ਸ੍ਰੀ ਰਾਮ ਕਲਾ ਮੰਚ ਵਲੋਂ ਰਾਮ ਲੀਲ੍ਹਾ ਦੇ ਸਬੰਧ ’ਚ ਹਵਨ ਯੱਗ ਤੇ ਝੰਡਾ ਪੂਜਨ ਕਰਵਾਇਆ
ਪਠਾਨਕੋਟ, 1 ਸਤੰਬਰ (ਸੁਮਿਤ)-ਸ੍ਰੀ ਰਾਮ ਕਲਾ ਮੰਚ ਵਲੋਂ ਰਾਮ ਲੀਲ੍ਹਾ ਦੇ ਸਫਲ ਆਯੋਜਨ ਤੇ ਸ਼ੁੱਭ ਆਰੰਭ ਦੇ ਸਬੰਧ ਵਿਚ ਹਵਨ ਯੱਗ ਅਤੇ ਝੰਡਾ ਪੂਜਨ ਕਰਵਾਇਆ ਗਿਆ । ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਡਿਪਟੀ ਮੇਅਰ ਵਿਕਰਮ ਮਹਾਜਨ ਵਿਸ਼ੇਸ਼ ਤੌਰ ’ਤੇ ਪਹੁੰਚੇ ।
ਪਠਾਨਕੋਟ, 1 ਸਤੰਬਰ (ਸੁਮਿਤ)-ਸ੍ਰੀ ਰਾਮ ਕਲਾ ਮੰਚ ਵਲੋਂ ਰਾਮ ਲੀਲ੍ਹਾ ਦੇ ਸਫਲ ਆਯੋਜਨ ਤੇ ਸ਼ੁੱਭ ਆਰੰਭ ਦੇ ਸਬੰਧ ਵਿਚ ਹਵਨ ਯੱਗ ਅਤੇ ਝੰਡਾ ਪੂਜਨ ਕਰਵਾਇਆ ਗਿਆ । ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਡਿਪਟੀ ਮੇਅਰ ਵਿਕਰਮ ਮਹਾਜਨ ਵਿਸ਼ੇਸ਼ ਤੌਰ ’ਤੇ ਪਹੁੰਚੇ । ਉਨ੍ਹਾਂ ਹਵਨ ਯੱਗ ਵਿਚ ਆਹੂਤੀ ਪਾ ਕੇ ਰਾਮ ਲੀਲ੍ਹਾ ਦੇ ਸਫਲ ਆਯੋਜਨ ਦੀ ਕਾਮਨਾ ਕੀਤੀ ਤੇ ਪ੍ਰਬੰਧਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ । ਡਿਪਟੀ ਮੇਅਰ ਵਿਕਰਮ ਮਹਾਜਨ ਨੇ ਕਿਹਾ ਕਿ ਰਾਮ ਲੀਲ੍ਹਾ ਸਾਡੀ ਅਮੀਰ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹੈ । ਅਜਿਹੇ ਧਾਰਮਿਕ ਸਮਾਗਮਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ, ਮਰਿਆਦਾ, ਸੱਚ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ । ਮੰਚ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਰਾਮ ਲੀਲ੍ਹਾ ਦੌਰਾਨ ਸ਼ਰਧਾਲੂਆਂ ਲਈ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ ।