07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣ ਦੇ ਉਮੀਦਵਾਰ ਡਾ. ਸਿਰਸਾ ਦੀ ਹਮਾਇਤ ’ਚ ਆਏ ਬਟਾਲਾ ਦੇ ਬੁੱਧੀਜੀਵੀ 20 ਸਤੰਬਰ ਨੂੰ ਵੋਟ ਪਾਉਣ ਦੀ ਕੀਤੀ ਅਪੀਲ

ਬਟਾਲਾ, 7 ਸਤੰਬਰ (ਸਤਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ਵਿਚ ਗਰੈਜੂਏਟ ਖੇਤਰ ਤੋਂ ਉਮੀਦਵਾਰ ਡਾ. ਸੁਖਦੇਵ ਸਿੰਘ ਸਿਰਸਾ ਦੀ ਪੁਰਜ਼ੋਰ ਹਮਾਇਤ ਕਰਨ ਲਈ ਬਟਾਲਾ ਦੇ ਉੱਘੇ ਪ੍ਰਗਤੀਸ਼ੀਲ ਲੇਖਕ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਬਟਾਲਾ, 7 ਸਤੰਬਰ (ਸਤਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ਵਿਚ ਗਰੈਜੂਏਟ ਖੇਤਰ ਤੋਂ ਉਮੀਦਵਾਰ ਡਾ. ਸੁਖਦੇਵ ਸਿੰਘ ਸਿਰਸਾ ਦੀ ਪੁਰਜ਼ੋਰ ਹਮਾਇਤ ਕਰਨ ਲਈ ਬਟਾਲਾ ਦੇ ਉੱਘੇ ਪ੍ਰਗਤੀਸ਼ੀਲ ਲੇਖਕ ਡਾ. ਅਨੂਪ ਸਿੰਘ ਅਤੇ ਬੇਰਿੰਗ ਕਾਲਜ ਦੇ ਫਿਲਾਸਫੀ ਵਿਭਾਗ ਦੇ ਮੁਖੀ ਪ੍ਰੋ. ਨੀਰਜ ਕੁਮਾਰ ਸ਼ਰਮਾ ਦੀ ਪਹਿਲਕਦਮੀ ’ਤੇ ਦੋ ਜ਼ਿਲ੍ਹਿਆਂ ਦੇ ਬੁੱਧੀਜੀਵੀ ਵਰਗ ਦੇ ਨੁਮਾਇੰਦਿਆਂ ਦੀ ਵਿਸ਼ੇਸ਼ ਮੀਟਿੰਗ ਬੱਚਿਆਂ ਦੇ ਮਾਹਿਰ ਡਾਕਟਰ ਤੇ ਕਵੀ ਡਾ. ਰਵਿੰਦਰ ਸਿੰਘ, ਬਟਾਲਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਘਬੀਰ ਸਿੰਘ ਸੰਧੂ ਤੇ ਡਾ. ਦਲਬੀਰ ਚੌਧਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪ੍ਰੋ. ਨੀਰਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਡਾ. ਸੁਖਦੇਵ ਸਿੰਘ ਸਿਰਸਾ ਆਲ ਇੰਡੀਆ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਹੋਣ ਦੇ ਨਾਲ-ਨਾਲ ਪ੍ਰਸਿੱਧ ਪੰਜਾਬੀ ਸਾਹਿਤਕਾਰ, ਆਲੋਚਕ ਅਤੇ 27 ਪੁਸਤਕਾਂ ਦੇ ਲੇਖਕ ਹਨ। ਉਨ੍ਹਾਂ ਕੋਲ 33 ਸਾਲਾਂ ਦਾ ਅਧਿਆਪਨ ਤਜਰਬਾ ਹੈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਵਜੋਂ ਉਨ੍ਹਾਂ ਨੇ 27 ਪੀ.ਐੱਚ.ਡੀ. ਖੋਜਾਰਥੀਆਂ ਦੀ ਅਗਵਾਈ ਕੀਤੀ ਹੈ ਅਤੇ ਅਨੇਕਾਂ ਵੱਕਾਰੀ ਸਾਹਿਤਕ ਸਨਮਾਨ ਪ੍ਰਾਪਤ ਕੀਤੇ ਹਨ। ਡਾ. ਅਨੂਪ ਸਿੰਘ ਨੇ ਕਿਹਾ ਕਿ ਡਾ. ਸੁਖਦੇਵ ਸਿੰਘ ਸਿਰਸਾ ਪੰਜਾਬ ਯੂਨੀਵਰਸਿਟੀ ਦੀ ਗਰੈਜੂਏਟ ਖੇਤਰ ਤੋਂ ਚੁਣੇ ਜਾਣ ਲਈ ਬਿਲਕੁਲ ਯੋਗ ਉਮੀਦਵਾਰ ਹਨ ਅਤੇ ਉਨ੍ਹਾਂ ਦੀ ਜਿੱਤ ਯਕੀਨੀ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਸੁਖਦੇਵ ਸਿੰਘ ਸਿਰਸਾ ਨੇ ਭਰੋਸਾ ਦਿੱਤਾ ਕਿ ਚੋਣ ਜਿੱਤਣ ਤੋਂ ਬਾਅਦ ਉਹ ਯੂਨੀਵਰਸਿਟੀ ਦੇ ਲੋਕਤੰਤਰਿਕ ਅਤੇ ਲੋਕ-ਪੱਖੀ ਸਰੂਪ ਦੀ ਰਾਖੀ ਲਈ ਆਪਣੀ ਸਰਗਰਮੀ ਹੋਰ ਤੇਜ਼ ਕਰਨਗੇ। ਡਾ. ਰਵਿੰਦਰ ਸਿੰਘ ਨੇ ਡਾ. ਸਿਰਸਾ ਨੂੰ ਪੰਜਾਬ ਯੂਨੀਵਰਸਿਟੀ ਦੀ ਗਰੈਜੂਏਟ ਖੇਤਰ ਤੋਂ 20 ਸਤੰਬਰ ਨੂੰ ਹੋਣ ਵਾਲੀ ਚੋਣ ਵਿਚ ਸੀਰੀਅਲ ਨੰਬਰ 47 ਦੇ ਸਾਹਮਣੇ ਪਹਿਲੀ ਤਰਜੀਹੀ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰੋ. ਅਨਿਲ ਗੁਪਤਾ, ਪ੍ਰੋ. ਰਵਿੰਦਰ ਜੋਸ਼ੀ, ਡਾ. ਰਾਜਨ ਚੌਧਰੀ, ਪ੍ਰੋ. ਰਾਜੀਵ ਮੈਕਮੁਲਣ, ਡਾ. ਜੇ.ਪੀ. ਸਿੰਘ, ਡਾ. ਜਤਿੰਦਰ ਕੌਰ, ਪ੍ਰੋ. ਸੱਤਪਾਲ ਸਿੰਘ, ਸ੍ਰੀ ਪਵਨ ਕੁਮਾਰ, ਸ੍ਰੀ ਹੀਰਾ ਲਾਲ, ਸ੍ਰੀ ਰਮੇਸ਼ ਕੁਮਾਰ, ਡਾ. ਅਮਾਨਤ ਮਸੀਹ, ਪ੍ਰੋ. ਕਮਲਦੀਪ ਗਿੱਲ, ਸ੍ਰੀ ਜਸ਼ਨ ਗਿੱਲ, ਡਾ. ਅਸ਼ਵਨੀ ਕੁਮਾਰ, ਪ੍ਰੋ. ਸਮਾਇਲ ਖੋਖਰ, ਪ੍ਰੋ. ਦਲਜੀਤ ਕੌਰ, ਪ੍ਰੋ. ਤੁਸ਼ਾ ਬਤਰਾ, ਐਡਵੋਕੇਟ ਅਮਨਦੀਪ ਸਿੰਘ, ਐਡਵੋਕੇਟ ਹਰਸ਼ਬੇਗ ਸਿੰਘ ਭੋਮਾ ਅਤੇ ਪ੍ਰਗਤੀਸ਼ੀਲ ਵਿਦਿਆਰਥੀਆਂ ਦੇ ਨੁਮਾਇੰਦੇ ਦਿਲਰਾਜਬੀਰ ਸਿੰਘ, ਕੋਮਲਪ੍ਰੀਤ ਕੌਰ ਅਤੇ ਅੰਮ੍ਰਿਤ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਰਾਜਨੀਤੀ ਨੂੰ ਪਾਸੇ ਰੱਖ ਕੇ ਕਾਨੂੰਨ ਤੇ ਸੰਵਿਧਾਨ ਅਨੁਸਾਰ ਡਿਊਟੀ ਕਰੇ- ਜੋਤੀ ਸਰਦਾਰ ਅਗਲੀ ਖ਼ਬਰ ਦ ਮਿਲੇਨੀਅਮ ਸੀਨੀਅਰ ਸੈਕੰਡਰੀ ਸਕੂਲ ’ਚ ਅਧਿਆਪਕ ਦਿਵਸ ਮਨਾਇਆ
Ad Position 24