ਭਾਈ ਘਨੱਈਆ ਜੀ ਦਾ ਜਨਮ ਦਿਹਾੜਾ ਮਨਾਇਆ
ਮਾਧੋਪੁਰ, 22 ਸਤੰਬਰ (ਮਹਿਰਾ)-ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਵਲੋਂ ਭਾਈ ਘਨੱਈਆ ਜੀ ਦਾ ਜਨਮ ਦਿਹਾੜਾ ਸਫਾਈ ਅਭਿਆਨ ਦੇ ਤੌਰ ’ਤੇ ਮਨਾਇਆ ਗਿਆ । ਸੁਸਾਇਟੀ ਦੇ ਚੇਅਰਮੈਨ ਡਾ: ਸੁਖਦੇਵ ਸਿੰਘ ਬੱਲਾ ਤੇ ਪ੍ਰਧਾਨ ਭਾਈ ਮੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਬੜੋਈ ਨਿਚਲੀ ਵਿਖੇ ਸਫਾਈ ਕਰਕੇ ਮਨਾਇਆ ਗਿਆ।
ਭ
ਭਾਈ ਘਨੱਈਆ ਜੀ ਦਾ ਜਨਮ ਦਿਨ ਮਨਾਉਂਦੇ ਹੋਏ ਸੁਸਾਇਟੀ ਦੇ ਆਗੂ । ਤਸਵੀਰ: ਮਹਿਰਾ
23-09-2026
ਮਾਧੋਪੁਰ, 22 ਸਤੰਬਰ (ਮਹਿਰਾ)-ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਵਲੋਂ ਭਾਈ ਘਨੱਈਆ ਜੀ ਦਾ ਜਨਮ ਦਿਹਾੜਾ ਸਫਾਈ ਅਭਿਆਨ ਦੇ ਤੌਰ ’ਤੇ ਮਨਾਇਆ ਗਿਆ । ਸੁਸਾਇਟੀ ਦੇ ਚੇਅਰਮੈਨ ਡਾ: ਸੁਖਦੇਵ ਸਿੰਘ ਬੱਲਾ ਤੇ ਪ੍ਰਧਾਨ ਭਾਈ ਮੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਬੜੋਈ ਨਿਚਲੀ ਵਿਖੇ ਸਫਾਈ ਕਰਕੇ ਮਨਾਇਆ ਗਿਆ। ਭਾਈ ਘਨੱਈਆ ਜੀ ਦਾ ਜਨਮ 20 ਸਤੰਬਰ 1648 ਈ: ਨੂੰ ਮਾਤਾ ਸੁੰਦਰੀ ਤੇ ਪਿਤਾ ਨੱਥੂ ਰਾਮ ਜੀ ਦੇ ਘਰ ਪਿੰਡ ਸੋਦਰਾ ਜ਼ਿਲ੍ਹਾ ਵਜ਼ੀਰਾਬਾਦ (ਪਾਕਿਸਤਾਨ) ਵਿਖੇ ਇਕ ਖੱਤਰੀ ਪਰਿਵਾਰ ਵਿਚ ਹੋਇਆ । ਪਿਤਾ ਵੱਡੇ ਵਪਾਰੀ ਸਨ, ਜੋ ਸ਼ਾਹੀ ਫੌਜਾਂ ਨੂੰ ਰਸਦ ਪਾਣੀ ਸਪਲਾਈ ਕਰਦੇ ਸਨ । ਉਨ੍ਹਾਂ ਦੀ ਮਾਤਾ ਹਮੇਸ਼ਾਂ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਸਨ, ਭਾਈ ਘਨੱਈਆ ਜੀ ਵੀ ਆਪਣੀ ਮਾਤਾ ਜੀ ਤੋਂ ਸਿੱਖਿਆ ਲੈ ਕੇ ਲੋਕ ਸੇਵਾ ਵਿਚ ਜੁੱਟ ਗਏ, ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪ੍ਰੇਰਨਾ ਸਦਕਾ ਗੁਰੂ ਘਰ ਦੇ ਸ਼ਰਧਾਲੂ ਬਣ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੰਗਾਂ-ਯੁੱਧਾਂ ਵਿਚ ਆਪਣੇ ਅਤੇ ਦੁਸ਼ਮਣਾਂ ਦੇ ਜ਼ਖਮੀ ਸਿਪਾਹੀਆਂ ਨੂੰ ਪਾਣੀ ਪਿਲਾਉਂਦੇ ਤੇ ਮਲਮਪੱਟੀ ਵੀ ਕਰਦੇ । ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਹੀ ਸੁਸਾਇਟੀ ਲੋਕ ਭਲਾਈ ਦੇ ਕੰਮ ਕਰ ਰਹੀ ਹੈ । ਜਿਸ ’ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ, ਗੁਰਮਤਿ ਸਮਾਗਮ ਕਰਵਾਉਣੇ, ਅੰਮ੍ਰਿਤ ਸੰਚਾਰ ਕਰਵਾਉਣੇ, ਬੱਚਿਆਂ ਨੂੰ ਗੁਰਮਤਿ, ਗਤਕਾ, ਸੰਗੀਤ ਤੇ ਸ਼ੁੱਧ ਗੁਰਬਾਣੀ ਪੜ੍ਹਨੀ, ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦੇਣਾ, ਮੈਡੀਕਲ ਕੈਂਪ ਲਗਾਉਣੇ, ਗਰੀਬ ਲੜਕੀਆਂ ਦੇ ਵਿਆਹ ਕਰਵਾਉਣੇ ਆਦਿ । ਸੁਸਾਇਟੀ ਵਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਆਲੇ ਦੁਆਲੇ ਨੂੰ ਸਾਫ ਰੱਖਿਆ ਜਾਵੇ । ਇਸ ਮੌਕੇ ਪ੍ਰਿੰਸੀਪਲ ਜਸਵੀਰ ਸਿੰਘ, ਅਮਨਦੀਪ ਸਿੰਘ ਮੈਂਬਰ ਪੰਚਾਇਤ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਮੈਂਬਰ ਹਾਜ਼ਰ ਸਨ । ਸੁਸਾਇਟੀ ਵਲੋਂ ਹਰ ਸਾਲ ਫ਼ਲਦਾਰ ਬੂਟਿਆਂ ਦਾ ਲੰਗਰ ਵੀ ਲਗਾਇਆ ਜਾਂਦਾ ਹੈ ।