03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ

ਬਟਾਲਾ, 2 ਅਕਤੂਬਰ (ਸਤਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ, ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਹੇਠ ਬਟਾਲਾ ਵਿਖੇ ਕੀਤੀ ਗਈ। ਜਿਸ ’ਚ ਕਿਸਾਨ ਆਗੂਆਂ ਨੇ ਸੂਬਾ ਕਮੇਟੀ ਦੇ ਸੱਦੇ ਤਹਿਤ 5 ਅਕਤੂਬਰ ਨੂੰ ਸਮੁੱਚੇ ਡੀ.

Ad Position 21
No active advertisement
ਅਜੀਤ ਡੈਸਕ 03-10-2026
ਬਟਾਲਾ, 2 ਅਕਤੂਬਰ (ਸਤਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ, ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਹੇਠ ਬਟਾਲਾ ਵਿਖੇ ਕੀਤੀ ਗਈ। ਜਿਸ ’ਚ ਕਿਸਾਨ ਆਗੂਆਂ ਨੇ ਸੂਬਾ ਕਮੇਟੀ ਦੇ ਸੱਦੇ ਤਹਿਤ 5 ਅਕਤੂਬਰ ਨੂੰ ਸਮੁੱਚੇ ਡੀ. ਸੀ. ਦਫ਼ਤਰਾਂ ਦੇ ਘਿਰਾਓ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ’ਚ ਘਿਰਾਓ ਸਬੰਧੀ ਤਿਆਰੀ ਲਈ ਡਿਊਟੀਆਂ ਲਗਾਈਆਂ ਗਈਆਂ ਜਿਸ ਸਬੰਧੀ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਜੇਕਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 5 ਅਕਤੂਬਰ ਨੂੰ ਜ਼ਿਲਾ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਮੀਟਿੰਗ ਨੂੰ ਗੁਰਮੁਖ ਸਿੰਘ ਖਹਿਰਾ, ਦਲਜੀਤ ਸਿੰਘ, ਹਰਦੀਪ ਸਿੰਘ, ਸਕੱਤਰ ਸਿੰਘ, ਰਮਿੰਦਰਜੀਤ ਸਿੰਘ, ਤਰਸੇਮ ਸਿੰਘ , ਅਮਨਦੀਪ ਸਿੰਘ, ਦਲੀਪ ਸਿੰਘ, ਕਰਨੈਲ ਸਿੰਘ, ਰਾਮ ਸਿੰਘ , ਬਲਕਾਰ ਸਿੰਘ, ਮੰਨੂ ਸਿੰਘ ਆਦਿ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਡਿਵਾਈਡਰ ਤੋਂ ਬੂਟਿਆਂ ਦੀ ਕਟਾਈ ਕਰ ਰਹੇ ਮਜ਼ਦੂਰ ’ਚ ਵੱਜਾ ਟਿੱਪਰ ਅਗਲੀ ਖ਼ਬਰ ਸੱਚਾਈ, ਸਵੱਛਤਾ ਤੇ ਏਕਤਾ ਦੇ ਸੰਦੇਸ਼ ਨਾਲ ‘ਰਨ ਫਾਰ ਡੀ.ਏ.ਵੀ’ ਦਾ ਕੀਤਾ ਆਯੋਜਨ
Ad Position 24