਜਨ, ਰੋਹਿਤ ਮਹਾਜਨ, ਮਦਨ ਮੋਹਨ ਮਹਾਜਨ, ਪ੍ਰਿੰਸ ਮਹਾਜਨ, ਲਵਲੀਨ ਮਹਾਜਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਯੂਨੀਅਨ ਤੇ ਡੈਮੋਕ੍ਰੇਟਿਕ ਮਿਡ ਡੇ ਮੀਲ ਯੂਨੀਅਨ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਕਿਹਾ, ਸਾਰੇ ਕੋਰਸ ਸਰਕਾਰੀ ਨੌਕਰੀਆਂ ਲਈ ਮਾਨਤਾ ਪ੍ਰਾਪਤ
Ad Position 24