ਪ ਠਾਨਕੋਟ ਦੇ ਨੌਜਵਾਨ ਬਿਰੇਂਦਰ ਸਿੰਘ ਜੱਗੀ ਨੇ ਵਧਾਇਆ ਪੰਜਾਬ ਦਾ ਮਾਣ
* ਭਾਰਤੀ ਸੈਨਾ ’ਚ ਬਣੇ ਲੈਫਟੀਨੈਂਟ
ਮਾਧੋਪੁਰ, 6 ਸਤੰਬਰ (ਮਹਿਰਾ)-ਪਠਾਨਕੋਟ ਦੇ ਨਜ਼ਦੀਕੀ ਪਿੰਡ ਥਰਿਆਲ ਦੇ ਰਹਿਣ ਵਾਲੇ ਨੌਜਵਾਨ ਬਿਰੇਂਦਰ ਸਿੰਘ ਜੱਗੀ ਨੇ ਭਾਰਤੀ ਸੈਨਾ ’ਚ ਲੈਫਟੀਨੈਂਟ ਬਣ ਕੇ ਨਾ ਸਿਰਫ਼ ਆਪਣੇ ਪਿੰਡ ਦਾ, ਸਗੋਂ ਪੂਰੇ ਪੰਜਾਬ ਦਾ ਨਾਂਅ ਦੇਸ਼ ਭਰ ’ਚ ਰੌਸ਼ਨ ਕੀਤਾ ਹੈ । ਬਿਰੇਂਦਰ ਸਿੰਘ ਨੇ ਪਿਛਲੇ ਸਾਲ ਪੰਜਾਬ ਯੂਨੀਵਰਸਿਟੀ ਤੋਂ ਬੀ.
ਮਾਧੋਪੁਰ, 6 ਸਤੰਬਰ (ਮਹਿਰਾ)-ਪਠਾਨਕੋਟ ਦੇ ਨਜ਼ਦੀਕੀ ਪਿੰਡ ਥਰਿਆਲ ਦੇ ਰਹਿਣ ਵਾਲੇ ਨੌਜਵਾਨ ਬਿਰੇਂਦਰ ਸਿੰਘ ਜੱਗੀ ਨੇ ਭਾਰਤੀ ਸੈਨਾ ’ਚ ਲੈਫਟੀਨੈਂਟ ਬਣ ਕੇ ਨਾ ਸਿਰਫ਼ ਆਪਣੇ ਪਿੰਡ ਦਾ, ਸਗੋਂ ਪੂਰੇ ਪੰਜਾਬ ਦਾ ਨਾਂਅ ਦੇਸ਼ ਭਰ ’ਚ ਰੌਸ਼ਨ ਕੀਤਾ ਹੈ । ਬਿਰੇਂਦਰ ਸਿੰਘ ਨੇ ਪਿਛਲੇ ਸਾਲ ਪੰਜਾਬ ਯੂਨੀਵਰਸਿਟੀ ਤੋਂ ਬੀ.ਐਸ.ਸੀ. ਦੀ ਡਿਗਰੀ ਹਾਸਲ ਕੀਤੀ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਸੀ.ਡੀ.ਐਸ. ਦੀ ਪ੍ਰੀਖਿਆ ਪਾਸ ਕੀਤੀ ਤੇ ਚੇਨਈ ਵਿਖੇ ਇਕ ਸਾਲ ਦੀ ਸਖ਼ਤ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਅੱਜ ਉਹ ਬਤੌਰ ਲੈਫਟੀਨੈਂਟ ਭਾਰਤੀ ਸੈਨਾ ’ਚ ਸ਼ਾਮਿਲ ਹੋ ਗਏ ਹਨ । ਜ਼ਿਕਰਯੋਗ ਹੈ ਕਿ ਬਿਰੇਂਦਰ ਸਿੰਘ ਜੱਗੀ ਦੇ ਪਿਤਾ ਰਾਜੀਵ ਸਿੰਘ ਵੀ ਭਾਰਤੀ ਸੈਨਾ ’ਚ ਰਹਿ ਕੇ ਦੇਸ਼ ਦੀ ਸੇਵਾ ਕਰ ਚੁੱਕੇ ਹਨ । ਉਨ੍ਹਾਂ ਦੇ ਪਿਤਾ ਰਾਜੀਵ ਸਿੰਘ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ‘ਤੇ ਬਹੁਤ ਮਾਣ ਹੈ, ਜਿਸ ਨੇ ਦਿਨ-ਰਾਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ । ਬਿਰੇਂਦਰ ਦੀ ਇਸ ਸਫ਼ਲਤਾ ‘ਤੇ ਪੂਰੇ ਇਲਾਕੇ ’ਚ ਖ਼ੁਸ਼ੀ ਦੀ ਲਹਿਰ ਹੈ ।