ਕੁਲਦੀਪ ਹਸਪਤਾਲ ਧਾਰੀਵਾਲ ’ਚ ਲੋਕਾਂ ਨੂੰ ਮਿਲ ਰਹੀਆਂ ਬਿਹਤਰ ਸਿਹਤ ਸਹੂਲਤਾਂ
ਧਾਰੀਵਾਲ, 6 ਸਤੰਬਰ (ਸਵਰਨ ਸਿੰਘ)-ਗੁਰਦਾਸਪੁਰ ਰੋਡ, ਰਾਣੀਆ ਮੋੜ ਸਥਿਤ ਮਸ਼ਹੂਰ ‘ਕੁਲਦੀਪ ਹਸਪਤਾਲ ਧਾਰੀਵਾਲ’ ਨੇ ਆਪਣੀਆਂ ਸਿਹਤ ਸਹੂਲਤਾਂ ਨਾਲ ਇਲਾਕੇ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਪਿਛਲੇ 7 ਸਾਲਾਂ ਤੋਂ ਲਗਾਤਾਰ ਸੇਵਾ ਕਰ ਰਿਹਾ ਇਹ ਹਸਪਤਾਲ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ।
ਐ
ਐਮ.ਡੀ. ਕਾਬਲ ਸਿੰਘ ਚਾਹਲ
07-09-2026
ਧਾਰੀਵਾਲ, 6 ਸਤੰਬਰ (ਸਵਰਨ ਸਿੰਘ)-ਗੁਰਦਾਸਪੁਰ ਰੋਡ, ਰਾਣੀਆ ਮੋੜ ਸਥਿਤ ਮਸ਼ਹੂਰ ‘ਕੁਲਦੀਪ ਹਸਪਤਾਲ ਧਾਰੀਵਾਲ’ ਨੇ ਆਪਣੀਆਂ ਸਿਹਤ ਸਹੂਲਤਾਂ ਨਾਲ ਇਲਾਕੇ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਪਿਛਲੇ 7 ਸਾਲਾਂ ਤੋਂ ਲਗਾਤਾਰ ਸੇਵਾ ਕਰ ਰਿਹਾ ਇਹ ਹਸਪਤਾਲ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ । ਹਸਪਤਾਲ ਪ੍ਰਬੰਧਕ ਕਾਬਲ ਸਿੰਘ ਚਾਹਲ ਨੇ ਦੱਸਿਆ ਕਿ ਮਰੀਜ਼ਾਂ ਦੀ ਸਹੂਲਤ ਲਈ 24 ਘੰਟੇ ਐਮਰਜੈਂਸੀ ਸੇਵਾ ਤੇ ਡਾਕਟਰਾਂ ਦੀ ਉਪਲੱਬਧਤਾ ਹੈ, ਜਿਸ ’ਚ ਜਨਰਲ ਮੈਡੀਸਨ, ਜਨਰਲ ਸਰਜਰੀ, ਹੱਡੀਆਂ, ਚਮੜੀ, ਅੱਖਾਂ, ਦੰਦਾਂ ਤੇ ਨੱਕ-ਕੰਨ-ਗਲਾ ਆਦਿ ਦੇ ਮਾਹਿਰ ਡਾਕਟਰ, ਔਰਤਾਂ ਤੇ ਬੱਚਿਆਂ ਦੇ ਇਲਾਜ ਲਈ ਵਿਸ਼ੇਸ਼ ਵਾਰਡ, ਅਤਿ-ਆਧੁਨਿਕ ਲੈਬਾਰਟਰੀ, 24 ਘੰਟੇ ਮੈਡੀਕਲ ਸਟੋਰ ਆਦਿ ਕਈ ਹੋਰ ਸਹੂਲਤਾਂ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਇਲਾਜ ਲਈ ਵੀ ਗੁਰਦਾਸਪੁਰ ਜਾਂ ਅੰਮ੍ਰਿਤਸਰ ਜਾਣਾ ਪੈਂਦਾ ਸੀ, ਪਰ ਹੁਣ ਕੁਲਦੀਪ ਹਸਪਤਾਲ ਕਰਕੇ ਧਾਰੀਵਾਲ ਵਿਚ ਹੀ ਵਧੀਆ ਇਲਾਜ ਮਿਲ ਰਿਹਾ ਹੈ।