25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸ਼ਹੀਦ ਲਛਮਣ ਸਿੰਘ ਧਾਰੋਵਾਲੀ ਵਰਸਿਟੀ ਕਾਲਜ ਦੇ ਬੱਚਿਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਮਾਰੀਆਂ ਮੱਲ੍ਹਾਂ

ਕਲਾਨੌਰ, 24 ਸਤੰਬਰ (ਪੁਰੇਵਾਲ)-ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਵਿੱਦਿਆ, ਸੱਭਿਆਚਾਰਕ ਤੇ ਖੇਡਾਂ ਦੇ ਖੇਤਰ ’ਚ ਨਿਰੰਤਰ ਮੱਲਾਂ ਮਾਰ ਰਿਹਾ ਹੈ। ਜਿਸ ਤਹਿਤ ਕਾਲਜ ਪ੍ਰਿੰਸੀਪਲ ਡਾ.

Ad Position 21
No active advertisement
ਅਜੀਤ ਡੈਸਕ 25-09-2026
ਕਲਾਨੌਰ, 24 ਸਤੰਬਰ (ਪੁਰੇਵਾਲ)-ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਵਿੱਦਿਆ, ਸੱਭਿਆਚਾਰਕ ਤੇ ਖੇਡਾਂ ਦੇ ਖੇਤਰ ’ਚ ਨਿਰੰਤਰ ਮੱਲਾਂ ਮਾਰ ਰਿਹਾ ਹੈ। ਜਿਸ ਤਹਿਤ ਕਾਲਜ ਪ੍ਰਿੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਦੀ ਅਗਵਾਈ ਹੇਠ ਤੇ ਪ੍ਰੋ. ਜੁਝਾਰ ਸਿੰਘ ਬਾਜਵਾ ਦੇ ਯਤਨਾਂ ਸਦਕਾ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵਲੋਂ 2026 ’ਚ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਹਿੱਸਾ ਲੈਂਦਿਆਂ ਬਲਾਕ ਪੱਧਰ ਦੇ ਐਥਲੈਟਿਕਸ ਮੁਕਾਬਲਿਆਂ ’ਚ ਪੁਜੀਸ਼ਨਾਂ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਡਾ. ਅੱਤਰੀ ਨੇ ਦੱਸਿਆ ਕਿ ਕਾਲਜ ਵਿਦਿਆਰਥਣ ਰੇਨੂੰ ਨੇ 100 ਮੀਟਰ ਦੌੜ ਲੜਕੀਆਂ ਅੰਡਰ-21 ’ਚ ਪਹਿਲਾ ਤੇ ਹਰਪ੍ਰੀਤ ਕੌਰ ਨੇ ਦੂਜਾ ਸਥਾਨ, 100 ਮੀਟਰ ਦੌੜ ਅੰਡਰ-30 ’ਚ ਹਰਜੋਤ ਕੌਰ ਨੇ ਪਹਿਲਾ ਤੇ ਨਿੰਦਰਪਾਲ ਕੌਰ ਨੇ ਦੂਜਾ, 200 ਮੀਟਰ ਦੌੜ ਅੰਡਰ 21 ’ਚ ਬਲਵਿੰਦਰਜੀਤ ਕੌਰ ਨੇ ਪਹਿਲਾ ਤੇ ਹਰਪ੍ਰੀਤ ਕੌਰ ਨੇ ਦੂਜਾ, 200 ਮੀਟਰ ਦੌੜ ਅੰਡਰ-30 ਨਿੰਦਰਪਾਲ ਕੌਰ ਨੇ ਪਹਿਲਾ ਤੇ ਹਰਜੋਤ ਕੌਰ ਨੇ ਦੂਜਾ, 400 ਮੀਟਰ ਦੌੜ ਅੰਡਰ-21 ਬਲਵਿੰਦਰ ਕੌਰ ਨੇ ਪਹਿਲਾ ਤੇ ਸੁਖਮਨਪ੍ਰੀਤ ਕੌਰ ਨੇ ਦੂਜਾ, 400 ਮੀਟਰ ਅੰਡਰ-21 ਦੌੜ ’ਚ ਮਨਪ੍ਰੀਤ ਸਿੰਘ ਨੇ ਦੂਜਾ, ਗੋਲਾ ਸੁੱਟਣ ਲੜਕੀਆਂ ਅੰਡਰ 21 ’ਚ ਰੇਨੂੰ ਨੇ ਤੀਸਰਾ, ਨਿੰਦਰਪਾਲ ਨੇ ਅੰਡਰ-30 ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਲੰਮੀ ਛਾਲ ਅੰਡਰ-21 ਲੜਕੀਆਂ ’ਚ ਰੇਨੂੰ ਨੇ ਦੂਜਾ ਸਥਾਨ, ਗੋਲਾ ਸੁੱਟਣ ਲੜਕੀਆਂ ਅੰਡਰ-30 ਵਿਚ ਹਰਜੋਤ ਕੌਰ ਨੇ ਪਹਿਲਾ ਤੇ ਨਿੰਦਰਪਾਲ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਗੋਲਾ ਸੁੱਟਣ ’ਚ ਅੰਡਰ-30 ਲੜਕਿਆਂ ਵਿਚ ਬਲਪ੍ਰਵਾਨਜੀਤ ਸਿੰਘ ਨੇ ਪਹਿਲਾ, ਜਸ਼ਨਪ੍ਰੀਤ ਸਿੰਘ ਨੇ ਦੂਜਾ ਤੇ ਸੁਖਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ’ਚ ਵੀ ਕਾਲਜ ਦੇ ਵਿਦਿਆਰਥੀ ਵਿੱਦਿਆ ਤੇ ਖੇਡਾਂ ਦੇ ਖੇਤਰ ’ਚ ਨਿਰੰਤਰ ਪ੍ਰਾਪਤੀਆਂ ਹਾਸਲ ਕਰਨਗੇ। ਇਸ ਮੌਕੇ ਪ੍ਰੋ. ਸੁਖਵਿੰਦਰ ਕੌਰ, ਪ੍ਰੋ. ਮਨਜਿੰਦਰ ਕੌਰ, ਪ੍ਰੋ. ਰਿਧਿਮਾ ਮਹਾਜਨ ਅਤੇ ਕਾਲਜ ਕਲਰਕ ਹਰਜੰਤ ਸਿੰਘ ਤੇ ਸ਼੍ਰੀ ਸੁਨੀਲ ਕੁਮਾਰ ਵੀ ਮੌਜ਼ੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਤੋਂ ਬਾਬਾ ਬੁੱਢਾ ਜੀ ਦੇ ਸਥਾਨ ਰਮਦਾਸ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ - ਰਸੀਵਰ ਗੁਰਮੇਜ਼ ਸਿੰਘ... ਅਗਲੀ ਖ਼ਬਰ ਡਾ. ਸਰਵਣ ਸਿੰਘ ਵਲੋਂ ਡਾ. ਹਰਨੇਕ ਸਿੰਘ ਟੋਨੀ ਨੂੰ ‘ਸ੍ਰੀ ਅੰਮ੍ਰਿਤਸਰ ਸ੍ਰੋਤ’ ਪੁਸਤਕ ਭੇਟ
Ad Position 24