ਮਾਣ ਭੱਤਾ ਵਰਕਰਜ਼ ਮੋਰਚਾ ਪੰਜਾਬ ਨੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
ਗੁਰਦਾਸਪੁਰ 2 ਅਕਤੂਬਰ (ਚੱਕਾਰਾਜ)-ਪੰਜਾਬ ਸਰਕਾਰ ਵਲੋਂ ਮੰਗਾਂ ਨਾ ਮੰਨਣ ਦੋ ਰੋਸ ਵਜੋਂ ਮਾਣ ਭੱਤਾ ਵਰਕਰਜ਼ ਮੋਰਚਾ ਪੰਜਾਬ ਦੇ ਸੱਦੇ ’ਤੇ ਡੈਮੋਕ੍ਰੇਟਿਕ ਆਸ਼ਾ ਵਰਕਰਜ ਤੇ ਫੈਸੀਲੀਟੇਟਰਜ਼ ਯੂਨੀਅਨ, ਡੈਮੋਕ੍ਰੇਟਿਕ ਮਿਡ ਡੇ ਮੀਲ ਵਰਕਰਜ਼ ਯੂਨੀਅਨ ਵਲੋਂ ਡਾਕਖਾਨਾ ਚੌਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ । ਜਥੇਬੰਦੀ ਵਲੋਂ 10 ਅਕਤੂਬਰ ਨੂੰ ਸੰਗਰੂਰ ਵਿਖੇ ਸਾਂਝਾ ਮੁਲਾਜ਼ਮ ਮੋਰਚੇ ਵਲੋਂ ਕੀਤੀ ਜਾ ਰੈਲੀ ਵਿਚ ਸ਼ਾਮਿਲ ਹੋਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਐ
ਐਨ.ਸੀ.ਸੀ. ਵਿਭਾਗ ਵਲੋ ਕਰਵਾਏ ਸਮਾਗਮ ਦੌਰਾਨ ਪ੍ਰਿੰ. ਵਰਿੰਦਰ ਭਾਟੀਆ ਤੇ ਹੋਰ। ਤਸਵੀਰ: ਜਤਿੰਦਰ ਕੱਦ
03-10-2026
ਗੁਰਦਾਸਪੁਰ 2 ਅਕਤੂਬਰ (ਚੱਕਾਰਾਜ)-ਪੰਜਾਬ ਸਰਕਾਰ ਵਲੋਂ ਮੰਗਾਂ ਨਾ ਮੰਨਣ ਦੋ ਰੋਸ ਵਜੋਂ ਮਾਣ ਭੱਤਾ ਵਰਕਰਜ਼ ਮੋਰਚਾ ਪੰਜਾਬ ਦੇ ਸੱਦੇ ’ਤੇ ਡੈਮੋਕ੍ਰੇਟਿਕ ਆਸ਼ਾ ਵਰਕਰਜ ਤੇ ਫੈਸੀਲੀਟੇਟਰਜ਼ ਯੂਨੀਅਨ, ਡੈਮੋਕ੍ਰੇਟਿਕ ਮਿਡ ਡੇ ਮੀਲ ਵਰਕਰਜ਼ ਯੂਨੀਅਨ ਵਲੋਂ ਡਾਕਖਾਨਾ ਚੌਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ । ਜਥੇਬੰਦੀ ਵਲੋਂ 10 ਅਕਤੂਬਰ ਨੂੰ ਸੰਗਰੂਰ ਵਿਖੇ ਸਾਂਝਾ ਮੁਲਾਜ਼ਮ ਮੋਰਚੇ ਵਲੋਂ ਕੀਤੀ ਜਾ ਰੈਲੀ ਵਿਚ ਸ਼ਾਮਿਲ ਹੋਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ਡੀ.ਐਮ.ਐਫ ਦੀ ਪ੍ਰਧਾਨ ਬਲਵਿੰਦਰ ਕੌਰ ਰਾਵਲਪਿੰਡੀ, ਬਲਵਿੰਦਰ ਕੌਰ ਅਲੀਸ਼ੇਰ, ਗੁਰਮਿੰਦਰ ਕੌਰ ਬਹਿਰਾਮਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ 8 ਸਤੰਬਰ ਨੂੰ ਮੋਹਾਲੀ ਵਿਖੇ ਵੱਡਾ ਇਕੱਠ ਕਰਕੇ ਕੀਤੇ ਰੋਸ ਪ੍ਰਦਰਸਨ ਤੋਂ ਬਾਅਦ ਪੰਜਾਬ ਸਰਕਾਰ ਵਲੋਂ 21 ਸਤੰਬਰ ਨੂੰ ਕੈਬਨਿਟ ਮੰਤਰੀਆਂ ਅਧਾਰਿਤ ਬਣੀ ਸਬ ਕਮੇਟੀ ਨਾਲ ਮੀਟਿੰਗ ਹੋਈ ਸੀ। ਜਿਸ ਵਿਚ ਮੋਰਚੇ ਵਲੋਂ ਤਨਖਾਹਾਂ ਦੁੱਗਣੀਆਂ ਕਰਨ ਦਾ ਵਾਅਦਾ ਲਾਗੂ ਕਰਨ, ਘੱਟੋ ਘੱਟ ਉਜਰਤ ਕਾਨੂੰਨ ਲਾਗੂ ਕਰਕੇ ਸਾਰੀਆਂ ਮਜ਼ਦੂਰ ਪੱਖੀ ਸਹੂਲਤਾਂ ਲਾਗੂ ਕਰਨ, ਬੀਮਾ ਯੋਜਨਾ, ਪੈਨਸ਼ਨ ਸਕੀਮ ਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਆਦਿ ਦੀ ਮੰਗ ਕੀਤੀ ਸੀ। ਪਰ ਸਰਕਾਰ ਵਲੋਂ ਉਨ੍ਹਾਂ ਮੰਗਾਂ ’ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਜਿਸ ਕਾਰਨ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਅਮਰਜੀਤ ਸ਼ਾਸਤਰੀ, ਹਰਦੀਪ ਰਾਜ, ਸੁਖਦੇਵ ਸਿੰਘ ਬਹਿਰਾਮਪੁਰ, ਮੀਰਾ ਕਾਹਨੂੰਵਾਨ, ਬਲਵਿੰਦਰ ਕੌਰ, ਬਲਵਿੰਦਰ ਕੌਰ, ਰਾਜਵਿੰਦਰ ਕੌਰ,ਅਨੀਤਾ, ਅਮਰਜੀਤ ਕੌਰ, ਮਨਜੀਤ, ਅਮਨਦੀਪ, ਰਣਜੀਤ ਨਿਸ਼ਾ, ਲਵਲੀ, ਕੁਲਜੀਤ ਕੌਰ, ਸੁਰਜੀਤ ਕੌਰ, ਸੰਕੁਤਲਾ ਅਕਵਿੰਦਰ, ਰਾਜ ਕੁਮਾਰੀ, ਸੁਖ ਰਾਣੀ, ਇਕਬਾਲ ਕੌਰ, ਨੀਲਮ ਜੋਤੀ ਨੇ ਵੀਸੰਬੋਧਨ ਕੀਤਾ।