ਮਾਧੋਪੁਰ ਵਿਖੇ ਕਰੋੜਾਂ ਦੀ ਲਾਗਤ ਨਾਲ ਬਣਿਆ ਰੈਸਟ ਹਾਊਸ ਬਣ ਰਿਹਾ ਖੰਡਰ * ਸਫ਼ਾਈ ਵਿਵਸਥਾ ਦਾ ਨਿਕਲਿਆ ਜਨਾਜ਼ਾ
ਮਾਧੋਪੁਰ, 23 ਸਤੰਬਰ (ਮਹਿਰਾ)-ਸਿੰਜਾਈ ਵਿਭਾਗ ਵਲੋਂ ਜਨਤਾ ਦੇ ਟੈਕਸ ਦੇ ਕਰੋੜਾਂ ਰੁਪਏ ਖ਼ਰਚ ਕਰਕੇ ਮਾਧੋਪੁਰ ਵਿਖੇ ਬਣਾਇਆ ਗਿਆ ਆਧੁਨਿਕ ਰੈਸਟ ਹਾਊਸ ਅੱਜ ਵਿਭਾਗੀ ਉਦਾਸੀਨਤਾ ਤੇ ਲਾਪ੍ਰਵਾਹੀ ਕਾਰਨ ਦਿਨੋਂ-ਦਿਨ ਖੰਡਰ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ । ਰੈਸਟ ਹਾਊਸ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਚਰਮਾ ਚੁੱਕੀ ਹੈ ਤੇ ਇਹ ਕਰੋੜਾਂ ਦੀ ਇਮਾਰਤ ਹੁਣ ਚਿੱਟਾ ਹਾਥੀ ਸਾਬਤ ਹੋ ਰਹੀ ਹੈ ।
ਕਰੋੜਾਂ ਰੁਪਏ ਲਗਾ ਕੇ ਬਣਾਈ ਸਰਕਾਰੀ ਇਮਾਰਤ ਬਣੀ ‘ਚਿੱਟਾ ਹਾਥੀ’ ਮਾਧੋਪੁਰ ਵਿਖੇ ਸਿੰਜਾਈ ਵਿਭਾਗ ਦੇ ਰੈਸਟ ਹਾਊਸ ਦਾ ਪ੍ਰਸ਼ਾਸਨਿਕ ਅਣਦੇਖੀ ਕਾਰਨ ਹਾਲ ਹੋਇਆ ਮੰਦਾ। ਤਸਵੀਰ: ਮਹਿਰਾ
24-09-2026