ਕਾਂਗਰਸ ਐਸ.ਸੀ. ਵਿੰਗ ਦੀ ਮੀਟਿੰਗ ਵਿਚ ਬੂਥ ਪੱਧਰ ਦੀਆਂ ਕਮੇਟੀ ਕਾਇਮ ਕਰਨ ਦਾ ਫੈਸਲਾ
ਧਾਰੀਵਾਲ, 10 ਸਤੰਬਰ (ਸਵਰਨ ਸਿੰਘ)- ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਦਿਸ਼ਾ ਨਿਰੇਦਸਾਂ ਤੇ ਕਾਂਗਰਸ ਐਸ. ਸੀ.
ਧਾਰੀਵਾਲ, 10 ਸਤੰਬਰ (ਸਵਰਨ ਸਿੰਘ)- ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਦਿਸ਼ਾ ਨਿਰੇਦਸਾਂ ਤੇ ਕਾਂਗਰਸ ਐਸ.ਸੀ. ਵਿੰਗ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਛੋਟੇਪੁਰ, ਸੁਖਅੰਮ੍ਰਿਤ ਸਿੰਘ, ਅਜੀਤ ਸਿੰਘ, ਹੇਮ ਰਾਜ, ਕਰਤਾਰ ਚੰਦ, ਹਰਵਿੰਦਰ ਸਿੰਘ, ਗਗਨਦੀਪ ਸਿੰਘ, ਹਰਭਜਨ ਸਿੰਘ, ਨਿਰਮਲ, ਆਸ਼ਿਸ, ਸੋਮ ਦਾਸ, ਅਮਾਨਤ, ਗੌਰਵ, ਰਾਜ ਕੁਮਾਰ, ਪ੍ਰਦੀਪ ਸਿੰਘ ਸਰਪੰਚ ਆਦਿ ਕਈਂ ਹੋਰ ਆਗੂਆਂ ਨੇ ਭਾਗ ਲਿਆ। ਇਸ ਮੌਕੇ ’ਤੇ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਛੀਨਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਬੂਥ ਪੱਧਰ ’ਤੇ ਯੂਨਿਟ ਬਣਾਏ ਜਾਣਗੇ ਤਾਂ ਜੋ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਐਸ.ਸੀ. ਵਿੰਗ ਦਾ ਅਹਿਮ ਰੋਲ ਰਹੇਗਾ।