9 ਨੂੰ ਧਾਰੋਵਾਲੀ ਵਿਚ ਸਸਤੇ ਰੇਟ ’ਤੇ ਪੁਰਾਣੇ ਸੰਦਾਂ ਦੀ ਖੁੱਲ੍ਹੀ ਬੋਲੀ ਲਈ ਕਿਸਾਨਾਂ ’ਚ ਖੁਸ਼ੀ ਦੀ ਲਹਿਰ: ਖੁਸ਼ਦੀਪ ਸਿੰਘ
ਧਿਆਨਪੁਰ, 6 ਸਤੰਬਰ ( ਕੁਲਦੀਪ ਸਿੰਘ ਸੋਨੂੰ)-ਕਿਸਾਨਾਂ ਦੇ ਹਿੱਤਾਂ ਤੇ ਮੰਗਾਂ ਨੂੰ ਧਿਆਨ ਰੱਖਦੇ ਹੋਏ ਲੰਬੇ ਸਮੇਂ ਬਾਅਦ ਪਿੰਡ ਧਾਰੋਵਾਲੀ ’ਚ ਕਿਸਾਨਾਂ ਨੂੰ ਸਸਤੇ ਤੇ ਵਧੀਆ ਕੁਆਲਟੀ ਦੇ ਸੰਦ ਪ੍ਰਦਾਨ ਕਰਨ ਲਈ ਪੁਰਾਣੇ ਸੰਦਾਂ ਦੀ ਬੋਲੀ ਹੋਣ ਨਾਲ ਕਿਸਾਨਾਂ ’ਚ ਵੱਡੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਹ ਜਾਣਕਾਰੀ ਖੁਸਦੀਪ ਸਿੰਘ ਨੇ ਦਿੱਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਕਿਸਾਨਾਂ ਦੀ ਮੰਗ ਸੀ ਕਿ ਪੁਰਾਣੇ ਅਤੇ ਵਧੀਆ ਕੰਪਨੀਆਂ ਦੇ ਸੰਦ ਸਸਤੇ ਰੇਟਾਂ ਕਿਸਾਨਾਂ ਨੂੰ ਮਿਲਣੇ ਚਾਹੀਦੇ ਹਨ ਤਾਂ ਕਿ ਕਿਸਾਨਾਂ ਨੂੰ ਵੱਡੇ ਖਰਚ ਤੋਂ ਬਚਾਇਆ ਜਾਂ ਸਕੇ।
ਧਿਆਨਪੁਰ, 6 ਸਤੰਬਰ ( ਕੁਲਦੀਪ ਸਿੰਘ ਸੋਨੂੰ)-ਕਿਸਾਨਾਂ ਦੇ ਹਿੱਤਾਂ ਤੇ ਮੰਗਾਂ ਨੂੰ ਧਿਆਨ ਰੱਖਦੇ ਹੋਏ ਲੰਬੇ ਸਮੇਂ ਬਾਅਦ ਪਿੰਡ ਧਾਰੋਵਾਲੀ ’ਚ ਕਿਸਾਨਾਂ ਨੂੰ ਸਸਤੇ ਤੇ ਵਧੀਆ ਕੁਆਲਟੀ ਦੇ ਸੰਦ ਪ੍ਰਦਾਨ ਕਰਨ ਲਈ ਪੁਰਾਣੇ ਸੰਦਾਂ ਦੀ ਬੋਲੀ ਹੋਣ ਨਾਲ ਕਿਸਾਨਾਂ ’ਚ ਵੱਡੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਹ ਜਾਣਕਾਰੀ ਖੁਸਦੀਪ ਸਿੰਘ ਨੇ ਦਿੱਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਕਿਸਾਨਾਂ ਦੀ ਮੰਗ ਸੀ ਕਿ ਪੁਰਾਣੇ ਅਤੇ ਵਧੀਆ ਕੰਪਨੀਆਂ ਦੇ ਸੰਦ ਸਸਤੇ ਰੇਟਾਂ ਕਿਸਾਨਾਂ ਨੂੰ ਮਿਲਣੇ ਚਾਹੀਦੇ ਹਨ ਤਾਂ ਕਿ ਕਿਸਾਨਾਂ ਨੂੰ ਵੱਡੇ ਖਰਚ ਤੋਂ ਬਚਾਇਆ ਜਾਂ ਸਕੇ। ਜਿਸ ਕਰਕੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਸਸਤੇ ਰੇਟਾਂ ’ਤੇ 10 ਸੰਦਾ ਨੁੰ ਕਿਸਾਨਾਂ ਨੂੰ ਦੇਣ ਵਾਸਤੇ 9 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਖੁੱਲੀ ਬੋਲੀ ਧਾਰੋਵਾਲੀ ਸੁਸਾਇਟੀ ’ਚ ਕੀਤੀ ਜਾ ਰਹੀ ਹੈ । ਜਿਸ ਵਿੱਚ ਦੋ-ਰੋਟਾਵੀਟਰ,ਦੋ-ਮਲਚਰ, ਦੋ ਐਮ. ਬੀ. ਬਲਾਓ,ਇੱਕ ਜੀਰੋ ਡਰਿਲ,ਦੋ- ਹੈਪੀ ਸੀਡਰ ਤੇ ਇੱਕ- ਰੀਪਰ ਆਦਿ ਦਸ ਸੰਦਾਂ ਦੀ ਬੋਲੀ ਹੋ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਸਸਤੇ ਰੇਟਾਂ ’ਤੇ ਕਿਸਾਨਾਂ ਨੂੰ ਵਧੀਆ ਕੰਪਨੀ ਦੇ ਸੰਦ ਦੇਣ ਦੀ ਪਹਿਲ ਕਦਮੀ ਕਰਕੇ ਕਿਸਾਨਾਂ ਦੀ ਮਦਦ ਕਰਨ ਲਈ ਸਰਪੰਚ ਜੱਗੇ ਤਾਰੂਵਾਲੀ ਨੇ ਖੁਸ਼ਦੀਪ ਸਿੰਘ ਦਾ ਧੰਨਵਾਦ ਕੀਤਾ ।