ਪ੍ਰਧਾਨ ਭੋਮਾ ਵਲੋਂ ਵਿਆਹ ਪੁਰਬ ਮੌਕੇ 17-18 ਸਤੰਬਰ ਤੱਕ ਸ਼ਰਾਬ ਦੇ ਠੇਕੇ, ਮੀਟ, ਪਾਨ-ਬੀੜੀਆਂ ਦੀਆਂ ਦੁਕਾਨਾਂ ਬੰਦ ਰੱਖਣ ਅਤੇ ਬਟਾਲਾ ਨੂੰ ਪਵਿੱਤਰ ਨਗਰੀ ਦਾ ਦਰਜਾ ਦੇਣ ਦੀ ਮੰਗ
ਬਟਾਲਾ, 16 ਸਤੰਬਰ (ਸਤਿੰਦਰ ਸਿੰਘ)-ਬਟਾਲਾ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮਾਗਮ ’ਤੇ 17 ਤੇ 18 ਸਤਬੰਰ ਤੱਕ ਸ਼ਰਾਬ ਦੇ ਸਾਰੇ ਠੇਕੇ, ਮੀਟ-ਮੱਛੀ, ਪਾਨ-ਬੀੜੀਆਂ ਦੀਆਂ ਸਾਰੀਆਂ ਦੁਕਾਨਾਂ ਬਿਲਕੁਲ ਬੰਦ ਰੱਖਣ ਅਤੇ ਬਟਾਲਾ ਨੂੰ ਪਵਿੱਤਰ ਨਗਰੀ ਦਾ ਦਰਜਾ ਦੇਣ ਦੀ ਮੰਗ ਪ੍ਰਧਾਨ ਭੋਮਾ, ਪ੍ਰਧਾਨ ਰਣਜੀਤ ਸਿੰਘ ਭੋਮਾ ਸਮਾਜ ਸੁਧਾਰ ਸੰਸਥਾ ਪੰਜਾਬ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਕੀਤੀ ਗਈ। ਉਨ੍ਹਾਂ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਜ਼ਰੂਰੀ ਅਪੀਲ ਕੀਤੀ ਕਿ ਵਿਆਹ ਪੁਰਬ ਮੌਕੇ ਇਹ ਦੁਕਾਨਾਂ ਪੱਕੇ ਤੌਰ ’ਤੇ ਬੰਦ ਰੱਖੀਆਂ ਜਾਣ ਕਿਉਂਕਿ ਵੱਖ - ਵੱਖ ਦੇਸ਼ਾਂ ਤੋਂ ਵਿਦੇਸ਼ੀ ਨਾਨਕ ਨਾਮ ਲੇਵਾ ਸੰਗਤਾਂ ਲੱਖਾਂ ਦੀ ਗਿਣਤੀ ’ਚ ਨਗਰ ਕੀਰਤਨ ਵਿਚ ਦਰਸ਼ਨ ਕਰਨ ਲਈ ਵੱਡੀ ਪੱਧਰ ’ਤੇ ਨਤਮਸਤਕ ਹੁੰਦੀਆਂ ਹਨ।
ਪ
ਪ੍ਰਧਾਨ ਰਣਜੀਤ ਸਿੰਘ ਭੋਮਾ ਆਪਣੇ ਸਾਥੀ ਨਾਲ। ਅਜੀਤ ਤਸਵੀਰ
17-09-2026
ਬਟਾਲਾ, 16 ਸਤੰਬਰ (ਸਤਿੰਦਰ ਸਿੰਘ)-ਬਟਾਲਾ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮਾਗਮ ’ਤੇ 17 ਤੇ 18 ਸਤਬੰਰ ਤੱਕ ਸ਼ਰਾਬ ਦੇ ਸਾਰੇ ਠੇਕੇ, ਮੀਟ-ਮੱਛੀ, ਪਾਨ-ਬੀੜੀਆਂ ਦੀਆਂ ਸਾਰੀਆਂ ਦੁਕਾਨਾਂ ਬਿਲਕੁਲ ਬੰਦ ਰੱਖਣ ਅਤੇ ਬਟਾਲਾ ਨੂੰ ਪਵਿੱਤਰ ਨਗਰੀ ਦਾ ਦਰਜਾ ਦੇਣ ਦੀ ਮੰਗ ਪ੍ਰਧਾਨ ਭੋਮਾ, ਪ੍ਰਧਾਨ ਰਣਜੀਤ ਸਿੰਘ ਭੋਮਾ ਸਮਾਜ ਸੁਧਾਰ ਸੰਸਥਾ ਪੰਜਾਬ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਕੀਤੀ ਗਈ। ਉਨ੍ਹਾਂ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਜ਼ਰੂਰੀ ਅਪੀਲ ਕੀਤੀ ਕਿ ਵਿਆਹ ਪੁਰਬ ਮੌਕੇ ਇਹ ਦੁਕਾਨਾਂ ਪੱਕੇ ਤੌਰ ’ਤੇ ਬੰਦ ਰੱਖੀਆਂ ਜਾਣ ਕਿਉਂਕਿ ਵੱਖ - ਵੱਖ ਦੇਸ਼ਾਂ ਤੋਂ ਵਿਦੇਸ਼ੀ ਨਾਨਕ ਨਾਮ ਲੇਵਾ ਸੰਗਤਾਂ ਲੱਖਾਂ ਦੀ ਗਿਣਤੀ ’ਚ ਨਗਰ ਕੀਰਤਨ ਵਿਚ ਦਰਸ਼ਨ ਕਰਨ ਲਈ ਵੱਡੀ ਪੱਧਰ ’ਤੇ ਨਤਮਸਤਕ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਨੂੰ ਨਵੀਂ ਪ੍ਰੀਮਿਕਸ ਪਾਕੇ ਬਣਾਇਆ ਜਾਵੇ ਅਤੇ ਉਨ੍ਹਾਂ ਮੰਗ ਕੀਤੀ ਕਿ ਬਟਾਲਾ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਪਹਿਲ ਦੇ ਅਧਾਰ ’ਤੇ ਦਿੱਤਾ ਜਾਵੇ। ਇਸ ਮੌਕੇ ਕਲਾਕਾਰ ਹਰਪਾਲ ਸਿੰਘ ਠੱਠਾ ਵਾਲਾ, ਬਾਬਾ ਰਿੰਕੂ ਬਟਾਲਾ, ਸੂਬੇਦਾਰ ਗੁਰਿੰਦਰ ਸਿੰਘ ਕਾਹਲੋਂ ਸਰਵਾਲੀ, ਸਰਬਜੀਤ ਸਿੰਘ ਰਾਜੂ ਫੈਜਪੁਰ ਬਟਾਲਾ ਆਦਿ ਹਾਜ਼ਰ ਸਨ।