ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਜੋਚੱਕ ਵਲੋਂ ਬਿਜ਼ਨਸ ਬਲਾਸਟਰ ਮੇਲਾ ਲਗਾਇਆ
ਘਰੋਟਾ, 1 ਸਤੰਬਰ (ਸੰਜੀਵ ਗੁਪਤਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਜੋਚੱਕ ਵਲੋਂ ਬਿਜ਼ਨਸ ਬਲਾਸਟਰ ਮੇਲਾ ਲਗਾਇਆ ਗਿਆ । ਇਸ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਡਾ: ਤਾਜ਼ ਸਿੰਘ ਵਲੋਂ ਕੀਤੀ ਗਈ ।
ਘਰੋਟਾ, 1 ਸਤੰਬਰ (ਸੰਜੀਵ ਗੁਪਤਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਜੋਚੱਕ ਵਲੋਂ ਬਿਜ਼ਨਸ ਬਲਾਸਟਰ ਮੇਲਾ ਲਗਾਇਆ ਗਿਆ । ਇਸ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਡਾ: ਤਾਜ਼ ਸਿੰਘ ਵਲੋਂ ਕੀਤੀ ਗਈ । ਜਿਨ੍ਹਾਂ ਦੀ ਯੋਗ ਅਗਵਾਈ ਹੇਠ 12ਵੀਂ ਜਮਾਤ ਦੇ ਇੰਚਾਰਜ ਜਸਵਿੰਦਰ ਕੌਰ ਤੇ ਅਨੀਤਾ ਕੁਮਾਰੀ ਦੁਆਰਾ ਬਿਜ਼ਨਸ ਬਲਾਸਟਰ ਮੇਲਾ ਲਗਾਇਆ ਗਿਆ । ਮੇਲੇ ’ਚ ਵਿਦਿਆਰਥੀਆਂ ਵਲੋਂ ਆਪਣੇ ਦੁਆਰਾ ਤਿਆਰ ਕੀਤੇ ਗਏ ਸਮਾਨ ਨੂੰ ਸਮੂਹ ਸਕੂਲ ਸਾਹਮਣੇ ਪੇਸ਼ ਕੀਤਾ ਗਿਆ । ਇਸ ਸਮੇਂ ਸਮੂਹ ਸਕੂਲ ਦੇ ਅਧਿਆਪਕ ਮੌਜੂਦ ਸਨ । ਬੱਚਿਆਂ ਦੀ ਕਾਰਜ ਕੁਸ਼ਲਤਾ ਨੂੰ ਦੇਖ ਕੇ ਸਕੂਲ ਮੁਖੀ ਵਲੋਂ ਜਸਵਿੰਦਰ ਕੌਰ ਤੇ ਅਨੀਤਾ ਕੁਮਾਰੀ ਦੀ ਯੋਗ ਅਗਵਾਈ ਦੀ ਪ੍ਰਸ਼ੰਸਾ ਕੀਤੀ ਤੇ ਬੱਚਿਆਂ ਨੂੰ ਇਸੇ ਤਰ੍ਹਾਂ ਕੰਮ ਕਰਨ ਲਈ ਪ੍ਰੇਰਿਤ ਕੀਤਾ । ਇਸ ਸਮੇਂ ਐਕਸ ਡਿਪਟੀ ਡੀ.ਓ. ਰਜੇਸ਼ਵਰ ਸਲਾਰੀਆ ਵੀ ਮੌਜੂਦ ਸਨ, ਜਿਨ੍ਹਾਂ ਨੇ ਵੀ ਬੱਚਿਆਂ ਦੇ ਹੁਨਰ ਨੂੰ ਦੇਖਦੇ ਹੋਏ ਸਕੂਲ ਮੁਖੀ ਤੇ ਅਧਿਆਪਕਾਂ ਦੀ ਯੋਗ ਅਗਵਾਈ ਦੀ ਸਰਾਹਨਾ ਕੀਤੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਵਿਭਾਗ ਦੇ ਸਾਂਝੇ ਉਪਰਾਲਿਆਂ ਸਦਕਾ ਵਿਦਿਆਰਥੀਆਂ ’ਚ ਸਿੱਖਣ ਦੇ ਕੰਮ ਪ੍ਰਤੀ ਵਿਸ਼ੇਸ਼ ਰੁਚੀ ਪੈਦਾ ਕਰਨ ਲਈ ਇਕ ਉਦਮਤਾ ਭਰੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਅਧੀਨ ਵਿਦਿਆਰਥੀਆਂ ਨੂੰ ਇਹ ਸਿਖਾਇਆ ਗਿਆ ਕਿ ਇਕ ਛੋਟੇ ਕੰਮ ਤੋਂ ਉਸ ਨੂੰ ਵੱਡੇ ਕੰਮ ਵੱਲ ਕਿੱਦਾਂ ਲਿਜਾਇਆ ਜਾ ਸਕਦਾ ਹੈ ਤੇ ਸਹੀ ਬਿਜ਼ਨਸ ਕਰਨ ਲਈ ਸ਼ੁਰੂਆਤ ਕਿਵੇਂ ਦੀ ਹੋਣੀ ਚਾਹੀਦੀ ਹੈ ।