ਸਾਲਾਨਾ ਪਵਿੱਤਰ ਬਾਈਬਲ ਕਨਵੈਨਸ਼ਨ ਕੈਥੋਲਿਕ ਚਰਚ ਵਿਖੇ ਹੋਵੇਗੀ
ਧਾਰੀਵਾਲ, 24 ਸਤੰਬਰ (ਸਵਰਨ ਸਿੰਘ)-ਸਾਲਾਨਾ ਪਵਿੱਤਰ ਬਾਈਬਲ ਕਨਵੈਨਸ਼ਨ 30 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸੰਤਨੀ ਤਰੇਜ਼ਾਂ ਕੈਥੋਲਿਕ ਚਰਚ ਤਰੇਜਾ ਨਗਰ ਧਾਰੀਵਾਲ ਵਿਖੇ ਹੋਵੇਗੀ, ਜਿਸ ਦੀ ਅਗਵਾਈ ਮਾਨਯੋਗ ਫਾਦਰ ਬੇਸਿਲ ਅਤੇ ਉਨ੍ਹਾਂ ਦੀ ਟੀਮ ਕਰੇਗੀ। ਇਸ ਦਾ ਸਮਾਂ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ।
ਧਾਰੀਵਾਲ, 24 ਸਤੰਬਰ (ਸਵਰਨ ਸਿੰਘ)-ਸਾਲਾਨਾ ਪਵਿੱਤਰ ਬਾਈਬਲ ਕਨਵੈਨਸ਼ਨ 30 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸੰਤਨੀ ਤਰੇਜ਼ਾਂ ਕੈਥੋਲਿਕ ਚਰਚ ਤਰੇਜਾ ਨਗਰ ਧਾਰੀਵਾਲ ਵਿਖੇ ਹੋਵੇਗੀ, ਜਿਸ ਦੀ ਅਗਵਾਈ ਮਾਨਯੋਗ ਫਾਦਰ ਬੇਸਿਲ ਅਤੇ ਉਨ੍ਹਾਂ ਦੀ ਟੀਮ ਕਰੇਗੀ। ਇਸ ਦਾ ਸਮਾਂ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ। ਇਸ ਸੰਬੰਧੀ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਡੀਨ ਫਾਦਰ ਜੌਹਨ ਜਾਰਜ ਅਤੇ ਚਰਚ ਕਮੇਟੀ ਦੇ ਪ੍ਰਧਾਨ ਜੌਨ ਮਸੀਹ ਰਣੀਆਂ ਨੇ ਦਿੱਤੀ। ਇਸ ਪਵਿੱਤਰ ਬਾਈਬਲ ਕਨਵੈਨਸ਼ਨ ਦੀ ਅਗਵਾਈ ਮਾਨਯੋਗ ਫਾਦਰ ਬੇਸਿਲ ਅਤੇ ਉਨ੍ਹਾਂ ਦੀ ਟੀਮ ਦੁਆਰਾ ਕੀਤੀ ਜਾਵੇਗੀ। ਇਸ ਸਬੰਧੀ ਡੀਨ ਫਾਦਰ ਜੋਨ ਜਾਰਜ ਨੇ ਕਿਹਾ ਕਿ ਇਸ ਪਵਿੱਤਰ ਬਾਈਬਲ ਕਨਵੈਨਸ਼ਨ ਵਿਚ ਤੁਸੀਂ ਸਾਰੇ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ ਸਮੇਤ ਇਹ ਮਸੀਹ ਕਨਵੈਨਸ਼ਨ ਵਿਚ ਸ਼ਾਮਲ ਹੋ ਕੇ ਪ੍ਰਭੂ ਯਿਸੂ ਮਸੀਹ ਜੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰੋ ਤੇ ਆਪਣੇ ਜੀਵਨ ਨੂੰ ਮਸੀਹ ਯਿਸੂ ਦੀਆਂ ਸਿੱਖਿਆਵਾਂ ਅਨੁਸਾਰ ਜਿਉਣ ਦੀ ਕੋਸ਼ਿਸ਼ ਕਰੀਏ। ਸਭ ਦੇ ਨਾਲ ਪਿਆਰ ਕਰੋ ਆਪਣੇ ਨਾਲ ਨਫ਼ਰਤ ਕਰਨ ਵਾਲਿਆਂ ਨੂੰ ਮੁਆਫ਼ ਕਰਕੇ ਉਨ੍ਹਾਂ ਦੇ ਭਲੇ ਦੀ ਅਰਦਾਸ ਕਰਨੀ ਚਾਹੀਦੀ ਹੈ। ਸਾਨੂੰ ਸਭ ਨੂੰ ਸੱਚਾਈ ਦੇ ਮਾਰਗ ’ਤੇ ਚਲ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।