08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਅਜੀਤ, ਜਲੰਧਰ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਬਣ ਰਹੇ ਗੁਰਦੁਆਰਾ ਸਾਹਿਬ ਦਾ ਲੈਂਟਰ ਪਿਆ ਬਾਬਾ ਤਰਨਜੀਤ ਸਿੰਘ, ਬਾਬਾ ਨਾਮਦੇਵ ਜੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਕੀਤੀ ਸ਼ਮੂਲੀਅਤ

ਬਟਾਲਾ, 7 ਸਤੰਬਰ (ਸਤਿੰਦਰ ਸਿੰਘ)-ਅਮਰ ਸ਼ਹੀਦ ਸਾਕਾ ਨਨਕਾਣਾ ਸਾਹਿਬ ਦੀ ਮਹਾਨ ਸ਼ਹਾਦਤ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਭਾਈ ਈਸ਼ਰ ਸਿੰਘ ਧਾਰੋਵਾਲੀ, ਪਿੰਡ ਪੀਰਮਨਾਂ (ਬੂਲੇਵਾਲ) ਦੀ ਨਵੀਂ ਬਣ ਰਹੀ ਇਮਾਰਤ ਦਾ ਲੈਂਟਰ ਪਾਉਣ ਦਾ ਪਵਿੱਤਰ ਕਾਰਜ ਅੱਜ ਸੰਗਤਾਂ ਦੀ ਹਾਜ਼ਰੀ ਤੇ ਧਾਰਮਿਕ ਮਰਿਆਦਾ ਅਨੁਸਾਰ ਸਮਾਪਤ ਹੋਇਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ।

Ad Position 21
repet_subhas-goyals [Copy P29]
ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਲੈਂਟਰ ਦੀ ਸ਼ੁਰੂਆਤ ਕਰਦੇ ਬਾਬਾ ਤਰਨਜੀਤ ਸਿੰਘ ਮੁੱਖ ਪ੍ਰਬੰਧਕ ਗੁਰਦੁਆਰਾ ਤਪ ਅਸਥਾਨ ਨਿੱਕੇ ਘੁੰਮਣ ਤੇ ਸੰਗਤਾਂ। ਅਜੀਤ ਤਸਵੀਰ 08-09-2026
ਬਟਾਲਾ, 7 ਸਤੰਬਰ (ਸਤਿੰਦਰ ਸਿੰਘ)-ਅਮਰ ਸ਼ਹੀਦ ਸਾਕਾ ਨਨਕਾਣਾ ਸਾਹਿਬ ਦੀ ਮਹਾਨ ਸ਼ਹਾਦਤ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਭਾਈ ਈਸ਼ਰ ਸਿੰਘ ਧਾਰੋਵਾਲੀ, ਪਿੰਡ ਪੀਰਮਨਾਂ (ਬੂਲੇਵਾਲ) ਦੀ ਨਵੀਂ ਬਣ ਰਹੀ ਇਮਾਰਤ ਦਾ ਲੈਂਟਰ ਪਾਉਣ ਦਾ ਪਵਿੱਤਰ ਕਾਰਜ ਅੱਜ ਸੰਗਤਾਂ ਦੀ ਹਾਜ਼ਰੀ ਤੇ ਧਾਰਮਿਕ ਮਰਿਆਦਾ ਅਨੁਸਾਰ ਸਮਾਪਤ ਹੋਇਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਉਪਰੰਤ ਸਮਾਗਮ ਕਰਵਾਇਆ ਗਿਆ। ਇਸ ਵਿਚ ਗੁਰਦੁਆਰਾ ਤਪ ਅਸਥਾਨ ਨਿੱਕੇ ਘੁੰਮਣਾ ਦੇ ਮੁੱਖ ਪ੍ਰਬੰਧਕ ਬਾਬਾ ਤਰਨਜੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਨਵੀਂ ਇਮਾਰਤ ਦੇ ਲੈਂਟਰ ਪਾਉਣ ਦੇ ਕਾਰਜ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੇ ਗੁਰਧਾਮਾਂ ਦੀ ਆਜ਼ਾਦੀ ਤੇ ਪਵਿੱਤਰਤਾ ਲਈ ਮਹਾਨ ਕੁਰਬਾਨੀਆਂ ਦਿੱਤੀਆਂ। ਅਜਿਹੇ ਸ਼ਹੀਦਾਂ ਦੀ ਯਾਦ ’ਚ ਬਣ ਰਹੇ ਗੁਰਦੁਆਰਾ ਸਾਹਿਬ ਦੀ ਇਮਾਰਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਮਹਾਨ ਇਤਿਹਾਸ ਅਤੇ ਵਿਰਸੇ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਏਗੀ। ਗੁਰਦੁਆਰਾ ਬੋੜੀ ਸਾਹਿਬ ਨਿੱਕੇ ਘੁੰਮਣ ਦੇ ਮੁੱਖ ਪ੍ਰਬੰਧਕ ਬਾਬਾ ਨਾਮਦੇਵ ਜੀ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੇ ਨਿਰਮਾਣ ਕਾਰਜ ਲਈ ਸਮੂਹ ਪ੍ਰਬੰਧਕਾਂ ਤੇ ਸੰਗਤਾਂ ਨੂੰ ਵਧਾਈ ਦਿੱਤੀ। ਗੁਰਦੁਆਰਾ ਸਾਹਿਬ ਕਮੇਟੀ ਦੇ ਸਰਪ੍ਰਸਤ ਇੰਜੀ: ਅਮਰਜੀਤ ਸਿੰਘ ਰੰਧਾਵਾ ਸੇਵਾ ਮੁਕਤ ਸੀਨੀਅਰ ਐਕਸੀਅਨ ਦੀ ਅਗਵਾਈ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਤਰਨਜੀਤ ਸਿੰਘ, ਬਾਬਾ ਨਾਮਦੇਵ ਜੀ ਅਤੇ ਹੋਰ ਵਿਸ਼ੇਸ਼ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਭੂਪਿੰਦਰਜੀਤ ਸਿੰਘ, ਮੀਤ ਪ੍ਰਧਾਨ ਦਿਲਬਾਗ ਸਿੰਘ, ਕੈਸ਼ੀਅਰ ਸ਼ਾਮਾ, ਸਕੱਤਰ ਤੇਜਪ੍ਰਤਾਪ ਸਿੰਘ ਕਾਹਲੋਂ , ਸਲਾਹਕਾਰ ਨਰਿੰਦਰ ਸਿੰਘ ਜਥੇਦਾਰ, ਅੰਮ੍ਰਿਤਪਾਲ ਸਿੰਘ ਸਰਪੰਚ ਬੂਲੇਵਾਲ, ਜਗਤਾਰ ਸਿੰਘ ਸਰਪੰਚ ਪੀਰਮਨਾਂ, ਆਡੀਟਰ ਤਰਸੇਮ, ਸੇਵਾ ਸਿੰਘ , ਕੋਆਰਡੀਨੇਟਰ ਲਖਵਿੰਦਰਪਾਲ ਸਾਬਕਾ ਸਰਪੰਚ, ਚੜਤ ਸਿੰਘ ਅਤੇ ਚਰਨੋ ਤੋਂ ਇਲਾਵਾ ਬਲਵਿੰਦਰ ਸਿੰਘ ਰੰਧਾਵਾ, ਤਜਿੰਦਰ ਸਿੰਘ ਮੂੜ, ਲਵਪ੍ਰੀਤ ਸਿੰਘ ਮੂੜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਖੁਜਾਲਾ ਦੇ ਖੇਡ ਸਟੇਡੀਅਮ ਵਿਚ ਬਣ ਰਹੇ ਬਾਥਰੂਮਾਂ ’ਚ ਘਟੀਆ ਕਿਸਮ ਦੇ ਮਟੀਰੀਅਲ ’ਤੇ ਪਿੰਡ ਵਾਸੀਆਂ ਨੇ ਜਿਤਾਇਆ ਰੋਸ ਅਗਲੀ ਖ਼ਬਰ ਪੈਰਾਡਾਈਜ਼ ਸਕੂਲ ਕੋਟ ਮਜਲਿਸ ਵਿਖੇ ਅਧਿਆਪਕ ਦਿਵਸ ਮਨਾਇਆ
Ad Position 24