10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮਨੀ ਮਹੇਸ਼ ਸੇਵਾ ਸਮਿਤੀ ਘਰੋਟਾ ਵਲੋਂ 23ਵਾਂ ਲੰਗਰ ਹਡਸਰ ਚੰਬਾ ਲਈ ਰਵਾਨਾ

ਘਰੋਟਾ, 10 ਸਤੰਬਰ (ਸੰਜੀਵ ਗੁਪਤਾ)-ਮਨੀਮਹੇਸ਼ ਸੇਵਾ ਸਮਿਤੀ ਘਰੋਟਾ ਵਲੋਂ ਸ਼ਰਧਾਲੂਆਂ ਦੀ ਸੇਵਾ ਤੇ ਸਹੂਲਤ ਲਈ 23ਵਾਂ ਲੰਗਰ ਹਡਸਰ, ਚੰਬਾ ਲਈ ਰਵਾਨਾ ਕੀਤਾ ਗਿਆ । ਲੰਗਰ ਦੀ ਰਵਾਨਗੀ ਮੌਕੇ ਝੰਡੇ ਦੀ ਰਸਮ ਸਰਪੰਚ ਸੰਜੀਵ ਕੁਮਾਰ ਰੋਡਾ ਵਲੋਂ ਅਦਾ ਕੀਤੀ ਗਈ ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਘਰੋਟਾ, 10 ਸਤੰਬਰ (ਸੰਜੀਵ ਗੁਪਤਾ)-ਮਨੀਮਹੇਸ਼ ਸੇਵਾ ਸਮਿਤੀ ਘਰੋਟਾ ਵਲੋਂ ਸ਼ਰਧਾਲੂਆਂ ਦੀ ਸੇਵਾ ਤੇ ਸਹੂਲਤ ਲਈ 23ਵਾਂ ਲੰਗਰ ਹਡਸਰ, ਚੰਬਾ ਲਈ ਰਵਾਨਾ ਕੀਤਾ ਗਿਆ । ਲੰਗਰ ਦੀ ਰਵਾਨਗੀ ਮੌਕੇ ਝੰਡੇ ਦੀ ਰਸਮ ਸਰਪੰਚ ਸੰਜੀਵ ਕੁਮਾਰ ਰੋਡਾ ਵਲੋਂ ਅਦਾ ਕੀਤੀ ਗਈ । ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਅਨਿਲ ਕੁਮਾਰ ਸੋਨੂੰ ਵੀ ਹਾਜ਼ਰ ਰਹੇ । ਇਸ ਮੌਕੇ ਸਮਿਤੀ ਦੇ ਮੈਂਬਰਾਂ ਸੰਜੀਵ ਮਹਿਰਾ, ਸ਼ਿੱਬੂ, ਰਾਕੇਸ਼ ਕੁਮਾਰ ਤੇ ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਸਮਿਤੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਡਸਰ ਚੰਬਾ ਵਿਖੇ ਸ਼ਰਧਾਲੂਆਂ ਦੀ ਸੇਵਾ ਲਈ ਲੰਗਰ ਲਗਾਇਆ ਜਾ ਰਿਹਾ ਹੈ । ਇਹ ਲੰਗਰ 20 ਸਤੰਬਰ ਤੱਕ ਜਾਰੀ ਰਹੇਗਾ । ਲੰਗਰ ਦੌਰਾਨ ਦੂਰ-ਦੁਰਾਡੇ ਤੋਂ ਆਉਣ ਵਾਲੇ ਯਾਤਰੀਆਂ ਲਈ ਭੋਜਨ, ਚਾਹ-ਪਾਣੀ ਤੇ ਰਹਿਣ-ਸੌਣ ਦੀ ਵਿਵਸਥਾ ਕੀਤੀ ਗਈ ਹੈ, ਤਾਂ ਜੋ ਯਾਤਰਾ ਦੌਰਾਨ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ । ਮੁੱਖ ਮਹਿਮਾਨ ਸਰਪੰਚ ਸੰਜੀਵ ਕੁਮਾਰ ਤੇ ਵਿਸ਼ੇਸ਼ ਮਹਿਮਾਨ ਅਨਿਲ ਕੁਮਾਰ ਸੋਨੂੰ ਤੇ ਸਮਿਤੀ ਮੈਂਬਰਾਂ ਨੇ ਕਿਹਾ ਕਿ ਲੰਗਰ ਸੇਵਾ ਦਾ ਮੁੱਖ ਉਦੇਸ਼ ਯਾਤਰੀਆਂ ਦੀ ਨਿਸ਼ਕਾਮ ਸੇਵਾ ਕਰਨਾ ਹੈ ।। ਇਸ ਮੌਕੇ ਦੇਵ ਦੱਤ ਮਹਾਜਨ, ਜਸਪਾਲ, ਰੂਪ ਲਾਲ, ਬਲਬੀਰ ਚੰਦ, ਪੱਪੂ ਮਾਸਟਰ ਚਮੇਲ ਸਿੰਘ ਸਿੰਘ ਅਤੇ ਸਮੇਤ ਸਮਿਤੀ ਦੇ ਹੋਰ ਮੈਂਬਰ ਅਤੇ ਸੇਵਾਦਾਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਸਤੀਸ਼ ਜੱਟ ਪੰਮਾ ਵਲੋਂ ਨੌਜਵਾਨ ਸਾਥੀਆਂ ਨਾਲ ਮੁਲਾਕਾਤ ਅਗਲੀ ਖ਼ਬਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਪਬਲਿਕ ਸਕੂਲ ’ਚ ਇੰਟਰ ਹਾਊਸ ਸਾਇੰਸ ਪ੍ਰਸ਼ਨੋਤਰੀ ਮੁਕਾਬਲੇ
Ad Position 24