ਪੁਲਿਸ ਵਲੋਂ ਇਕ ਨਾਮੀ ਹੋਟਲ ਦੇ ਬਾਹਰੋਂ 324 ਬੋਤਲਾਂ ਨਾਜਾਇਜ਼ ਸ਼ਰਾਬ ਕਾਬੂ ਕਰਨ ਦਾ ਦਾਅਵਾ
ਗੁਰਦਾਸਪੁਰ, 10 ਸਤੰਬਰ (ਚੱਕਰਾਜਾ)-ਬੀਤੀ ਰਾਤ ਪੁਲਿਸ ਵਲੋਂ ਵੇਰਕਾ ਮਿਲਕ ਪਲਾਂਟ ਦੇ ਨਜ਼ਦੀਕ ਇਕ ਨਾਮੀ ਹੋਟਲ ਦੇ ਬਾਹਰੋਂ 324 ਬੋਤਲਾਂ ਨਾਜਾਇਜ਼ ਸ਼ਰਾਬ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । ਪੁਲਿਸ ਵਲੋਂ ਦਰਜ ਕੀਤੇ ਗਏ ਮਾਮਲਿਆਂ ਅਨੁਸਾਰ ਲੱਖਾ ਪੁੱਤਰ ਗੁਲਜ਼ਾਰ ਮਸੀਹ ਵਾਸੀ ਸ਼ਾਹਪੁਰ ਅਫਗਾਨਾ ਅਤੇ ਰਾਜਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਧਮਰਾਈ ਦੀਨਾਨਗਰ ਬਲੈਰੋ ਗੱਡੀ ਪੀ.
ਅ
ਅਧਿਆਪਕ ਦਿਵਸ ਮਨਾਉਣ ਦੌਰਾਨ ਅਧਿਆਪਕ ਅਤੇ ਵਿਦਿਆਰਥਣਾਂ ਦੇ ਸੁਨਹਿਰੀ ਪਲ। ਤਸਵੀਰ : ਢਿੱਲੋਂ
11-09-2026
ਗੁਰਦਾਸਪੁਰ, 10 ਸਤੰਬਰ (ਚੱਕਰਾਜਾ)-ਬੀਤੀ ਰਾਤ ਪੁਲਿਸ ਵਲੋਂ ਵੇਰਕਾ ਮਿਲਕ ਪਲਾਂਟ ਦੇ ਨਜ਼ਦੀਕ ਇਕ ਨਾਮੀ ਹੋਟਲ ਦੇ ਬਾਹਰੋਂ 324 ਬੋਤਲਾਂ ਨਾਜਾਇਜ਼ ਸ਼ਰਾਬ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । ਪੁਲਿਸ ਵਲੋਂ ਦਰਜ ਕੀਤੇ ਗਏ ਮਾਮਲਿਆਂ ਅਨੁਸਾਰ ਲੱਖਾ ਪੁੱਤਰ ਗੁਲਜ਼ਾਰ ਮਸੀਹ ਵਾਸੀ ਸ਼ਾਹਪੁਰ ਅਫਗਾਨਾ ਅਤੇ ਰਾਜਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਧਮਰਾਈ ਦੀਨਾਨਗਰ ਬਲੈਰੋ ਗੱਡੀ ਪੀ.ਬੀ. 06 ਬੀ.ਪੀ. 2290 ’ਚ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਹੋਟਲ ਦੇ ਪਿਛਲੇ ਗੇਟ ’ਤੇ ਖਰੀਦਣ ਵਾਲਿਆਂ ਦਾ ਇੰਤਜ਼ਾਰ ਕਰ ਰਹੇ ਸਨ । ਪੁਲਿਸ ਅਨੁਸਾਰ ਮੁਖਬਰ ਖਾਸ ਵਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਸੀ ਕਿ ਉਕਤ ਦੋਨੋਂ ਨਾਜਾਇਜ਼ ਸ਼ਰਾਬ ਦਾ ਕੰਮ ਕਰਦੇ ਹਨ ਅਤੇ ਅੱਜ ਵੀ ਆਪਣੀ ਗੱਡੀ ਵਿਚ ਨਾਜਾਇਜ਼ ਸ਼ਰਾਬ ਰੱਖ ਕੇ ਹੋਟਲ ਦੇ ਪਿਛਲੇ ਗੇਟ ’ਤੇ ਖਰੀਦਣ ਵਾਲਿਆਂ ਦਾ ਇੰਤਜ਼ਾਰ ਕਰ ਰਹੇ ਹਨ । ਪੁਲਿਸ ਵਲੋਂ ਦਰਜ ਕੀਤੇ ਗਏ ਮਾਮਲਿਆਂ ਅਨੁਸਾਰ ਜਾਣਕਾਰੀ ਪ੍ਰਾਪਤ ਹੋਣ ਤੋਂ ਬਾਅਦ ਜਦੋਂ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਉਕਤ ਦੋਨੋਂ ਵਿਅਕਤੀ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਮੌਕੇ ਤੋਂ ਫਰਾਰ ਹੋ ਗਏ । ਜਿਸ ਤੋਂ ਬਾਅਦ ਪੁਲਿਸ ਵਲੋਂ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਨੂੰ ਮੌਕੇ ’ਤੇ ਬੁਲਾਇਆ ਗਿਆ ਤੇ ਮੌਕੇ ਤੋਂ 240 ਬੋਤਲਾਂ ਬੀਅਰ ਅਤੇ 84 ਬੋਤਲਾਂ ਵਿਸਕੀ ਬਰਾਮਦ ਕੀਤੀ ਗਈ । ਪਰ ਦੂਜੇ ਪਾਸੇ ਪੁਲਿਸ ਵਲੋਂ ਦਰਜ ਕੀਤੇ ਗਏ ਮਾਮਲੇ ’ਚ ਦਰਸਾਈ ਗਈ ਕਹਾਣੀ ਤੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਓ ਵਿਚ ਵੱਡਾ ਅੰਤਰ ਦਿਖਾਈ ਦੇ ਰਿਹਾ ਹੈ । ਸੋਸ਼ਲ ਮੀਡੀਆ ’ਤੇ ਲਗਾਤਾਰ ਵਾਇਰਲ ਹੋ ਰਹੀਆਂ ਵੀਡੀਓ ਵਿਚ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਅਤੇ ਉਨ੍ਹਾਂ ਦੇ ਨਾਲ ਹੋਟਲ ਦਾ ਇਕ ਨੁਮਾਇੰਦਾ ਹੋਟਲ ਵਿਚ ਖੜਾ ਹੋਇਆ ਦਿਖਾਈ ਦੇ ਰਿਹਾ ਹੈ । ਵੀਡੀਓ ਵਿਚ ਹੋਟਲ ’ਚ ਖੜੀ ਬਲੈਰੋ ਗੱਡੀ ਜਿਸ ’ਚੋਂ ਸ਼ਰਾਬ ਦੀਆਂ ਪੇਟੀਆਂ ਉਤਾਰੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ, ਉਸ ਦੇ ਮੋਹਰਲੇ ਸ਼ੀਸ਼ੇ ਅੱਗੇ ਪੰਜਾਬ ਸਰਕਾਰ ਦੀ ਪੱਟੀ ਲਗਾਈ ਗਈ ਹੈ । ਵਾਇਰਲ ਵੀਡੀਓ ਦੀ ਜਾਣਕਾਰੀ ਲੈਣ ਲਈ ਜਦੋਂ ਐਕਸਾਈਜ਼ ਇੰਸਪੈਕਟਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਈ ਵਾਰ ਫੋਨ ਕਰਨ ਤੋਂ ਬਾਅਦ ਵੀ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ । ਦੂਜੇ ਪਾਸੇ ਪੁਲਿਸ ਵੀ ਵਾਇਰਲ ਹੋਈ ਇਸ ਵੀਡੀਓ ਤੋਂ ਪੱਲਾ ਝਾੜਦੀ ਹੋਈ ਦਿਖਾਈ ਦਿੱਤੀ । ਮਿਲੀ ਜਾਣਕਾਰੀ ਅਨੁਸਾਰ ਵੀਡਿਓ ਵਾਇਰਲ ਹੋਣ ਤੋਂ ਬਾਅਦ ਦੇਰ ਸ਼ਾਮ ਪੁਲਿਸ ਵਲੋਂ ਹੋਟਲ ਦੇ ਮੈਨੇਜਰ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।