27 ਸਤੰਬਰ ਤੋਂ 5 ਅਕਤੂਬਰ ਤੱਕ ਕਰਵਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ-ਜ਼ਿਲ੍ਹਾ ਖੇਡ ਅਫ਼ਸਰ
ਗੁਰਦਾਸਪੁਰ, 23 ਸਤੰਬਰ (ਪੰਕਜ ਸ਼ਰਮਾ)-ਸੂਬੇ ’ਚ ਖਿਡਾਰੀਆਂ ਦੀ ਹੁਨਰ ਦੀ ਸ਼ਨਾਖਤ, ਖੇਡਾਂ ਪੱਖੀ ਮਾਹੌਲ ਸਿਰਜਣ ਤੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਮੰਤਵ ਤਹਿਤ ਪੰਜਾਬ ਖੇਡਾਂ ਵਤਨ ਪੰਜਾਬ ਦੀਆਂ (ਸੀਜ਼ਨ-4) ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਖੇਡ ਅਫਸਰ ਸਿਮਰਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਟੂਰਨਾਮੈਟ 27 ਸਤੰਬਰ ਤੋਂ 5 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ।
ਜ਼
ਜ਼ਿਲ੍ਹਾ ਖੇਡ ਅਫਸਰ ਸਿਮਰਜੀਤ ਸਿੰਘ ਰੰਧਾਵਾ
24-09-2026
ਗੁਰਦਾਸਪੁਰ, 23 ਸਤੰਬਰ (ਪੰਕਜ ਸ਼ਰਮਾ)-ਸੂਬੇ ’ਚ ਖਿਡਾਰੀਆਂ ਦੀ ਹੁਨਰ ਦੀ ਸ਼ਨਾਖਤ, ਖੇਡਾਂ ਪੱਖੀ ਮਾਹੌਲ ਸਿਰਜਣ ਤੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਮੰਤਵ ਤਹਿਤ ਪੰਜਾਬ ਖੇਡਾਂ ਵਤਨ ਪੰਜਾਬ ਦੀਆਂ (ਸੀਜ਼ਨ-4) ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਖੇਡ ਅਫਸਰ ਸਿਮਰਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਟੂਰਨਾਮੈਟ 27 ਸਤੰਬਰ ਤੋਂ 5 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ। ਜਿਸ ਵਿਚ ਉਮਰ ਵਰਗ ਅੰਡਰ-14, ਅੰਡਰ-17, ਅੰਡਰ-21, ਅੰਡਰ-21-30, ਅੰਡਰ-31-40, ਅੰਡਰ-41-50, ਅੰਡਰ-51-60, ਅੰਡਰ-61-70, ਅੰਡਰ-70 ਤੋਂ ਉਪਰ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਾਫਟਬਾਲ, ਸਵੀਮਿੰਗ, ਲਾਅਨ ਟੈਨਿਸ ਦੇ ਟੂਰਨਾਮੈਂਟ 27 ਸਤੰਬਰ ਨੂੰ ਹੋਣਗੇ। ਹੈਂਡਬਾਲ ਦਾ ਟੂਰਨਾਮੈਂਟ 27 ਤੋਂ 28 ਸਤੰਬਰ ਨੂੰ ਹੋਵੇਗਾ। ਕਬੱਡੀ (ਨੈਸ਼ਨਲ ਸਟਾਈਲ), ਕਬੱਡੀ (ਸਕਰਲ ਸਟਾਈਲ) ਦੇ ਟੂਰਨਾਮੈਂਟ 27 ਤੋਂ 29 ਸਤੰਬਰ ਤੱਕ ਹੋਣਗੇ। ਫੁੱਟਬਾਲ, ਐਥਲੈਟਿਕਸ, ਟੈਨਿਸ ਬਾਲ ਕ੍ਰਿਕਟ ਤੇ ਬੈਡਮਿੰਟਨ ਦੇ ਟੂਰਨਾਮੈਂਟ 27 ਤੋਂ 30 ਸਤੰਬਰ ਤੱਕ ਹੋਣਗੇ। ਹਾਕੀ ਦਾ ਟੂਰਨਾਮੈਂਟ 28 ਤੋਂ 30 ਸਤੰਬਰ ਤੱਕ ਹੋਣਗੇ। ਟੇਬਲ ਟੈਨਿਸ ਦਾ ਟੂਰਨਾਮੈਂਟ 1 ਅਕਤੂਬਰ ਤੱਕ ਹੋਣਗੇ। ਜੂਡੋ, ਵੇਟ ਲਿਫਟਿੰਗ, ਪਾਵਰ ਲਿਫਟਿੰਗ ਅਤੇ ਸ਼ੂਟਿੰਗ ਦੇ ਟੂਰਨਾਮੈਂਟ 3 ਤੋਂ 4 ਅਕਤੂਬਰ ਤੱਕ ਹੋਣਗੇ। ਬਾਕਸਿੰਗ, ਖੋਹ-ਖੋਹ, ਗੱਤਕਾ, ਕਿੱਕ ਬਾਕਸਿੰਗ, ਬਾਸਕਿਟਬਾਲ, ਰੈਸਲਿੰਗ ਤੇ ਵਾਲੀਬਾਲ (ਸ਼ੂਟਿੰਗ) ਦੇ ਟੂਰਨਾਮੈਂਟ 3 ਅਕਤੂਬਰ ਤੋਂ 5 ਅਕਤੂਬਰ ਤੱਕ ਹੋਣਗੇ। ਉਨ੍ਹਾਂ ਦੱਸਿਆ ਕਿ ਫੈਂਸਿੰਗ, ਰੋਲਰ ਸਕੇਟਿੰਗ, ਆਰਚਰੀ, ਨੈਟਬਾਲ, ਚੈੱਸ ਦੇ ਟੂਰਨਾਮੈਂਟ 4 ਅਕਤੂਬਰ ਤੋਂ 5 ਅਕਤੂਬਰ ਤੱਕ ਹੋਣਗੇ।