29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਜੇ. ਕੇ. ਐਸ. ਪੀ. ਵਾਏ. ਐਮ. ਨੇ ਕਮਿਊਨਿਟੀ ਦਿਵਸ ਮਨਾਇਆ

ਗੁਰਦਾਸਪੁਰ, 28 ਸਤੰਬਰ (ਚੱਕਰਾਜਾ)-ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਦੇ ਨਿਰਦੇਸ਼ਾ ਤਹਿਤ ਚੱਲ ਰਹੀ ਜੇ. ਕੇ.

Ad Position 21
No active advertisement
ਅਜੀਤ ਡੈਸਕ 29-09-2026
ਗੁਰਦਾਸਪੁਰ, 28 ਸਤੰਬਰ (ਚੱਕਰਾਜਾ)-ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਦੇ ਨਿਰਦੇਸ਼ਾ ਤਹਿਤ ਚੱਲ ਰਹੀ ਜੇ. ਕੇ. ਐਸ. ਪੀ. ਵਾਏ. ਐਮ. ਸੰਸਥਾ ਵਲੋਂ ਰਾਮ ਸਿੰਘ ਦੱਤ ਹਾਲ ਵਿਖੇ ਕਮਿਊਨਿਟੀ ਦਿਵਸ ਮਨਾਇਆ। ਇਸ ਮੌਕੇ ਆਰਟ ਬਟਾਲਾ ਤੋਂ ਡਾ. ਸਿਮਰਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਦਾ ਸੰਸਥਾ ਵਲੋਂ ਨਿੱਘਾ ਸਵਾਗਤ ਕੀਤਾ। ਇਸ ਮੌਕੇ ਨਸ਼ੇ ਦੀ ਗ੍ਰਿਫਤ ਵਿਚ ਫਸੇ ਲੋਕਾਂ ਨੂੰ ਐਚ. ਆਈ. ਵੀ. ਤੇ ਏਡਜ਼ ਤੋਂ ਇਲਾਵਾ ਨਸ਼ਾ ਛੱਡਣ ਸੰਬੰਧੀ ਜਾਣਕਾਰੀ ਦਿੱਤੀ ਗਈ। ਵੱਖ-ਵੱਖ ਲੋਕਾਂ ਨੇ ਡਾਂਸ, ਸਾਂਗ, ਆਪਣੇ ਜੀਵਨ ਦੀ ਡਰੱਗ ਹਿਸਟਰੀ ਸਾਂਝੀ ਕੀਤੀ। ਸੰਸਥਾ ਵਲੋਂ ਇਸ ਪ੍ਰੋਗਰਾਮ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਬਲੱਡ ਸੇਵਾ ਸੁਸਾਇਟੀ ਤੋਂ ਰਜੇਸ਼ ਬੱਬੀ, ਡਾ. ਰਿਸ਼ਬਦੀਪ ਸਿੰਘ, ਆਈ. ਸੀ. ਟੀ. ਸੀ. ਸੰਧਿਆ ਕੌਂਸਲਰ ਓ. ਐਸ. ਟੀ. ਸੁਰਿੰਦਪਾਲ, ਆਰਟ ਹਰਦੀਚ ਕੌਰ ਕੌਂਸਲਰ, ਸਮਰਥ ਟੀ. ਆਈ., ਹਰਜੀਤ ਕੌਰ ਕੌਂਸਲਰ, ਹੀਰਾ, ਮਸ਼ਹੂਰ ਕਾਮੇਡੀਅਨ ਰਵੀ ਦੂਲਾ, ਸੰਜੇ ਦੱਤ ਹਾਜਰ ਸਨ। ਪ੍ਰੋਗਰਾਮ ਲਈ ਸੰਸਥਾ ਦੇ ਸਟਾਫ ਰਜਨੀ ਬਾਲਾ, ਮਨਪ੍ਰੀਤ ਸਿੰਘ, ਮਨਦੀਪ ਕੌਰ, ਹਰਪ੍ਰਭਜੀਤ ਸਿੰਘ, ਸਤਨਾਮ ਸਿੰਘ, ਰੀਤੂ ਬਾਲਾ, ਅਮਨਦੀਪ, ਨਿਸ਼ਾਨ ਸਿੰਘ, ਅਨਿਲ, ਅਨੀਤਾ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਡੁੱਡੀਪੁਰ ਵਿਖੇ ’ਮੇਰੀ ਰਸੋਈ’ ਸਕੀਮ ਤਹਿਤ’ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਅਗਲੀ ਖ਼ਬਰ ਰੈੱਡ ਕਰਾਸ ਵਲੋਂ ਆਈ.ਟੀ.ਆਈ ਵਿਖੇ ਜਾਗਰੂਕਤਾ ਕੈਂਪ ਲਗਾਇਆ
Ad Position 24