ਜੀ.ਟੀ. ਰੋਡ ਧਾਰੀਵਾਲ ਰਣੀਆਂ ਵਿਖੇ ਖੁੱਲ੍ਹਿਆ ਜਨ ਔਸ਼ਧੀ ਮੈਡੀਕਲ ਕੇਂਦਰ
ਜ਼ਿਲ੍ਹਾ ਸਿੱਖਿਆ ਅਫ਼ਸਰ ਅਨਿਲ ਸ਼ਰਮਾ ਵਲੋਂ ਉਦਘਾਟਨ
ਧਾਰੀਵਾਲ, 7 ਸਤੰਬਰ (ਜੇਮਸ ਨਾਹਰ)-ਜੀ. ਟੀ.
ਧਾਰੀਵਾਲ, 7 ਸਤੰਬਰ (ਜੇਮਸ ਨਾਹਰ)-ਜੀ.ਟੀ. ਰੋਡ ਧਾਰੀਵਾਲ ਰਣੀਆਂ ਵਿਖੇ ਸਮਾਜ ਸੇਵੀ ਰਮੇਸ਼ ਕੁਮਾਰ ਭਗਤ ਦੇ ਬੇਟੇ ਰੋਬਿਨ ਕੁਮਾਰ ਵਲੋਂ ਜਨ ਔਸ਼ਧੀ ਮੈਡੀਕਲ ਕੇਂਦਰ ਖੋਲਿਆ ਗਿਆ, ਜਿਸ ਦਾ ਉਦਘਾਟਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਨਿਲ ਸ਼ਰਮਾ ਨੇ ਸਾਥੀਆਂ ਸਮੇਤ ਰੀਬਨ ਕੱਟ ਕੇ ਕੀਤਾ। ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਨ ਔਸ਼ਧੀ ਯੋਜਨਾ ਤਹਿਤ ਧਾਰੀਵਾਲ ਵਿਖੇ ਜੀ.ਟੀ. ਰੋਡ ਨੇੜੇ ਜੀਓ ਦਫ਼ਤਰ ਦੇ ਕੋਲ ਜਨ ਔਸ਼ਧੀ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਕੇਂਦਰ ਦੇ ਖੁੱਲ੍ਹਣ ਨਾਲ ਇਲਾਕੇ ਦੇ ਲੋਕਾਂ ਨੂੰ ਵਾਜਬ ਕੀਮਤਾਂ ’ਤੇ ਗੁਣਵੱਤਾ ਵਾਲੀਆਂ ਦਵਾਈਆਂ ਮਿਲਣ ਦੀ ਸਹੂਲਤ ਉਪਲਬਧ ਹੋਵੇਗੀ। ਉਨ੍ਹਾਂ ਕਿਹਾ ਕਿ ਜਨ ਔਸ਼ਧੀ ਕੇਂਦਰ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਸਸਤੀਆਂ ਕੀਮਤਾਂ ’ਤੇ ਮਿਆਰੀ ਦਵਾਈਆਂ ਮੁਹੱਈਆ ਕਰਵਾਉਣਾ ਹੈ, ਤਾਂ ਜੋ ਦਵਾਈਆਂ ਦਾ ਖਰਚਾ ਲੋਕਾਂ ਦੀ ਪਹੁੰਚ ਵਿਚ ਰਹੇ। ਖ਼ਾਸ ਕਰਕੇ ਉਹ ਪਰਿਵਾਰ ਜਿਨ੍ਹਾਂ ਨੂੰ ਲਗਾਤਾਰ ਦਵਾਈਆਂ ਦੀ ਲੋੜ ਰਹਿੰਦੀ ਹੈ, ਉਨ੍ਹਾਂ ਲਈ ਇਹ ਕੇਂਦਰ ਕਾਫ਼ੀ ਲਾਹੇਵੰਦ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਜ਼ਰੂਰੀ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਦਵਾਈ ਹਮੇਸ਼ਾਂ ਡਾਕਟਰ ਦੀ ਸਲਾਹ ਅਨੁਸਾਰ ਹੀ ਲੈਣ ਤੇ ਦਵਾਈ ਖਰੀਦਣ ਸਮੇਂ ਉਸ ਦੀ ਮਿਆਦ ਅਤੇ ਲੇਬਲ ਦੀ ਜਾਂਚ ਜ਼ਰੂਰ ਕਰਨ। ਇਸ ਦੌਰਾਨ ਇਲਾਕਾ ਵਾਸੀਆਂ ਨੇ ਧਾਰੀਵਾਲ ਵਿਚ ਜਨ ਔਸ਼ਧੀ ਕੇਂਦਰ ਖੁੱਲ੍ਹਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਗੁਣਵੱਤਾ ਵਾਲੀਆਂ ਦਵਾਈਆਂ ਵਾਜਬ ਕੀਮਤਾਂ ’ਤੇ ਮਿਲਣਗੀਆਂ। ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਅਨਿਲ ਸ਼ਰਮਾ, ਨੀਰਜ ਕੁਮਾਰ ਹੈੱਡ ਮਾਸਟਰ ਗੋਧਰਪੁਰ, ਪ੍ਰਭਜੋਤ ਸਿੰਘ ਜੋਤਾ, ਬੀ.ਪੀ.ਈ.ਓ. ਧਾਰੀਵਾਲ -2 ਭਾਰਤ ਰਤਨ, ਜਗਦੀਸ਼ ਰਾਜ ਬੈਂਸ ਸੀ.ਐੱਚ.ਟੀ. ਖੁੰਡਾ, ਸੁਖਵਿੰਦਰਪਾਲ ਸੀ.ਐੱਚ.ਟੀ. ਦੂਲਾ ਨੰਗਲ, ਸਤਨਾਮ ਸਿੰਘ ਸੀ.ਐੱਚ.ਟੀ. ਘੁੰਮਣ ਕਲਾਂ, ਕਰਮਜੀਤ ਸਿੰਘ, ਰਜਿੰਦਰ ਸਿੰਘ, ਵੀਰ ਕੁਲਦੀਪਕ, ਹਰਜੀਤ ਸਿੰਘ ਬਾਜਵਾ ਲੇਹਲ, ਬੀਬੀ ਤ੍ਰਿਪਤਾ ਦੇਵੀ, ਲਖਵਿੰਦਰ ਸਿੰਘ ਚਾਹਲ, ਅਮਨਦੀਪ ਸਿੰਘ ਮੀਤ ਪ੍ਰਧਾਨ ਅਧਿਆਪਕ ਦਲ ਪੰਜਾਬ ਆਦਿ ਹੋਰ ਹਾਜ਼ਰ ਸਨ