ਪੱਤਰਕਾਰ ਜੇਮਸ ਨਾਹਰ ਨਮਿਤ ਸ਼ਰਧਾਂਜ਼ਲੀ ਸਮਾਗਮ
ਧਾਰੀਵਾਲ, 22 ਸਤੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕੀ ਸੰਤਨੀ ਤਰੇਜਾ ਕੈਥੋਲਿਕ ਚਰਚ ਤਰੀਜਾ ਨਗਰ ਵਿਖੇ ਪੱਤਰਕਾਰ ਜੇਮਸ ਨਾਹਰ ਨਮਿਤ ਸਰਧਾਜ਼ਲੀ ਸਮਾਗਮ ਹੋਇਆ, ਜਿਸ ਵਿਚ ਫਾਦਰ ਜੌਹਨ ਜੌਰਜ ਨੇ ਪਵਿੱਤਰ ਬਾਈਬਲ ਦੇ ਪ੍ਰਵਚਨਾਂ ਨਾਲ ਜੀਵਨ ਤੇ ਮੌਤ ਦੇ ਵਿਖਿਆਨ ’ਤੇ ਰੌਸ਼ਨੀ ਪਾਈ। ਇਸ ਮੌਕੇ ਪੱਤਰਕਾਰ ਜੇਮਸ ਨਾਹਰ ਦੀ ਆਤਮਿਕ ਸ਼ਾਂਤੀ ਲਈ ਪ੍ਰਾਥਨਾ ਕੀਤੀ ਗਈ।
ਧਾਰੀਵਾਲ, 22 ਸਤੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕੀ ਸੰਤਨੀ ਤਰੇਜਾ ਕੈਥੋਲਿਕ ਚਰਚ ਤਰੀਜਾ ਨਗਰ ਵਿਖੇ ਪੱਤਰਕਾਰ ਜੇਮਸ ਨਾਹਰ ਨਮਿਤ ਸਰਧਾਜ਼ਲੀ ਸਮਾਗਮ ਹੋਇਆ, ਜਿਸ ਵਿਚ ਫਾਦਰ ਜੌਹਨ ਜੌਰਜ ਨੇ ਪਵਿੱਤਰ ਬਾਈਬਲ ਦੇ ਪ੍ਰਵਚਨਾਂ ਨਾਲ ਜੀਵਨ ਤੇ ਮੌਤ ਦੇ ਵਿਖਿਆਨ ’ਤੇ ਰੌਸ਼ਨੀ ਪਾਈ। ਇਸ ਮੌਕੇ ਪੱਤਰਕਾਰ ਜੇਮਸ ਨਾਹਰ ਦੀ ਆਤਮਿਕ ਸ਼ਾਂਤੀ ਲਈ ਪ੍ਰਾਥਨਾ ਕੀਤੀ ਗਈ। ਸਰਧਾਂਜ਼ਲੀ ਸਮਾਗਮ ’ਚ ਡਾ. ਕਮਲ ਕਾਹਲੋਂ, ਤਰਸੇਮ ਸਹੋਤਾ ਸਾਬਕਾ ਚੇਅਰਮੈਨ, ਆਰਿਫ ਚੌਹਾਨ, ਸੋਨੂੰ ਜਾਫਰ, ਪਾਸਟਰ ਕੇ.ਸੀ. ਥੋਮਸ, ਡਾ. ਸੁਭਾਸ਼, ਪ੍ਰਫੈਸਰ ਇਮੈਨੂੰਏਲ ਨਾਹਰ ਸਾਬਕਾ ਚੇਅਰਮੇਨ, ਰਾਕੇਸ਼ ਵਿਲਿਅਮ ਲੈਟੀ ਕਮਿਸ਼ਨ ਮੈਂਬਰ, ਸਾਬਕਾ ਚੇਅਰਮੈਨ ਜੇਮਸ ਜੌਹਲ ਨੰਗਲ, ਸਾਬਕਾ ਕੌਂਸਲਰ ਇੰਦਰੀਆਸ ਹੰਸ, ਪਾਸਟਰ ਪਤਰਸ ਮੱਟੂ ਆਦਿ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੱਤਰਕਾਰ ਜੇਮਸ ਨਾਹਰ ਵਲੋਂ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਉਸਨੇ ਆਪਣੇ ਕਲਮ ਨਾਲ ਚੰਗੀ ਤਰ੍ਹਾਂ ਸਮਾਜ ਦੀ ਆਵਾਜ਼ ਨੂੰ ਸਰਕਾਰ ਅਤੇ ਲੋਕਾਂ ਤੱਕ ਪਹੁੰਚਾਇਆ, ਜਿਸ ਦੇ ਸੰਸਾਰ ਤੋਂ ਚਲੇ ਜਾਣ ਨਾਲ ਨਾ ਕੇਵਲ ਪਰਿਵਾਰ ਨੂੰ ਬਲਕਿ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ‘ਆਪ’ ਆਗੂ ਮਨਿੰਦਰਪਾਲ ਸਿੰਘ ਘੁੰਮਣ, ਵਾਰਿਸ ਮਸੀਹ ਰਹੀਮਾਬਾਦ, ਬਲਾਕ ਕਾਗਰਸ ਪ੍ਰਧਾਨ ਗੁਰਨਾਮ ਸਿੰਘ ਜਫ਼ਰਵਾਲ, ਸਮਾਜ ਸੇਵਕ ਦਲਬੀਰ ਸਿੰਘ ਚਾਹਲ, ਜਗਦੀਸ਼ ਰਾਜ, ਸੋਨੂੰ ਰੰਧਾਵਾ, ਲੱਕੀ ਨਾਹਰ, ਗੁਰਪ੍ਰਤਾਪ ਸਿੰਘ ਕਾਹਲੋਂ ਵਡਾਲਾ ਬਾਂਗਰ, ਰਵੀ ਭਗਤ, ਸੋਹਨ ਮਲਿਕ, ਐਡਵੋਕੇਟ ਕਮਲ ਖੋਖਰ, ਅਸ਼ਵਨੀ ਫੱਜੂਪੁਰ, ਰਿਟਾ. ਡੀ.ਐਸ.ਪੀ. ਪ੍ਰਭੂ ਦਾਸ, ਰਿਟਾ. ਪ੍ਰਿੰਸੀਪਲ ਮੁਖਤਾਰ ਮਸੀਹ, ਡਾ. ਜੀ.ਐਸ. ਕਾਹਲੋਂ, ਵਾਰਿਸ ਮਸੀਹ, ਇੰਦਰਜੀਤ, ਰਾਜੇਸ ਪੰਡਿਤ, ਪ੍ਰੈਸ ਯੂਨੀਅਨ ਪ੍ਰਧਾਨ ਰਮੇਸ਼ ਨੰਦਾ, ਫਿਲਿਪ ਵਿਲਿਅਮ, ਡਾ. ਯੂਸਫ, ਸੇਥ ਮਸੀਹ, ਵਿਲਸਨ ਮਸੀਹ ਬਿੱਲਾ, ਸੱਤਪਾਲ ਜੇ.ਈ., ਐਡਵੋਕੇਟ ਪ੍ਰਵੀਨ, ਡਾ. ਨਿਰਮਲ, ਬਸੀਰ ਮਸੀਹ ਮਸਤਕੋਟ, ਰਾਜੇਸ਼ ਖੋਖਰ ਆਦਿ ਹਾਜ਼ਰ ਸਨ।