17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

700 ਬੱਚੇ ਦੇਣਗੇ ਅੰਬੇਡਕਰ ਪ੍ਰਤੀਯੋਗਤਾ 2026 ਦੀ ਪ੍ਰੀਖਿਆ

ਤਾਰਾਗੜ੍ਹ, 14 ਸਤੰਬਰ (ਸੋਹਨ ਲਾਲ)-ਡਾਕਟਰ ਬੀ. ਆਰ.

Ad Position 21
No active advertisement
ਅਜੀਤ ਡੈਸਕ 15-09-2026
ਤਾਰਾਗੜ੍ਹ, 14 ਸਤੰਬਰ (ਸੋਹਨ ਲਾਲ)-ਡਾਕਟਰ ਬੀ.ਆਰ. ਅੰਬੇਡਕਰ ਵੈਲਫੇਅਰ ਚੇਤਨਾ ਮੰਚ ਤਾਰਾਗੜ੍ਹ ਵਲੋਂ ਕਰਵਾਈ ਜਾ ਰਹੀ ਅੰਬੇਡਕਰ ਪ੍ਰਤੀਯੋਗਤਾ 2026 ਸਬੰਧੀ ਮਾਤਾ ਸਾਵਿਤਰੀ ਬਾਈ ਫੂਲੇ ਪਬਲਿਕ ਲਾਇਬ੍ਰੇਰੀ ਬਕਨੌਰ ਵਿਖੇ ਮੰਚ ਦੀ ਮੀਟਿੰਗ ਪ੍ਰਧਾਨ ਸੋਹਣ ਲਾਲ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ’ਚ ਵੱਖ-ਵੱਖ ਪਿੰਡਾਂ ਤੋਂ ਮੰਚ ਦੇ ਮੈਂਬਰਾਂ ਤੇ ਸਹਿਯੋਗੀਆਂ ਨੇ ਸ਼ਮੂਲੀਅਤ ਕੀਤੀ । ਮੀਟਿੰਗ ਦੌਰਾਨ ਅੰਬੇਡਕਰ ਪ੍ਰਤੀਯੋਗਤਾ 2026 ਦੀਆਂ ਤਿਆਰੀਆਂ, ਪ੍ਰੀਖਿਆ ਕੇਂਦਰਾਂ, ਪ੍ਰਬੰਧਾਂ ਤੇ ਬੱਚਿਆਂ ਦੀ ਸਹੂਲਤ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ । ਮੰਚ ਵਲੋਂ ਦੱਸਿਆ ਗਿਆ ਕਿ ਇਸ ਪ੍ਰਤੀਯੋਗਤਾ ’ਚ 700 ਬੱਚੇ ਭਾਗ ਲੈਣਗੇ ਤੇ ਪ੍ਰੀਖਿਆ ਲਈ 3 ਕੇਂਦਰ ਬਣਾਏ ਗਏ ਹਨ । ਅੰਬੇਡਕਰ ਪ੍ਰਤੀਯੋਗਤਾ 2026 ਦੀ ਪ੍ਰੀਖਿਆ 11 ਅਕਤੂਬਰ 2026 ਦਿਨ ਐਤਵਾਰ ਨਿਰਧਾਰਿਤ ਕੀਤੀ ਗਈ ਹੈ । ਪ੍ਰੀਖਿਆ ਦਾ ਸਮਾਂ ਸਵੇਰੇ 9 ਵਜੇ ਤੋਂ 11:30 ਵਜੇ ਤੱਕ ਰਹੇਗਾ । ਮੀਟਿੰਗ ਵਿਚ ਨਰੇਸ਼ ਕੁਮਾਰ, ਸੇਵਾ ਮੁਕਤ ਬੀ.ਪੀ.ਈ.ਓ. ਯਸ਼ਪਾਲ, ਸੋਸ਼ਲ ਰਿਫਾਰਮਰ ਲੁਧਿਆਣਾ ਅਨਿਲ ਕੁਮਾਰ, ਸੋਹਣ ਲਾਲ, ਬਚਨ ਦਾਸ, ਸ਼ਿਵ ਲਾਲ, ਐਸ.ਡੀ.ਓ. ਅਜੀਤ ਕੁਮਾਰ, ਸੀਤਾ ਰਾਮ, ਮਹਾਸ਼ੂ, ਦਰਸ਼ਨ ਲਾਲ, ਦੇਸ਼ ਰਾਜ, ਸੁਰਿੰਦਰ ਪਾਲ, ਭੂਸ਼ਣ, ਕਮਲ ਕਿਸ਼ੋਰ ਫੌਜੀ, ਗੁਰਦਾਸ ਮੱਲ ਪੱਪੂ, ਅਮਨ ਕੁਮਾਰ, ਲੈਕਚਰਾਰ ਬਲਦੇਵ ਰਾਜ, ਮਨਦੀਪ ਸਮੇਤ ਹੋਰ ਸਾਥੀ ਹਾਜ਼ਰ ਸਨ । ਮੰਚ ਦੇ ਮੈਂਬਰਾਂ ਨੇ ਕਿਹਾ ਕਿ ਇਸ ਪ੍ਰਤੀਯੋਗਤਾ ਦਾ ਮੁੱਖ ਉਦੇਸ਼ ਬੱਚਿਆਂ ’ਚ ਡਾ: ਬੀ.ਆਰ. ਅੰਬੇਡਕਰ ਜੀ ਦੇ ਜੀਵਨ, ਵਿਚਾਰਾਂ ਅਤੇ ਭਾਰਤੀ ਸੰਵਿਧਾਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ । ਮੰਚ ਵਲੋਂ ਪ੍ਰਤੀਯੋਗਤਾ ਨੂੰ ਸਫ਼ਲ ਬਣਾਉਣ ਲਈ ਸਮੂਹ ਮੈਂਬਰਾਂ ਤੇ ਸਹਿਯੋਗੀਆਂ ਨੂੰ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ ਗਈ । ਉਨ੍ਹਾਂ ਬੱਚਿਆਂ ਨੂੰ ਨਸੀਹਤ ਕੀਤੀ ਕਿ ਪੜ੍ਹੋ, ਜੁੜੋ, ਸੰਘਰਸ਼ ਕਰੋ ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਸਟਾਰ ਵਲੋਂ ਅਬਰੋਲ ਨਗਰ ਨਵਾਂ ਪੁਲ ਸੈਰਗਾਹ ਸਥਾਨ ’ਤੇ 5 ਸੋਲਰ ਲਾਈਟਾਂ ਸਥਾਪਤ ਅਗਲੀ ਖ਼ਬਰ ਕਪਿਲਾ ਚੈਰੀਟੇਬਲ ਗਊਸ਼ਾਲਾ ਵਲੋਂ ਗਣਪਤੀ ਮਹਾਂਉਤਸਵ ਸ਼ੁਰੂ
Ad Position 24