14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਬਲਾਕ ਪ੍ਰਧਾਨ ਹਰਦੀਪ ਸਿੰਘ ਮੰਜਿਆਂਵਾਲੀ ਦਰਜਨਾਂ ਪਰਿਵਾਰਾਂ ਸਮੇਤ ਭਾਜਪਾ ’ਚ ਸ਼ਾਮਿਲ ਰਵੀਕਰਨ ਸਿੰਘ ਕਾਹਲੋਂ ਵਲੋਂ ਸਵਾਗਤ

ਫ਼ਤਹਿਗੜ੍ਹ ਚੂੜੀਆਂ, 13 ਸਤੰਬਰ (ਅਵਤਾਰ ਸਿੰਘ ਰੰਧਾਵਾ)-ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਮੰਜਿਆਂਵਾਲੀ ’ਚ ਆਮ ਆਦਮੀ ਪਾਰਟੀ ਨੂੰ ਉਸ ਵਕਤ ਵੱਡਾ ਖੋਰਾ ਲੱਗਾ, ਜਦੋਂ ਕਿ ‘ਆਪ’ ਦੇ ਬਲਾਕ ਪ੍ਰਧਾਨ ਹਰਦੀਪ ਸਿੰਘ ਮੰਜਿਆਂਵਾਲੀ ਕਰੀਬ 4 ਦਰਜਨ ਪਰਿਵਾਰਾਂ ਦੇ ਮੁਖੀਆਂ ਸਮੇਤ ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ ਨੂੰ ਆਪਣਾ ਰਾਜਨੀਤਿਕ ਆਗੂ ਕਬੂਲਦੇ ਹੋਏ ਭਾਜਪਾ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਸ਼ਾਮਿਲ ਹੋਏ ਪਰਿਵਾਰਾਂ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ‘ਆਪ’ ਨਾਲ ਚਲਦੇ ਆ ਰਹੇ ਹਨ, ਪਰ ਆਮ ਆਦਮੀ ਪਾਰਟੀ ਵਲੋਂ ਹਲਕਾ ਫ਼ਤਹਿਗੜ੍ਹ ਚੂੜੀਆਂ ਅੰਦਰ ਕੀਤੀ ਜਾ ਰਹੀ ਰੱਦੋਬਦਲ ਨੂੰ ਲੈ ਕੇ ਉਹ ਮਾਯੂਸ ਹੋ ਗਏ ਸਨ, ਜਿਸ ਕਰਕੇ ਉਨ੍ਹਾਂ ਨੇ ਹਲਕੇ ਅੰਦਰ ਭਾਜਪਾ ਦਾ ਦਿਨੋਂ-ਦਿਨ ਮਿਆਰ ਵਧਦਾ ਵੇਖ ਕੇ ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ ਦਾ ਪੱਲਾ ਫੜਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਫ਼ਤਹਿਗੜ੍ਹ ਚੂੜੀਆਂ, 13 ਸਤੰਬਰ (ਅਵਤਾਰ ਸਿੰਘ ਰੰਧਾਵਾ)-ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਮੰਜਿਆਂਵਾਲੀ ’ਚ ਆਮ ਆਦਮੀ ਪਾਰਟੀ ਨੂੰ ਉਸ ਵਕਤ ਵੱਡਾ ਖੋਰਾ ਲੱਗਾ, ਜਦੋਂ ਕਿ ‘ਆਪ’ ਦੇ ਬਲਾਕ ਪ੍ਰਧਾਨ ਹਰਦੀਪ ਸਿੰਘ ਮੰਜਿਆਂਵਾਲੀ ਕਰੀਬ 4 ਦਰਜਨ ਪਰਿਵਾਰਾਂ ਦੇ ਮੁਖੀਆਂ ਸਮੇਤ ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ ਨੂੰ ਆਪਣਾ ਰਾਜਨੀਤਿਕ ਆਗੂ ਕਬੂਲਦੇ ਹੋਏ ਭਾਜਪਾ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਸ਼ਾਮਿਲ ਹੋਏ ਪਰਿਵਾਰਾਂ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ‘ਆਪ’ ਨਾਲ ਚਲਦੇ ਆ ਰਹੇ ਹਨ, ਪਰ ਆਮ ਆਦਮੀ ਪਾਰਟੀ ਵਲੋਂ ਹਲਕਾ ਫ਼ਤਹਿਗੜ੍ਹ ਚੂੜੀਆਂ ਅੰਦਰ ਕੀਤੀ ਜਾ ਰਹੀ ਰੱਦੋਬਦਲ ਨੂੰ ਲੈ ਕੇ ਉਹ ਮਾਯੂਸ ਹੋ ਗਏ ਸਨ, ਜਿਸ ਕਰਕੇ ਉਨ੍ਹਾਂ ਨੇ ਹਲਕੇ ਅੰਦਰ ਭਾਜਪਾ ਦਾ ਦਿਨੋਂ-ਦਿਨ ਮਿਆਰ ਵਧਦਾ ਵੇਖ ਕੇ ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ ਦਾ ਪੱਲਾ ਫੜਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਹਲਕਾ ਇੰਚਾਰਜੀਆਂ ਸਮੇਤ ਹੋਰ ਅਹੁਦੇਦਾਰੀਆਂ ਹਾਸਲ ਕਰਨ ਲਈ ਦੌੜ ਲੱਗੀ ਹੋਈ ਹੈ, ਜਿਸ ਨਾਲ ਆਮ ਆਦਮੀ ਪਾਰਟੀ ਦਾ ਮਿਆਰ ਥੱਲੇ ਜਾ ਚੁੱਕਾ ਹੈ, ਜਿਸ ਕਰਕੇ ਹੁਣ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ‘ਆਪ’ ਵਲੋਂ 2027 ਦੀਆਂ ਚੋਣਾਂ ਜਿੱਤਣਾ ਆਸਾਨ ਨਹੀਂ ਹੈ। ਇਸ ਮੌਕੇ ਰਵੀਕਰਨ ਸਿੰਘ ਕਾਹਲੋਂ ਨੇ ਸ਼ਾਮਿਲ ਹੋਏ ਪਰਿਵਾਰਾਂ ਦੇ ਮੁਖੀਆਂ ਦਾ ਹਾਰਦਿਕ ਸਵਾਗਤ ਕੀਤਾ। ਇਸ ਮੌਕੇ ਦਿਹਾਤੀ ਪ੍ਰਧਾਨ ਰਾਣਾ ਰਣਜੀਤ ਸਿੰਘ ਪੰਨੂੰ ਸਰਕਲ ਪ੍ਰਧਾਨ ਕਸ਼ਮੀਰ ਸਿੰਘ ਰਾਪੁਰ ਤੋਂ ਇਲਾਵਾ ਸ਼ਾਮਲ ਹੋਣ ਵਾਲੇ ਵਰਕਰਾਂ ਵਿਚ ਸਤਨਾਮ ਸਿੰਘ, ਬਲਵੰਤ ਸਿੰਘ, ਹਰਸ਼ਾ ਸਿੰਘ, ਜਸਵੰਤ ਸਿੰਘ ਬੇਦੀ, ਬਲਵੰਤ ਸਿੰਘ, ਜਗਤਾਰ ਸਿੰਘ, ਸੁਰਜੀਤ ਸਿੰਘ, ਤੇਜਵੀਰ ਸਿੰਘ, ਸੁੱਚਾ ਸਿੰਘ, ਮੁਖਤਾਰ ਸਿੰਘ, ਜੋਗਿੰਦਰ ਸਿੰਘ, ਮੇਜਰ ਸਿੰਘ, ਹਰਭਜਨ ਸਿੰਘ, ਰਵੀ, ਬਾਬਾ ਮੰਗਲ ਸਿੰਘ, ਰਜੇਸ਼, ਸੰਤੋਖ ਸਿੰਘ, ਰਣਧੀਰ ਸਿੰਘ, ਸਵਿੰਦਰ ਸਿੰਘ, ਹਰਬੰਸ ਸਿੰਘ, ਬੱਲੂ, ਵਜ਼ੀਰ ਸਿੰਘ, ਗਿਆਨ ਸਿੰਘ, ਸੋਨੂੰ, ਹਰਦੇਵ ਸਿੰਘ, ਮੰਗਲ ਸਿੰਘ, ਹਰਜੀਤ ਸਿੰਘ, ਅਵਤਾਰ ਸਿੰਘ, ਦੀਦਾਰ ਸਿੰਘ, ਲਖਵਿੰਦਰ ਸਿੰਘ, ਬੂਆ ਸਿੰਘ, ਯੂਨਸ ਮਸੀਹ, ਮੁਸਤਾਕ ਮਸੀਹ, ਪੱਪੂ, ਸੰਤੋਖ ਸਿੰਘ, ਲੱਖਾ ਸਿੰਘ, ਮੇਜਰ ਸਿੰਘ, ਜੁਗਰਾਜ ਸਿੰਘ, ਬਾਦਸ਼ਾਹ ਸਿੰਘ, ਟੋਨਾ ਸਿੰਘ, ਅੰਗਰੇਜ ਸਿੰਘ ਆਦਿ ਵੱਡੀ ਗਿਣਤੀ ਵਿਚ ਵਰਕਰਾਂ ਦੇ ਨਾਂਅ ਸ਼ਾਮਿਲ ਹਨ ।
Ad Position 22
No active advertisement
ਪਿਛਲੀ ਖ਼ਬਰ ਵਿਆਹ ਪੁਰਬ ’ਤੇ ਸੰਗਤਾਂ ਸਾਫ ਸਫਾਈ ਦਾ ਖਾਸ ਧਿਆਨ ਰੱਖਣ- ਐਸ.ਈ. ਬਾਜਵਾ, ਐਡਵੋਕੇਟ ਪੰਨਵਾਂ ਅਗਲੀ ਖ਼ਬਰ ਪੰਜਾਬ ਸਰਕਾਰ ਕਿਸਾਨਾਂ ਨੂੰ ਬਿਜਲੀ ਤੇ ਮੁਲਾਜ਼ਮਾਂ ਨੂੰ ਡੀ.ਏ. ਦੇਣ ’ਚ ਨਾਕਾਮ ਸਾਬਿਤ ਹੋਈ- ਰਮਨਦੀਪ ਸਿੰਘ ਸੰਧੂ
Ad Position 24