ਸ਼ਹਿਰੀ ਅਕਾਲੀ ਪ੍ਰਧਾਨ ਅਮਨਬੀਰ ਸਿੰਘ ਗੋਰਾਇਆ ਗੁ . ਸਤਿਕਰਤਾਰੀਆਂ ਤੇ ਮੰਦਿਰ ਕਾਲੀ ਦਵਾਰਾ ਵਿਖੇ ਹੋਏ ਨਤਮਸਤਕ
ਬਟਾਲਾ, 22 ਸਤੰਬਰ (ਸਤਿੰਦਰ ਸਿੰਘ)- ਸ਼ਹਿਰੀ ਅਕਾਲੀ ਦਲ ਪ੍ਰਧਾਨ ਬਣਨ ਤੋਂ ਬਾਅਦ ਅਮਨਬੀਰ ਸਿੰਘ ਗੁਰਾਇਆ ਵਲੋਂ ਆਪਣੋੇ ਸਾਥੀਆਂ ਤੇ ਵਰਕਰਾਂ ਸਮੇਤ ਗੁਰਦੁਆਰਾ ਸਤਕਰਤਾਰੀਆਂ ਤੇ ਮੰਦਿਰ ਕਾਲੀ ਦਵਾਰਾ ਵਿਖੇ ਨਸਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਹਲਕਾ ਇੰਚਾਰਜ ਨਰੇਸ਼ ਮਹਾਜਨ ਵੀ ਨਾਲ ਸਨ।
ਬਟਾਲਾ, 22 ਸਤੰਬਰ (ਸਤਿੰਦਰ ਸਿੰਘ)- ਸ਼ਹਿਰੀ ਅਕਾਲੀ ਦਲ ਪ੍ਰਧਾਨ ਬਣਨ ਤੋਂ ਬਾਅਦ ਅਮਨਬੀਰ ਸਿੰਘ ਗੁਰਾਇਆ ਵਲੋਂ ਆਪਣੋੇ ਸਾਥੀਆਂ ਤੇ ਵਰਕਰਾਂ ਸਮੇਤ ਗੁਰਦੁਆਰਾ ਸਤਕਰਤਾਰੀਆਂ ਤੇ ਮੰਦਿਰ ਕਾਲੀ ਦਵਾਰਾ ਵਿਖੇ ਨਸਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਹਲਕਾ ਇੰਚਾਰਜ ਨਰੇਸ਼ ਮਹਾਜਨ ਵੀ ਨਾਲ ਸਨ। ਪ੍ਰਧਾਨ ਅਮਨਬੀਰ ਸਿੰਘ ਨੇ ਕਿਹਾ ਕਿ ਵਿਚਾਰਧਾਰਾ ਦੀ ਲੜਾਈ ਹੋਣੀ ਚਾਹੀਦੀ ਹੈ ਨਾ ਕਿ ਨਿੱਜੀ ਸਮਾਜ ਨੂੰ ਉੱਚਾ ਚੁੱਕਣ ਦੀ, ਹਰ ਵਰਗ ਦੇ ਲੋਕਾਂ ਨੂੰ ਬਿਨ੍ਹਾਂ ਕਿਸੇ ਡਰ ਤੋਂ ਆਪਣਾ ਜੀਵਨ ਖੁਸ਼ਹਾਲੀ ਨਾਲ ਬਸਰ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਕਰਨ ਲਈ ਰੈਲੀਆਂ ਕਰਨ ਦੀ ਬਜਾਏ ਕਾਨੂੰਨ ਨੂੰ ਸਖਤ ਕਰਨਾ ਚਾਹੀਦਾ ਹੈ ਤੇ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਇਸ ਮੌਕੇ ਹਲਕਾ ਇੰਚਾਰਜ ਨਰੇਸ਼ ਮਹਾਜਨ ਨੇ ਕਿਹਾ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਦੇ ਹਾਲਤ ਐਨੇ ਬੱਦ ਤੋਂ ਬੱਦਤਰ ਹੋ ਚੁੰਕੇ ਹਨ ਕਿ ਅੱਤਵਾਦ ਖਤਮ ਕਰਨ ਵਾਲੀ ਪੰਜਾਬ ਪੁਲਿਸ ’ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਇਸ ਨਿਯੁਕਤੀ ’ਤੇ ਬੱਬੇਹਾਲੀ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਮੈਂਬਰ ਗੁਰਨਾਮ ਸਿੰਘ ਜੱਸਲ,, ਸਾਬਕਾ ਕੌਂਸਲਰ ਸ਼ਮਸੇਰ ਸਿੰਘ, ਅਸ਼ੋਕ ਬੱਬਰ, ਆਸ਼ੂ ਉੱਪਲ, ਰਜਤ ਮਹਾਜਨ, ਮਾਰਸ਼ਲ ਭਾਰਦਵਾਜ ਆਦਿ ਹਾਜ਼ਰ ਸਨ।