ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਦੜੇਵਾਲੀ 66 ਕੇ.ਵੀ. ਗ੍ਰਿਡ ਲਗਾਉਣ ਨੂੰ ਲੈ ਕੇ ਬਿਜਲੀ ਬੋਰਡ ਅਧਿਆਰੀਆਂ ਨਾਲ ਮੀਟਿੰਗ
ਘੁਮਾਣ, 16 ਸਤੰਬਰ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੱਲੋਂ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਘੁਮਾਣ ਵਿਖੇ ਵਿਸ਼ੇਸ਼ ਮੀਟਿੰਗ ਕੀਤੀ । ਇਸ ਮੀਟਿੰਗ ਵਿਚ ਬਿਜਲੀ ਬੋਰਡ ਦੇ ਐਸ.
ਘੁਮਾਣ, 16 ਸਤੰਬਰ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੱਲੋਂ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਘੁਮਾਣ ਵਿਖੇ ਵਿਸ਼ੇਸ਼ ਮੀਟਿੰਗ ਕੀਤੀ । ਇਸ ਮੀਟਿੰਗ ਵਿਚ ਬਿਜਲੀ ਬੋਰਡ ਦੇ ਐਸ.ਈ. ਅਮਿਤ ਕੁਮਾਰ ਗੁਰਦਾਸਪੁਰ, ਐਕਸੀਅਨ ਹਰਸ਼ ਸ਼ਰਮਾ ਬਟਾਲਾ, ਐਕਸੀਜਨ ਜਗਜੋਤ ਸਿੰਘ ਕਾਦੀਆਂ, ਐਸ.ਡੀ.ਓ. ਮਹਿੰਦਰਪਾਲ ਸਿੰਘ ਘੁਮਾਣ, ਐਸ.ਡੀ.ਓ ਵਿਮਲ ਕੁਮਾਰ ਪੰਜ ਗਰਾਈਆਂ, ਐਸ.ਡੀ.ਓ. ਕੁਲਬੀਰ ਸਿੰਘ ਉਮਰਪੁਰਾ ਬਟਾਲਾ ਮੀਟਿੰਗ ਦੌਰਾਨ ਸ਼ਾਮਿਲ ਹੋਏ। ਇਸ ਮੌਕੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਵੱਡੀ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ 600 ਯੂਨਿਟ ਬਿਜਲੀ ਹਰ ਵਰਗ ਨੂੰ ਮੁਆਫ ਕੀਤੀ ਗਈ ਹੈ। ਇਸ ਦੇ ਨਾਲ-ਨਾਲ ਕਿਸਾਨਾਂ ਨੂੰ ਦਿਨ ਵੇਲੇ ਮੋਟਰਾਂ ਦੀ ਅੱਠ ਘੰਟੇ ਨਿਰਵਿਘਨ ਸਪਲਾਈ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਘੁਮਾਣ ਤੇ ਆਸ-ਪਾਸ ਪਿੰਡਾਂ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਕਿ ਘੁਮਾਣ ਵਿਖੇ 66 ਕੇ.ਵੀ ਗ੍ਰਿਡ ਜੋ ਕਿ ਓਵਰਲੋਡ ਚੱਲ ਰਿਹਾ ਜਿਸ ਕਰਕੇ ਨਵਾਂ ਗ੍ਰਿਡ ਲਗਾਇਆ ਜਾਵੇ ਜਿਸ ਨੂੰ ਲੈ ਕੇ ਦੜੇਵਾਲੀ ਵਿਖੇ ਨਵਾਂ ਸ਼ਹਿਰ ਕੇ.ਵੀ ਗ੍ਰਿਡ ਲਾਾਉਣ ਦਾ ਫੈਸਲਾ ਕੀਤਾ ਹੈ । ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਵਲੋਂ ਦੋ ਏਕੜ ਜਮੀਨ ਮੁਹਈਆ ਕਰਵਾ ਦਿੱਤੀ ਗਈ ਹੈ । ਇਸ ਪ੍ਰੋਜੈਕਟ ਨੂੰ ਲੈ ਕੇ ਸਾਰੀ ਫਾਈਲ ਮੁੱਖ ਮੰਤਰੀ ਪੰਜਾਬ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਪੁੱਜਦੀਕੀ ਕਰ ਦਿੱਤੀ ਗਈ ਹੈ। ਇਸ ਮੌਕੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਸਮੇਤ ਸਮੁੱਚੇ ਪਹੁੰਚੇ ਬਿਜਲੀ ਬੋਰਡ ਦੇ ਵਿੱਚ ਅਧਿਕਾਰੀਆਂ ਨੇ ਸ਼੍ਰੀ ਨਾਮ ਦੇ ਦਰਬਾਰ ਵਿੱਚ ਮੱਥਾ ਟੇਕਿਆ। ਇਸ ਮੌਕੇ ਸ੍ਰੀ ਨਾਮਦੇਵ ਦਰਬਾਰ ਕਮੇਟੀ ਦੇ ਸਕੱਤਰ ਸੁਖਜਿੰਦਰ ਸਿੰਘ ਲਾਲੀ ਸਮੇਤ ਹੋਰ ਪ੍ਰਬੰਧਕਾਂ ਵਲੋਂ ਸਾਰਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਸਾਹਬੀ ਘੁਮਾਣ, ਮੈਨੇਜਰ ਗੁਰਤਾਰ ਸਿੰਘ ਡੇਜੀ ਭਾਮ, ਨੀਲਮ ਘੁਮਾਣ ਪ੍ਰਧਾਨ ਮਹਿਲਾ ਵਿੰਗ, ਹਰਮਨ ਕੌਰ ਘੁਮਾਣ, ਜੱਸਾ ਸਿੰਘ ਸਾਬਕਾ ਸਰਪੰਚ ਭਾਮ, ਸਰਵਣ ਸਿੰਘ ਭਾਮ, ਨਿਰਵੈਰ ਸਿੰਘ ਸਰਪੰਚ ਦੱੜੇਵਾਲੀ, ਗੁਰਬਚਨ ਸਿੰਘ ਨੰਬਰਦਾਰ, ਕਿਰਪਾਲ ਸਿੰਘ ਭਾਮ, ਜੋਗਿੰਦਰ ਸਿੰਘ ਭਾਮ, ਡਾਕਟਰ ਖਾਨ, ਮਿਆਂ, ਪਰਵੇਜ਼ ਖਾਨ ਦੱੜੇਵਾਲੀ, ਗੁਰਦੇਵ ਸਿੰਘ ਖੱਖ ਨੰਗਲ, ਹਰਵਿੰਦਰ ਸਿੰਘ ਪੇਜੋਚੱਕ, ਗੁਰਨਾਮ ਸਿੰਘ ਲੱਕੀ ਆਦਿ ਹਾਜ਼ਰ ਸਨ ।